ਬਜੁਰਗ ਬੇਬੇ ਸਿਰਫ 1 ਰੁਪਏ ਦੇ ਵਿਚ ਲੋਕਾਂ ਦਾ ਢਿੱਡ ਭਰ ਕੇ ਕਰਦੀ ਹੈ ਆਪਣੇ ਘਰ ਦਾ ਗੁਜਾਰਾ..

ਕਾਂਤਾ ਦੇਵੀ ਨਾਂ ਦੀ ਔਰਤ 35 ਸਾਲਾਂ ਤੋਂ ਨਵੀਂ ਦਿੱਲੀ ਦੇ ਫਤਿਹਨਗਰ ਦੇ ਗੁਰਦੁਆਰਾ ਸਾਹਿਬ ਕੋਲ ਤੰਦੂਰ ਦੀ ਰੇਹੜੀ ਲਗਾਉਂਦੀ ਹੈ। ਕਾਂਤਾ ਦੇਵੀ ਜਿੱਥੇ ਦੂਜਿਆਂ ਦਾ ਢਿੱਡ 2 ਰੁਪਏ ‘ਚ ਮਿੱਸੀ ਅਤੇ ਇਕ ਰੁਪਏ ‘ਚ ਸਾਦੀ ਤੰਦੂਰੀ ਲਗਾ ਕੇ ਭਰਦੀ ਹੈ, ਉੱਥੇ ਹੀ ਆਪਣੇ ਲਈ ਵੀ ਰੋਟੀ ਕਮਾਉਂਦੀ ਹੈ। ਉਸ ਕੋਲ ਤੰਦੂਰੀ ਰੋਟੀ ਲਗਵਾਉਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ।ਜ਼ਿਕਰਯੋਗ ਹੈ ਕਿ ਕਾਂਤਾ ਦੇਵੀ ਦੇ ਪਤੀ ਦੀ ਮੌਤ ਹੋ ਚੁਕੀ ਹੈ। ਹੁਣ ਉਸ ਦਾ ਸਹਾਰਾ ਇਹ ਰੇਹੜੀ ਅਤੇ ਮਿਹਨਤ ਹੀ ਹਨ।ਕਾਂਤਾ ਦੇਵੀ ਦੀ ਮਦਦ ਲਈ ਕਈ ਸਮਾਜਵਾਦੀ ਲੋਕ ਵੀ ਅੱਗੇ ਆ ਰਹੇ ਹਨ। ਕਾਂਤਾ ਦੇਵੀ ਉਨ੍ਹਾਂ ਲੋਕਾਂ ਲਈ ਮਿਸਾਲ ਹੈ, ਜੋ ਪਰੇਸ਼ਾਨੀਆਂ ਦੇ ਬਾਵਜੂਦ ਹਿੰਮਤ ਨਹੀਂ ਹਾਰਦੇ। ਰੋਟੀ, ਉਹ ਸ਼ੈਅ, ਜਿਸਦੀ ਲੋੜ ਹਰ ਅਮੀਰ-ਗਰੀਬ ਨੂੰ ਹੁੰਦੀ ਐ, ਸਾਰਾ ਦਿਨ ਮਾਰਾ-ਮਾਰਾ ਦੋ ਵਕਤ ਦੀ ਰੋਟੀ ਲਈ ਇਨਸਾਨ ਫਿਰਦਾ ਐ, ਕੋਈ ਇਸ ਰੋਟੀ ਲਈ ਕਿਸੇ ਅੱਗੇ ਹੱਥ ਅੱਡਦਾ ਐ, ਤੇ ਕੋਈ ਲੱਖ ਮੁਸੀਬਤਾਂ ਦੇ ਬਾਵਜੂਦ ਹੱਥੀਂ ਮਿਹਨਤ ਕਰਕੇ ਇਸ ਰੋਟੀ ਨੂੰ ਕਮਾਉਂਦਾ ਐ।ਇਸ ਗੱਲ ‘ਚ ਰੱਤੀ ਭਰ ਵੀ ਸ਼ੱਕ ਨਹੀਂ ਹੈ ਕਿ ਜ਼ਿੰਦਗੀ ਦੇ ਸਫ਼ਰ ‘ਚ ਜੱਗ ਵਾਲਾ ਮੇਲਾ ਰੰਗੀਨ ਹੈ, ਪਰ ਇਹ ਮੇਲਾ ਉਸ ਇਨਸਾਨ ਲਈ ਰੰਗੀਨ ਹੈ, ਜਿਸ ਦੇ ਪੈਰ ਗਰੀਬੀ ਦੇ ਕੰਢੇ ਤੋਂ ਬੱਚੇ ਹੁੰਦੇ ਹਨ, ਜਿਸ ਦੇ ਪੈਰਾਂ ‘ਚ ਗਰੀਬੀ ਦਾ ਕੰਡਾ ਚੁੱਭ ਗਿਆ, ਉਸ ਦੀ ਚੀਸ ਜੱਗ ਦੇ ਮੇਲੇ ਦੀਆਂ ਰੰਗੀਨੀਆਂ ਨੂੰ ਬਦਰੰਗ ਕਰ ਸੁੱਟਦੀ ਹੈ।

ਬਦਕਿਸਮਤੀ ਨਾਲ, ਅੱਜ ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਗਰੀਬੀ ਦੇ ਸਰਾਪ ਤੋਂ ਪੀੜਤ ਹੈ, ਜਿਸ ਦਾ ਜੀਵਨ ਰੋਟੀ ਦੀ ਪਰਿਕਰਮਾ ਕਰਦਿਆਂ ਹੀ ਗੁਜ਼ਰ ਜਾਂਦਾ ਹੈ। ਗਰੀਬੀ ਨੇ ਗਰੀਬ ਦੇ ਪੈਰਾਂ ‘ਚ ਮਮੁਥਾਜ਼ੀ ਦੀ ਬੇੜੀ ਤਾਂ ਪਹਿਲਾਂ ਹੀ ਪਾਈ ਹੋਈ ਸੀ, ਪਰ ਹੁਣ ਜੰਮ ਕੇ ਜਵਾਨ ਹੋਈ, ਉਸ ਦੀ ਭੈਣ ਮਹਿੰਗਾਈ ਨੇ ਗਰੀਬ ਦੇ ਹੱਥਾਂ ਨੂੰ ਲਾਚਾਰੀ ਦੀਆਂ ਹੱਥਕੜੀਆਂ ਵੀ ਲਾ ਦਿੱਤੀਆਂ ਹਨ। ਅੱਜ ਦੇ ਦੌਰ ਵਿਚ ਗਰੀਬ ਜੀਅ ਨਹੀਂ ਜੀਣ ਦਾ ਕੌੜਾ ਘੁੱਟ ਪੀ ਰਿਹਾ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.