ਰਾਤਾਂ ਨੂੰ ਕਣਕਾਂ ਵਡਾ ਲਓ !! ਦੇਖੋ ਕਿਸ ਡੇਰੇ ਦੇ ਬਾਬੇ ਨੇ ਕੀਤਾ ਇਹ ਕੰਮ ..

ਪੰਜਾਬ ਦੇ ਸੰਤ-ਬਾਬੇ ਸਿਰਫ ਅੱਧੀ ਰਾਤ ਨੂੰ ਆਪਣੇ ਬੰਦੇ ਲਿਆ ਕੇ ਦਰਸ਼ਨੀ ਡਿਉੜੀਆਂ ਹੀ ਨਹੀਂ ਢਾਹੁੰਦੇ ਸਗੋਂ ਰਾਤੋ ਰਾਤ ਕਣਕਾਂ ਵੀ ਵੱਡ ਜਾਂਦੇ ਹਨ। ਅਜਿਹਾ ਹੀ ਇੱਕ ਵਾਕਾ ਹੋਇਆ ਹੈ ਮੋਗਾ ਜਿਲੇ ਦੇ ਪਿੰਡ ਬੱਧਨੀ ਕਲਾਂ ਵਿਚ। ਲੰਘੇ ਦਿਨੀ ਜਦੋਂ ਰਾਤ ਦੇ ਹਨੇਰੇ ਵਿਚ ਬੱਧਣੀ ਵਾਲੇ ਨਾਨਕਸਰ ਠਾਠ ਦੇ ਬਾਬਾ ਜੋਰਾ ਸਿੰਘ ਨੇ ਰਾਤ ਦੇ ਹਨੇਰੇ ਵਿਚ ਪਿੰਡ ਦੇ ਕਿਰਤੀ ਕਿਸਾਨਾਂ ਦੀ ਜ਼ਮੀਨ ਵਿਚ ਖੜੀ ਕਣਕ ਵੱਡ ਕੇ ਜ਼ਮੀਨ ਤੇ ਕਬਜਾ ਕਰਨ ਦੀ ਕੀਤੀ ਕੋਸ਼ਿਸ਼ ਪਰ ਪਿੰਡ ਵਾਲਿਆਂ ਨੂੰ ਪਤਾ ਲਗਦੇ ਸਾਰ ਹੀ ਪਿੰਡ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਬਾਬੇ ਦੇ ਚੇਲੇ ਭਜਾ ਦਿੱਤੇ। ਬੱਧਣੀ ਕਲਾਂ ਵਾਲੇ ਬਾਬੇ ਜ਼ੋਰਾ ਸਿੰਘ ਦੇ ਭੇਜੇ ਬੰਦੇ “ਜਗਜੀਤ ਸਿੰਘ ਜੱਜੀ ਦਿੱਲ੍ਹੀ” ਦੀ ਅਗਵਾਈ ਹੇਠ ਰਾਤ ਦੇ 12 ਵਜੇ ਦੇ ਕਰੀਬ ਬਾਬੇ ਦੇ ਬੰਦੇ ਖੇਤ ਵਿਚ ਚੋਰਾਂ ਵਾਂਗ ਆ ਵੜੇ ਅਤੇ ਖੜੀ ਕਣਕ ਨੂੰ ਦਾਤਰੀਆਂ ਨਾਲ ਵੱਢ ਕੇ ਟਰਾਲੀਆਂ ਭਰ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਪਰ ਪਿੰਡ ਵਾਲਿਆਂ ਨੇ ਖੇਤ ਵਾਲੇ ਕਿਸਾਨ ਨਾਲ ਰਲ ਕੇ ਉਪਰੋਕਤ ਕਣਕ ਵੱਢਣ ਵਾਲੇ ਬੰਦੇ ਭਜਾ ਦਿੱਤੇ। ਪਿੰਡ ਵਾਲਿਆਂ ਨੇ ਪੀੜਿਤ ਕਿਸਾਨ ਨਾਲ ਸਹਿਯੋਗ ਦਿੰਦੇ ਹੋਏ ਬਾਬਾ ਜੋਰਾ ਸਿੰਘ, ਬਾਬਾ ਗੁਰਬਖਸ਼ ਸਿੰਘ ਅਤੇ ਜਗਜੀਤ ਸਿੰਘ ਜੱਜੀ ਖਿਲਾਫ ਪਰਚਾ ਦਰਜ ਕਰਵਾਇਆ ਹੈ Image result for ਰਾਤ ਕਣਕਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਇਸੇ ਹੀ ਬਾਬੇ ਉੱਤੇ ਪਿੰਡ ਵਿਚ ਪਹਿਲਾਂ ਵੀ ਸ਼ਾਮਲਾਟ ਨੂੰ ਦੱਬਣ ਦੇ ਗੰਭੀਰ ਇਲਜ਼ਾਮ ਲੱਗੇ ਸਨ ਜਿੱਥੇ ਇਸ ਬਾਬੇ ਨੇ ਸ਼ਾਮਲਾਟ ਦੇ ਪਿੱਛੇ ਬਾਕੀ ਬਚੇ ਛੱਪੜ ਨੂੰ ਗੈਰ ਕਾਨੂੰਨੀ ਢੰਗ ਮਿੱਟੀ ਦੀ ਭਰਤ ਪਾਕੇ 4 ਕਨਾਲਾਂ ਦੇ ਕਰੀਬ ਜਗ੍ਹਾ ਨੂੰ “ਬਾਬਾ ਜੀ ਦਾ ਲੰਗਰ ਘਰ” ਨਾਮ ਦੇ ਕੇ ਦੱਬ ਲਿਆ ਹੋਇਆ ਹੈ ਅਤੇ ਦੂਜੇ ਪਿੰਡਾਂ ਵਿਚ ਇਸੇ ਬਾਬੇ ਦੇ ਅਜਿਹੇ ਕਈ ਜ਼ਮੀਨਾਂ ਦੱਬਣ ਦੇ ਕਿੱਸੇ ਆਏ ਦਿਨ ਸੁਣਨ ਨੂੰ ਮਿਲਦੇ ਹੀ ਰਹਿੰਦੇ ਹਨ।Image result for ਰਾਤ ਕਣਕ ਧਰਮ ਦੇ ਨਾਮ ‘ਤੇ ਚੱਲ ਰਹੇ ਅਜਿਹੇ ਡੇਰਿਆਂ ਦੀ ਕਹਾਣੀਆਂ ਪੰਜਾਬ ਵਿੱਚ ਹਰ ਦੂਜੇ ਪਿੰਡ ਵਿਚ ਸੁਣਨ ਨੂੰ ਆਮ ਮਿਲਦੀਆਂ ਹਨ। ਇਨ੍ਹਾਂ ਸਾਧਾਂ ਦੀਆਂ ਸਿਆਸੀ ਯਾਰੀਆਂ ਕਾਰਨ ਲੋਕ ਇਨ੍ਹਾਂ ਦੇ ਵਿਰੋਧ ਵਿਚ ਬੋਲਣ ਤੋਂ ਡਰਦੇ ਹਨ। ਇੱਕ ਪਾਸੇ ਸਿੱਖੀ ਵਿਰਾਸਤਾਂ ਖਤਮ ਕਰਨ ਵਾਲੇ ਬਾਬੇ ਤੇ ਦੂਜੇ ਪਾਸੇ ਸਿੱਖੀ ਨੂੰ ਖਤਮ ਕਰਨ ਤੁਰੇ ਇਹ ਬਾਬੇ ਸੰਤ-ਸਾਧੂ ਸ਼ਬਦਾਂ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹਨ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.