ਭਾਰਤ ਵਿੱਚ ਤਾਂ ਪਾਨ ਜਾਂ ਗੁਟਖਾ ਖਾ ਕੇ ਸੜ੍ਹਕਾਂ ‘ਤੇ ਥੁੱਕਣ ਵਾਲਿਆਂ ਦੀ ਕਮੀ ਨਹੀਂ ਹੈ। ਤੁਸੀਂ ਅਕਸਰ ਦੇਖਿਆ ਹੀ ਹੋਵੇਗਾ ਕਿ ਭਾਰਤ ‘ਚ ਲੋਕ ਸੜ੍ਹਕਾਂ ‘ਤੇ ਪਾਨ ਖਾ ਕੇ ਥੁੱਕ ਦਿੰਦੇ ਹਨ ਤੇ ਥੁੱਕ-ਥੁੱਕ ਕੇ ਗਲੀਆਂ ਦੇ ਕੋਨੇ ਲਾਲ ਕੀਤੇ ਹੋਏ ਹਨ।
ਸਰਕਾਰ ਨੇ ਵੀ ਸਵੱਛ ਭਾਰਤ ਦੀ ਮੁਹਿੰਮ ਸ਼ੁਰੂ ਕਰਕੇ ਲੋਕਾਂ ਨੂੰ ਬਦਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੰਦ ਪਾਉਣ ਵਾਲਿਆਂ ਦੀ ਮਾਨਸਿਕਤਾ ‘ਤੇ ਕੋਈ ਫਰਕ ਨਹੀਂ ਪੈ ਰਿਹਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤੀਆਂ ਨੇ ਇਹ ਕੰਮ ਇੰਗਲੈਂਡ ‘ਚ ਜਾ ਕੇ ਵੀ ਕਰਨਾ ਸ਼ੁਰੂ ਕਰ ਦਿੱਤਾ। ਇੰਗਲੈਂਡ ਦੇ ਲੀਸੇਸਟਰ ਸ਼ਹਿਰ ‘ਚ ਭਾਰਤੀਆਂ ਦੀ ਇਸ ਆਦਤ ਕਾਰਨ ਪੁਲਿਸ ਇੰਨੀ ਪਰੇਸ਼ਾਨ ਹੋ ਗਈ ਹੈ ਕਿ ਉਸਨੂੰ ਸੜ੍ਹਕ ‘ਤੇ ਇੱਕ ਬੋਰਡ ਲਗਾਉਣਾ ਪਿਆ ਹੈ, ਜਿਸ ‘ਤੇ ਅੰਗਰੇਜ਼ੀ ਦੇ ਨਾਲ – ਨਾਲ ਭਾਰਤੀ ਭਾਸ਼ਾ ਵਿੱਚ ਵੀ ਲਿਖਿਆ ਗਿਆ ਹੈ ।
ਗੁਜਰਾਤੀ ਭਾਸ਼ਾ ਵਿੱਚ ਇਸ ਬੋਰਡ ‘ਤੇ ਲਿਖਿਆ ਗਿਆ ਹੈ “ਸੜ੍ਹਕ ‘ਤੇ ਪਾਨ ਥੁੱਕਣਾ ਅਸਥਾਈ ਅਤੇ ਸਮਾਜ ਵਿਰੋਧੀ ਹੈ। ਤੁਹਾਡੇ ‘ਤੇ 150 ਯੂਰੋ ਯਾਨੀ 13,000 ਰੁਪਏ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।” ਮੀਡੀਆ ਰਿਪੋਰਟ ਦੇ ਮੁਤਾਬਕ ਮਕਾਮੀ ਪੁਲਿਸ ਨੇ ਦੱਸਿਆ ਕਿ ਸੜ੍ਹਕਾਂ ‘ਤੇ ਪਾਨ ਥੁੱਕਣ ਦੀਆਂ ਘਟਨਾਵਾਂ ਉਨ੍ਹਾਂ ਇਲਾਕਿਆਂ ‘ਚ ਜ਼ਿਆਦਾ ਹੋ ਰਹੀਆਂ ਹਨ ਜਿੱਥੇ ਭਾਰਤੀਆਂ ਦੀ ਗਿਣਤੀ ਜ਼ਿਆਦਾ ਹੈ। ਸਾਲ 2014 ‘ਚ ਲੰਦਨ ਕਾਉਂਸਿਲ ਨੇ ਇਸਨੂੰ ਲੈ ਕੇ ਇੱਕ ਨਿਯਮ ਬਣਾਇਆ ਸੀ ਜਿਸ ਵਿੱਚ 80 ਯੂਰੋ ਯਾਨੀ ਲਗਭਗ 6200 ਰੁਪਏ ਜੁਰਮਾਨੇ ਦਾ ਫੈਸਲਾ ਕੀਤਾ ਗਿਆ ਸੀ।
ਇੱਕ ਰਿਪੋਰਟ ਦੇ ਮੁਤਾਬਕ ਉਸ ਵੇਲੇ ਸਾਫ਼ – ਸਫਾਈ ‘ਤੇ 20,000 ਯੂਰੋ ਯਾਨੀ ਕਰੀਬ 15 ਲੱਖ 71 ਹਜਾਰ ਰੁਪਏ ਖਰਚ ਕਰਨੇ ਪਏ ਸਨ। ਦੱਸ ਦੇਈਏ ਕਿ ਇੰਗਲੈਂਡ ‘ਚ ਕੁੱਲ 12 ਲੱਖ ਭਾਰਤੀ ਰਹਿੰਦੇ ਹਨ ਜਿਸ ਵਿੱਚ ਗੁਜਰਾਤ ਦੇ ਲੋਕਾਂ ਦੀ ਗਿਣਤੀ 6 ਲੱਖ ਤੋਂ ਵੀ ਜ਼ਿਆਦਾ ਹੈ ਤੇ ਹੁਣ ਗੁਜਰਾਤੀਆਂ ਨੂੰ ਪਾਨ ਥੁੱਕ ਥੁੱਕ ਇੰਗਲੈਂਡ ਦੀਆਂ ਗੰਦੀਆਂ ਕੀਤੀਆਂ ਗਲੀਆਂ ਦਾ ਖਮਿਆਜ਼ਾ ਭੁਗਤਣਾ ਜਰੂਰ ਪਵੇਗਾ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ?? ਇਹ ਜ਼ੁਰਮਾਨਾ ਸਹੀ ਹੈ ?? ਥੱਲੇ ਕਮੈਂਟ ਵਿਚ ਜਰੂਰ ਦੱਸਿਓ….
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …