ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦੀ ਮਾਤਾ ਦੀ ਵੀਡੀਓ ਬਾਰੇ Baba Daduwala

ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਦੀਆਂ ਮੁਸ਼ਕਿਲਾਂ ਹੋਰ ਵੱਧ ਰਹੀਆਂ ਹਨ ਅੱਜ ਤੋਂ 2-3 ਦਿਨ ਪਹਿਲਾਂ ਇੱਕ ਮਾਤਾ ਦੀ ਵੀਡੀਓ ਫੇਸਬੁੱਕ ਤੇ ਵਾਇਰਲ ਹੋ ਰਹੀ ਸੀ ਜਿਸ ਚ ਉਹ ਗੁਰਦੁਆਰਾ ਸਾਹਿਬ ਚ ਸੰਗਤਾਂ ਕੋਲੋਂ ਮੱਦਦ ਮੰਗ ਰਹੀ ਸੀ ਤੇ ਆਪਣੇ ਆਪ ਨੂੰ ਰਾਗੀ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਦੀ ਮਾਤਾ ਦੱਸ ਰਹੇ ਸਨ। ਪਹਿਲਾਂ ਤਾਂ ਇਹ ਵੀਡੀਓ ਫੇਕ ਲੱਗਿਆ ਪਰ ਜਦੋਂ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਦਾ ਸਪਸ਼ਟੀਕਰਨ ਆਇਆ ਤਾਂ ਇਹ ਗੱਲ ਸਾਫ ਹੋ ਗਈ ਕਿ ਸੱਚਮੁੱਚ ਹੀ ਰਾਗੀ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਦੇ ਮਾਤਾ ਜੀ ਹਨ।

ਉਨ੍ਹਾਂ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਦਾ ਜਵਾਬ ਦੇਣ ਲਈ ਮਾਤਾ ਜੀ ਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ ਜਿਸ ਚ ਉਹ ਉਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕਰ ਰਹੇ ਹਨ ਜੋ ਪਿਛਲੀ ਰਾਤ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਤੇ ਉਹਨਾਂ ਦੀਆਂ ਮਾਸੀਆਂ ਭਾਵ ਮਾਤਾ ਦੀਆਂ ਭੈਣਾਂ ਨੇ ਇਲਜ਼ਾਮ ਲਾਏ ਸਨ ਕਿ ਉਹ ਵਿਆਜ ਦੇ ਪੈਸੇ ਖਾਂਦੀ ਸੀ ਤੇ ਲੋਕਾਂ ਦੇ ਪੈਸੇ ਹੜੱਪ ਰਹੀ ਸੀ “ਮਾਤਾ ਨੇ ਕਿਹਾ ਹੈ ਕਿ ਜੋ ਪੈਸੇ ਖਾਣ ਦੇ ਇਲਜ਼ਾਮ ਮੇਰੇ ਤੇ ਲੱਗੇ ਨੇ ਉਹ ਗਲਤ ਹਨ। ਉਨ੍ਹਾਂ ਨੇ ਰੌਦੇ ਹੋਏ ਸੰਗਤ ਨੂੰ ਬੇਨਤੀ ਕਿ ਮੇਰੇ ਸਿਰ ਦਾ ਉਪਰੇਸ਼ਨ ਮਨਮੋਹਨ ਸਿੰਘ ਨੇ ਕਰਵਾਇਆ ਹੈ ਕਿ ਮੇਰੇ ਪੁੱਤਰ ਨੇ ਤਾਂ ਮੇਰਾ ਆਣ ਕੇ ਹਾਲ ਵੀ ਨਹੀਂ ਪੁੱਛਿਆ ਮੈ ਠੀਕ ਹਾਂ ਜਾਂ ਨਹੀਂ। ਮੈਨੂੰ ਪਤਾ ਹੈ ਮੈ ਆਪਣੇ ਪੁੱਤ ਨੂੰ ਲੋਕਾਂ ਦੇ ਘਰ ਦਿਹਾੜੀਆਂ ਕਰਕੇ ਪਾਲਿਆ ਹੈ। ਮੇਰਾ ਬੱਚਿਆਂ ਝੂਠ ਬੋਲ ਕੇ ਮੈਨੂੰ ਬਦਨਾਮ ਕਰ ਰਿਹਾ ਹੈ।
Image result for ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ
ਮੈਂ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਮੈਨੂੰ ਮੇਰੇ ਹੱਕ ਦਾ ਇੱਕ ਕਮਰਾ ਦਵਾ ਦਿਉ ਮੇਰੇ ਪੁੱਤ ਤੋਂ ਬਾਕੀ ਆਪ ਜੀ ਵੀਡੀਓ ਚ ਸੁਣਕੇ ਸਕਦੇ ਹੋ। ਹੁਣ ਆਪਾ ਗੱਲ ਕਰਦੇ ਹਾਂ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਨੇ ਆਪਣੀ ਮਾਂ ਬਾਰੇ ਕੀ ਸਪੱਸ਼ਟੀਕਰਨ ਦਿੱਤਾ ਸੀ ਤੁਸੀ ਵੀਡੀਓ ਚ ਵੀ ਸੁਣ ਸਕਦੇ ਹੋ ਜੋ ਉਨ੍ਹਾਂ ਦੇ ਆਪਣੇ ਫੇਸਬੁੱਕ ਪੇਜ ਤੇ ਪਾਈ ਗਈ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਬੁਜਰਗ ਮਾਤਾ ਗੁਰੂਦਵਾਰਾ ਸਾਹਿਬ ਚ ਪੈਸੇ ਮੰਗ ਰਹੀ ਹੈ ਜਿਸ ਚ ਉਹ ਬੋਲਦੀ ਪਈ ਹੈ ਕਿ ਮੈਂ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦੀ ਮਾਂ ਹਾਂ ਤੇ ਮੈਨੂੰ ਮੇਰੇ ਪੁੱਤ ਨੇ ਘਰੋਂ ਬਾਹਰ ਕੱਢਿਆ ਹੈ ਇਸ ਵੀਡੀਓ ਦੇ ਆਉਣ ਕਰਕੇ ਸਿੱਖ ਭਾਈਚਾਰੇ ਚ ਗੁਰਪ੍ਰੀਤ ਸਿੰਘ ਪ੍ਰਤੀ ਕਾਫੀ ਰੋਸ ਪਾਇਆ ਗਿਆ ਜਿਸ ਕਰਕੇ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਨੂੰ ਆਪਣੀ ਸਪਸ਼ਟੀਕਰਨ ਦੇਣ ਲਈ ਆਖਰਕਾਰ ਸਾਹਮਣੇ ਆਉਣਾ ਪਿਆ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਤੇ ਵੀਡੀਓ ਅਪਲੋਡ ਕਰੀ ਹੈ ਜਿਸ ਚ ਉਹ ਆਪਣੀਆਂ ਮਾਸੀਆਂ ਨਾਲ ਆਪਣਾ ਸਪਸ਼ਟੀਕਰਨ ਰੱਖਿਆ ਹੈ ਉਨਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਕਿਸ ਦੇ ਪਿੱਛੇ ਲੱਗ ਕਿ ਮਾਂ ਪੁੱਤ ਦੇ ਰਿਸ਼ਤੇ ਚ ਦਰਾੜ ਪਾ ਰਾਹੀ
Related image
ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਜਦੋਂ ਮੈਂ ਕੀਰਤਨ ਕਰਦਾ ਸੀ 2-3 ਮਹੀਨੇ ਬਾਹਰ ਹੀ ਰਹਿੰਦਾ ਸੀ ਤੇ ਬਾਅਦ ਚ ਪਤਾ ਲੱਗਾ ਕਿ ਮੇਰੀ ਮਾਂ ਲੋਕਾਂ ਨੂੰ ਪੈਸੇ ਵਿਆਜ ਤੇ ਦਿੰਦੀ ਸੀ ਜਦੋਂ ਉਨ੍ਹਾਂ ਦਾ ਘਰ ਆਉਣਾ ਸੀ ਗਰੀਬ ਔਰਤਾਂ ਆ ਕੇ ਤਰਲੇ ਮੰਨਤਾਂ ਕਰਦੀਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਮਨਮੋਹਨ ਸਿੰਘ ਦਾ ਬੰਦਾ ਮੇਰੀ ਮਾਂ ਨੂੰ ਮੇਰੇ ਖਿਲਾਫ ਭੜਕਾ ਰਿਹਾ ਤੇ ਮੇਰੇ ਮਾਤਾ ਨੂੰ ਸਾਡੇ ਨਾਲ ਮਿਲਣ ਨਹੀਂ ਦਿੰਦਾ ਹੈ। ਮੇਰੀ ਮਾਂ ਨੇ ਬਹੁਤ ਲੋਕਾਂ ਦੇ ਪੈਸੇ ਗਹਿਣੇ ਆਦਿ ਦੱਬ ਰੱਖਿਆ ਹੈ ਜਿਸ ਕਰਕੇ ਸਾਨੂੰ ਕਾਫੀ ਲੋਕ ਪ੍ਰੇਸ਼ਾਨ ਕਰਨ ਲੱਗੇ ਗਏ ਸਨ ਜਿਸ ਕਰਕੇ ਸਾਨੂੰ ਖਤਰਾ ਸੀ ਅਸੀ ਆਪਣਾ ਘਰ ਬਦਲ ਕੇ ਚੰਡੀਗੜ੍ਹ ਰਹਿਣ ਲੱਗ ਗਏ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੇਰੀ ਮਾਂ ਮੇਰੀ ਭੈਣ ਦੇ ਘਰ ਰਾਜੀ ਖੁਸ਼ੀ ਰਹਿੰਦੀ ਹੈ। ਇਹ ਸੀ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਦਾ ਆਪਣਾ ਪੱਖ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.