ਮੋਗੇ ਦੇ ਇਸ ਪੁਲਿਸ ਵਾਲੇ ਵੀਰ ਨੂੰ ਸਾਰੀ ਦੁਨੀਆ ਕਰਦੀ ਹੈ ਸਲਾਮ ..

ਮੋਗਾ ਦੇ ਧਰਮਕੋਟ ਵਿੱਚ ਬਤੌਰ ਹੌਲਦਾਰ ਤਾਇਨਾਤ ਸੁਖਵਿੰਦਰ ਸਿੰਘ ਬਿੱਟੂ ਹਮੇਸ਼ਾ ਲਾਚਾਰ ਤੇ ਬੇਬਸ ਲੋਕਾਂ ਦੀ ਮਦਦ ਲਈ ਤਿਆਰ ਰਹਿੰਦਾ ਹੈ। ਜਦੋਂ ਉਸ ਨੂੰ ਅਜਿਹੇ ਵਿਅਕਤੀ ਮਿਲਦੇ ਤਾਂ ਉਹ ਸਹਾਇਤਾ ਲਈ ਪਹੁੰਚ ਜਾਂਦਾ ਹੈ। ਇਸੇ ਵਜ੍ਹਾ ਕਾਰਨ ਹੀ ਉਸ ਨੂੰ ਜਾਣਨ ਲੋਕ ਉਸ ਨੂੰ ਰੌਬਿਨ ਹੁੱਡ ਕਹਿੰਦੇ ਹਨ ਤੇ ਸੋਸ਼ਲ ਮੀਡੀਆ ਦਾ ਅਸਲ ਹੀਰੋ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ।ਜਦੋਂ ਉਸ ਨੂੰ ਲੋੜਵੰਦ ਵਿਅਕਤੀਆਂ ਬਾਰੇ ਪਤਾ ਲੱਗਦਾ ਤਾਂ ਉਹ ਫੇਸਬੁੱਕ ਉੱਤੇ ਲਾਈਵ ਹੋ ਜਾਂਦਾ ਤੇ ਲੋਕਾਂ ਤੋਂ ਮਦਦ ਮੰਗਦਾ ਹੈ। ਲੋਕਾਂ ਨੂੰ ਵੀ ਉਸ ਉੱਤੇ ਇੰਨਾ ਵਿਸ਼ਵਾਸ ਹੈ ਕਿ ਉਸ ਦੀ ਅਪੀਲ ਉੱਤੇ ਝੱਟ ਹੀ ਲੱਖਾਂ ਰੁਪਏ ਸਹਾਇਤਾ ਦੇ ਰੂਪ ਵਿੱਚ ਦੇਣ ਨੂੰ ਤਿਆਰ ਹੋ ਜਾਂਦੇ ਹਨ।ਜਿਸ ਦੀ ਤਾਜ਼ਾ ਉਦਾਹਰਨ ਵੀਡੀਓ ਵਿੱਚ ਦਿਸ ਰਹੀ ਬੇਵਸ ਬਜ਼ੁਰਗ ਔਰਤ ਹੈ। ਜਿਸ ਨੂੰ ਸਾਰੀ ਸਰਦੀ ਬਿਨਾਂ ਛੱਤ ਤੇ ਗਰਮ ਕੱਪੜਿਆਂ ਤੋਂ ਕੱਟੀ ਹੈ। ਇਸ ਦੀ ਮਦਦ ਲਈ ਉਸ ਨੇ ਫੇਸਬੁੱਕ ਉੱਤੇ ਮਦਦ ਮੰਗੀ ਤਾਂ ਮਿੰਟਾਂ ਵਿੱਚ ਹੀ ਸੈਂਕੜੇ ਲੋਕ ਉਸ ਦੀ ਮਦਦ ਕਰਨ ਲਈ ਤਿਆਰ ਹੋ ਗਏ।ਫੇਸਬੁੱਕ ਰਾਹੀਂ ਸੁਖਵਿੰਦਰ ਲਗਾਤਾਰ ਅਜਿਹੇ ਲੋੜਵੰਦ ਲੋਕਾਂ ਦੀ ਮਦਦ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਫੇਸਬੁੱਕ ਤੋਂ ਝੁਟਾਈ ਮਦਦ ਦਾ ਸੁਖਵਿੰਦਰ ਕੋਲ ਪੂਰਾ ਹਿਸਾਬ ਹੈ। ਇਸ ਦੇ ਨਾਲ ਉਹ ਗ਼ਰੀਬ ਕੁੜੀਆਂ ਦੇ ਵਿਆਹ, ਬਿਮਾਰੀ ਦੇ ਇਲਾਜ ਲਈ ਪੈਸਿਆਂ ਦਾ ਇੰਤਜ਼ਾਮ ਕਰਦਾ ਹੈ। ਉਸ ਦਾ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ। ਬਾਕੀ ਵੀਡੀਓ ਵਿੱਚ ਦੇਖੋ ਪੂਰੀ ਕਹਾਣੀ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.