ਭਾਰਤ ਨੇ ਰੱਖੀ ਪਾਕਿਸਤਾਨ ਅੱਗੇ ਇਹ ਮੰਗ !! Gurdwara Kartarpur Sahib Corridor

ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਇੱਕ ਵੱਡੀ ਖਬਰ ਸ੍ਹਾਮਣੇ ਆਈ ਹੈ ਜਿਸ ਬਾਰੇ ਭਾਰਤੀ ਮੀਡੀਏ ਨੇ ਤਾਂ ਚੁੱਪੀ ਵੱਟੀ ਹੈ ਪਰ ਪਾਕਿਸਤਾਨੀ ਮੀਡੀਏ ਨੇ ਇਸਨੂੰ ਉਜਾਗਰ ਕਰ ਦਿੱਤਾ ਹੈ। ਇਸ ਲਾਂਘੇ ਬਾਰੇ ਚਲ ਰਹੀ ਕਸ਼ਮਕਸ਼ ਵਿਚ ਭਾਰਤ ਨੇ ਪਾਕਿਸਤਾਨ ਸਰਕਾਰ ਅੱਗੇ ਇੱਕ ਅਜਿਹੀ ਮੰਗ ਰੱਖੀ ਹੈ ਜਿਸ ਬਾਰੇ ਜਾਣਗੇ ਤੁਸੀਂ ਹੈਰਾਨ ਹੋ ਜਾਓਗੇ। ਕਰਤਾਰਪੁਰ ਲਾਂਘੇ ਦਾ ਕੰਮ ਜੋ ਕਿ ਪਾਕਿਸਤਾਨ ਵਲੋਂ ਅੱਧਿਓਂ ਵੱਧ ਪੂਰਾ ਕਰਲਿਆ ਗਿਆ ਹੈ

ਪਰ ਭਾਰਤ ਵਲੋਂ ਅਜੇ ਤੱਕ ਸ਼ੁਰੂਆਤ ਵੀ ਨਹੀਂ ਕੀਤੀ ਗਈ ਪਰ ਭਾਰਤ ਨੇ ਲਾਂਘੇ ਸਬੰਧੀ ਪਾਕਿਸਤਾਨ ਅੱਗੇ ਇੱਕ ਮੰਗ ਰੱਖੀ ਹੈ ਕਿ ਗੁਰਦਵਾਰਾ ਕਰਤਾਰਪੁਰ ਸਾਹਿਬ ਪਿਆ ਉਹ ਬੰਬ ਜੋ ਕਿ ਭਾਰਤ ਵਲੋਂ 1971 ਦੀ ਜੰਗ ਸਮੇਂ ਗੁਰਦਵਾਰਾ ਕਰਤਾਰਪੁਰ ਸਾਹਿਬ ਤੇ ਸੁੱਟਿਆ ਸੀ ਉਸਨੂੰ ਗੁਰਦਵਾਰਾ ਸਾਹਿਬ ਤੋਂ ਹਟਾਇਆ ਜਾਵੇ। ਇਸ ਬਾਰੇ ਇੱਕ ਪਾਕਿਸਤਾਨੀ ਟੀਵੀ ਚੈਨਲ ਨੇ ਰਿਪੋਰਟ ਬਣਾਈ ਹੈ ਜਿਸ ਵਿਚ ਭਾਰਤ ਦੀ ਪਾਕਿਸਤਾਨ ਅੱਗੇ ਰੱਖੀ ਇਸ ਮੰਗ ਬਾਰੇ ਜਿਕਰ ਕੀਤਾ ਗਿਆ ਹੈ। ਦੱਸ ਦਈਏ ਕਿ ਭਾਰਤ ਪਾਕਿਸਤਾਨ ਵਿਚ 1971 ਦੀ ਜੰਗ ਸਮੇਂ ਭਾਰਤੀ ਹਵਾਈ ਜਹਾਜਾਂ ਨੇ ਇੱਕ ਬੰਬ ਗੁਰਦਵਾਰਾ ਕਰਤਾਰਪੁਰ ਸਾਹਿਬ ਤੇ ਸੁੱਟਿਆ ਸੀ ਜੋ ਕਿ ਓਥੇ ਮੌਜੂਦ ਖੂਹ ਵਿਚ ਡਿੱਗ ਗਿਆ ਤੇ ਫੱਟ ਨਹੀਂ ਸਕਿਆ।
Image result for kartarpur sahib pak
ਇਹ ਖੂਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਣਵਾਇਆ ਹੋਇਆ ਹੈ ਤੇ ਮਾਨਤਾ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਬੰਬ ਨਹੀਂ ਫਟਿਆ। ਇਸਤੋਂ ਬਾਅਦ ਇਸ ਬੰਬ ਨੂੰ ਪਾਕਿਸਤਾਨੀ ਸਿੱਖਾਂ ਨੇ ਗੁਰਦਵਾਰਾ ਸਾਹਿਬ ਦੇ ਕੋਲ ਸ਼ੀਸ਼ੇ ਵਿਚ ਜੜਾ ਕੇ ਰੱਖਿਆ ਹੋਇਆ ਹੈ ਤੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਨ ਗਈਆਂ ਸੰਗਤਾਂ ਇਸ ਬੰਬ ਨੂੰ ਵੀ ਦੇਖਦੀਆਂ ਹਨ। ਭਾਰਤ ਵਲੋਂ ਇਸ ਲਾਂਘੇ ਨੂੰ ਕੀਤੇ ਜਾ ਰਹੇ ਟਾਲ-ਮਟੋਲ ਪਿੱਛੇ ਇੱਕ ਕਾਰਨ ਇਹ ਬੰਬ ਵੀ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਲਾਂਘਾ ਖੁਲਦਾ ਹੈ ਤਾਂ ਇਹ ਬੰਬ ਭਾਰਤ ਦੀ ਪੋਲ ਵੀ ਖੋਲ੍ਹਦਾ ਹੈ
Image result for bomb at kartarpur sahib pak
ਤੇ ਹੁਣ ਇਸੇ ਕਰਕੇ ਭਾਰਤ ਵਲੋਂ ਪਾਕਿਸਤਾਨ ਸਰਕਾਰ ਅੱਗੇ ਇਸ ਬੰਬ ਨੂੰ ਇਥੋਂ ਹਟਾਉਣ ਦੀ ਮੰਗ ਰੱਖੀ ਗਈ ਹੈ। ਤੁਹਾਡਾ ਇਸ ਬਾਰੇ ਕਿ ਵਿਚਾਰ ਹੈ ?? ਇਹ ਬੰਬ ਹਟਾਉਣਾ ਚਾਹੀਦਾ ਹੈ ਜਾਂ ਨਹੀਂ ?? ਆਪਣੇ ਵਿਚਾਰ ਕਮੈਂਟ ਵਿਚ ਜਰੂਰ ਲਿਖੋ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.