ਮਜਦੂਰ ਦੀ ਧੀ ਆਪਣੀ ਕਲਾ ਨਾਲ ਲਿਖ ਚੁੱਕੀ ਹੈ 100 ਤੋਂ ਵੱਧ ਪੰਜਾਬੀ ਗਾਣੇ,ਦੇਖੋ ਵੀਡੀਓ ..

ਇਸ ਦੁਨੀਆਂ ਵਿਚ ਅਨੇਕਾਂ ਪ੍ਰਕਾਰ ਦੇ ਲੋਕ ਵੱਸਦੇ ਹਨ ਜਿੰਨਾਂ ਵਿਚੋਂ ਕੁੱਝ ਬਹੁਤ ਹੀ ਅਮੀਰ ਹੋਣ ਦੀ ਵਜ੍ਹਾ ਨਾਲ ਆਪਣੇ ਆਪ ਵਿਚ ਰਹਿੰਦੇ ਹਨ ਅਤੇ ਕੁੱਝ ਹੱਦ ਤੋਂ ਵੱਧ ਕੇ ਗਰੀਬੀ ਦੇ ਕਾਰਨ ਦੋ ਸਮੇਂ ਦੀ ਰੋਟੀ ਤੋਂ ਵੀ ਵਾਂਝੇ ਹਨ |ਵੈਸੇ ਦੇਖਿਆ ਜਾਂਦਾ ਹੈ ਕਿ ਗਰੀਬਾਂ ਦੇ ਬੱਚਿਆਂ ਵਿਚੋਂ ਬਹੁਤ ਹੁਨਰ ਹੁੰਦਾ ਹੈ ਪਰ ਉਹ ਆਪਣੀ ਆਰਥਿਕ ਸਥਿਤੀ ਅਤੇ ਗਰੀਬੀ ਦੀ ਵਜ੍ਹਾ ਕਾਰਨ ਆਪਣੇ ਹੁਨਰ ਨੂੰ ਬਾਹਰ ਲੋਕਾਂ ਤੱਕ ਨਹੀਂ ਪਹੁੰਚਾ ਪਾਉਂਦੇ ਜਿਸ ਕਾਰਨ ਉਹਨਾਂ ਦਾ ਹੁਨਰ ਦੱਬਿਆ ਰਹਿੰਦਾ ਹੈ |ਅਜਿਹੀ ਹੀ ਅੱਜ ਅਸੀਂ ਤੁਹਾਨੂੰ ਲੜਕੀ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਕਿ ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਵਸਨੀਕ ਹੈ |ਜੋ ਕਿ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਉਸਦਾ ਪਰਿਵਾਰ ਹੱਡ-ਤੋੜ ਮਿਹਨਤ ਕਰਕੇ ਕੇਵਲ ਦੋ ਸਮੇਂ ਦੀ ਰੋਟੀ ਹੀ ਕਮਾ ਪਾਉਂਦਾ ਹੈ ਪਰ ਇਹ ਕੁੜੀ +12 ਦੀ ਵਿਦਿਆਰਥਣ ਹੈ ਅਤੇ ਆਪਣੇ ਹੁਨਰ ਦੀ ਵਜ੍ਹਾ ਨਾਲ 100 ਤੋਂ ਵੱਧ ਪੰਜਾਬੀ ਗਾਣੇ ਲਿਖ ਚੁੱਕੀ ਹੈ ਅਤੇ ਇਸ ਲੜਕੀ ਦਾ ਨਾਮ ਹੈ ਸਿੰਮੀ ਗਿੱਲ ਜਿਸਦਾ ਸੁਪਨਾ ਕੋਈ ਵੱਡਾ ਨਹੀਂ ਬਲਕਿ ਉਸਦਾ ਸੁਪਨਾ ਇੰਨਾ ਕੁ ਹੈ ਕਿ ਉਹ ਵਧੀਆ ਪੜ੍ਹ ਲਿਖ ਕੇ ਆਪਣੇ ਪਰਿਵਾਰ ਦੀ ਮੱਦਦ ਕਰ ਸਕੇ ਅਤੇ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕੇ |

ਇਸ ਲੜਕੀ ਦਾ ਕਹਿਣਾ ਹੈ ਕਿ ਉਹ ਆਪਣੇ ਭਵਿੱਖ ਵਿਚ ਰੱਬ ਕੋਲੋਂ ਕੁੱਝ ਜਿਆਦਾ ਨਹੀਂ ਮੰਗਦੀ ਬਸ ਇੰਨਾਂ ਕੁ ਉਸਨੂੰ ਰਿਜਕ ਚਾਹੀਦਾ ਹੈ ਜਿਸ ਕਾਰਨ ਉਸਦੇ ਘਰ ਦਾ ਗੁਜਾਰਾ ਠੀਕ ਤਰਾਂ ਚੱਲ ਸਕੇ ਅਤੇ ਉਹ ਆਪਣੇ ਦੂਜੇ ਭੈਣ-ਭਰਾਵਾਂ ਨੂੰ ਚੰਗੀ ਸਿਖਲਾਈ ਦੇ ਕੇ ਇੱਕ ਚੰਗੀ ਨੌਕਰੀ ਦੇ ਲਈ ਪ੍ਰੇਰਿਤ ਕਰ ਸਕੇ |ਜੇਕਰ ਉਸਦੇ ਗਾਣਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਇਸ ਭੈਣ ਨੇ 100 ਤੋਂ ਉੱਪਰ ਪੰਜਾਬੀ ਗਾਣੇ ਲਿਖੇ ਹਨ ਜਿੰਨਾਂ ਵਿਚੋਂ ਕੋਈ ਵੀ ਰਿਕਾਰਡ ਨਹੀਂ ਹੋ ਸਕਿਆ ਅਤੇ ਨਾ ਹੀ ਕਿਸੇ ਕਲਾਕਾਰ ਦੀ ਝੋਲੀ ਪਿਆ ਹੈ |ਇਸ ਵੀਡੀਓ ਵਿਚ ਤੁਸੀਂ ਜਾਣ ਸਕਦੇ ਹੋ ਇਸ ਭੈਣ ਦੇ ਘਰ ਦੇ ਹਲਾਤਾਂ ਬਾਰੇ ਜੋ ਕਿ ਆਪਣੀ ਆਰਥਿਕ ਸਥਿਤੀ ਦੇ ਬਾਵਜੂਦ ਵੀ ਆਪਣੀ ਪੜਾਈ ਅਤੇ ਆਪਣੀ ਕਲਾ ਤੇ ਜੋਰ ਦੇ ਰਹੀ ਹੈ |

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.