ਕੱਬਡੀ ਖਿਡਾਰੀ ਬਿੱਟੂ ਦੁਗਾਲ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਕੱਬਡੀ ਦੇ ਮੈਦਾਨਾਂ ਇਹ ਗੱਜਦਾ ਕਬੱਡੀ ਦਾ ਇਹ ਹੀਰਾ ਇਸ ਸਮੇਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਜਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਬੀਤੇ ਦਿਨੀਂ ਬਿੱਟੂ ਦੁਗਾਲ ਦੀ ਸਿਹਤ ਖਰਾਬ ਹੋਈ ਸੀ
ਤੇ ਉਸਨੂੰ ਪਟਿਆਲਾ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੇ ਡਾਕਟਰਾਂ ਨੇ ਦੱਸਿਆ ਕਿ ਉਸਦੀ ਦਿਮਾਗ ਦੀ ਨਾੜੀ ਫੱਟ ਗਈ ਹੈ। ਇਸਤੋਂ ਬਾਅਦ ਬਿੱਟੂ ਨੂੰ ਮੋਹਾਲੀ ਲਿਆਂਦਾ ਗਿਆ ਜਿਥੇ ਬਿੱਟੂ icu ਵਿਚ ਦਾਖਲ ਹੈ।
ਕੱਬਡੀ ਜਗਤ ਸਮੇਤ ਸਮੁੱਚਾ ਪੰਜਾਬ ਇਸ ਖਿਡਾਰੀ ਲਈ ਦੁਆਵਾਂ ਕਰ ਰਿਹਾ ਹੈ ਤੇ ਪਤਾ ਲੱਗਾ ਹੈ ਕਿ ਬਿੱਟੂ ਦੁਗਾਲ ਦੀ ਸਿਹਤ ਵਿਚ ਫਰਕ ਲੱਗ ਰਿਹਾ ਹੈ ਤੇ ਉਹ ਠੀਕ ਹੋਣ ਵਲ ਵੱਧ ਰਿਹਾ ਹੈ। ਇਹ ਵੀਡੀਓ ਬਣਾਉਣ ਦਾ ਕਾਰਨ ਇੱਕ ਤਾਂ ਇਹ ਹੈ ਕਿ ਅਸੀਂ ਸਭ ਨੂੰ ਇਹ ਬੇਨਤੀ ਕਰਦੇ ਹਾਂ ਕਿ ਬਿੱਟੂ ਦੁਗਾਲ ਬਾਰੇ ਕੋਈ ਵੀ ਅਫਵਾਹ ਨਾ ਫੈਲਾਈ ਜਾਵੇ ਤੇ ਗਲਤ ਅਫਵਾਹਾਂ ਤੋਂ ਬਚਿਆ ਜਾਵੇ। ਦੂਜੀ ਗੱਲ ਕਿ ਬਿੱਟੂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਜਾਵੇ। ਇਥੇ ਅਸੀਂ ਬਿੱਟੂ ਦੁਗਾਲ ਦੀ ਜਿੰਦਗੀ ਦੀ ਇੱਕ ਘਟਨਾ ਬਾਰੇ ਦਸਦੇ ਹਾਂ। ਕੁਝ ਸਮਾਂ ਪਹਿਲੋਂ ਬੰਬਈ ਦੀ ਧਰਤੀ ਤੇ ਇੱਕ ਕਬੱਡੀ ਕੱਪ ਹੋਇਆ ਸੀ। ਕੱਪ ਦੇ ਪ੍ਰਬੰਧਕਾਂ ਨੇਂ ਪੰਜਾਬ ਤੋਂ ਵਧੀਆ ਟੀਮਾਂ ਬੁਲਾਉਣ ਲਈ ਸਪੈਸ਼ਲ ਸੱਦੇ ਤੇ ਨਾਲ ਚੰਗੀਆਂ ਸਾਈਆਂ/ਪੈਸੇ ਭੇਜੇ। ਇੱਕ ਫੋਨ ਬਿੱਟੂ ਦੁਗਾਲ ਨੂੰ ਵੀ ਆਇਆ ਕਿ ਤਗੜੀ ਟੀਮ ਬਣਾ ਕੇ ਲਿਆਵੀਂ। ਪ੍ਰਬੰਧਕਾਂ ਨੇਂ ਬਿੱਟੂ ਦੀ ਟੀਮ ਨੂੰ ਸਪਾਂਸਰ ਕਰਨ ਲਈ ਚੰਗੀ ਰਕਮ ਦੀ ਪੇਸ਼ਕਸ਼ ਕੀਤੀ,
ਦੋਹਾਂ ਪਾਸਿਓਂ ਟੀਮ ਦੀ ਬੁਕਿੰਗ ਹੋ ਗਈ। ਗੱਲਾਂ ਕਰਦਿਆਂ ਕਰਦਿਆਂ ਬਿੱਟੂ ਨੇਂ ਪੁੱਛਿਆ ਕਿ ਕੱਪ ਕਾਹਦੀ ਯਾਦ ਚ’ ਹੋ ਰਿਹਾ ਹੈ?? ਤਾਂ ਅੱਗੋਂ ਪ੍ਰਬੰਧਕਾਂ ਵਲੋਂ ਜਵਾਬ ਮਿਲਿਆ ਅਸੀਂ ਇਹ ਕਬਾਬਦੀ ਕੱਪ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੀ ਯਾਦ ਚ’ ਕਰਵਾ ਰਹੇ ਹਾਂ। ਇਹ ਸੁਣਕੇ ਬਿੱਟੂ ਨੇਂ ਜਵਾਬ ਦੇ ਦਿੱਤਾ ਕਿ ਉਹ ਕੋਈ ਸਾਈ ਨਹੀਂ ਲਵਾਂਗਾ ਨਾਂ ਹੀ ਸਪਾਂਸਰ ਸਗੋਂ ਖੁਦ ਆਪਣੀ ਟੀਮ ਪੂਰੀ ਤਗੜੀ ਬਣਾ ਕੇ ਲਿਆਵਾਂਗਾ। ਪਤਾ ਲੱਗਾ ਕਿ ਬਿੱਟੂ ਹੁਰੀਂ ਉਹ ਕੱਪ ਜਿੱਤ ਕੇ ਮੁੜੇ ਸਨ। ਅੱਜ ਓਹੀ ਬਿੱਟੂ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਸਭ ਮਾਈ ਭਾਈ ਨੂੰ ਬੇਨਤੀ ਹੈ ਕੇ ਬਿੱਟੂ ਲਈ ਵਾਹਿਗੁਰੂ ਅੱਗੇ ਅਰਦਾਸ ਕਰਿਓ ਕਿ ਉਹ ਤੰਦਰੁਸਤ ਹੋ ਜਾਵੇ। ਬਿੱਟੂ ਦੀ ਧਰਮਪਤਨੀ ਨੇਂ ਵੀ ਬੇਨਤੀ ਕੀਤੀ ਹੈ ਕਿ ਸਾਨੂੰ ਪੈਸੇ ਦੀ ਕੋਈ ਕਮੀ ਨਹੀਂ,
ਪੈਸਾ ਬਿੱਟੂ ਨੇਂ ਬਹੁਤ ਕਮਾਇਆ ਹੈ,ਸਾਨੂੰ ਸਿਰਫ ਅਰਦਾਸ ਦੀ ਲੋੜ ਹੈ। ਬਿੱਟੂ ਦੀ ਤੰਦਰੁਸਤੀ ਲਈ ਅਰਦਾਸ ਕਰਿਓ ਇਹੀ ਸਾਡੀ ਸਭ ਤੋਂ ਵੱਡੀ ਮੱਦਦ ਹੋਵੇਗੀ। ਸੋ ਅਸੀਂ ਆਪਣੇ ਵਲੋਂ ਇਹ ਵੀਡੀਓ ਦੇਖਣ ਵਾਲਿਆਂ ਨੂੰ ਇਹੋ ਕਹਾਂਗੇ ਕਿ ਇਹ ਵੀਡੀਓ ਸ਼ੇਅਰ ਵੀ ਕਰੋ ਤੇ ਨਾਲ ਨਾਲ ਬਿੱਟੂ ਦੁਗਾਲ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਵੀ ਕਰਿਓ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …