ਕਾਰ ਸੇਵਾ ਵਾਲੇ ਬਾਬਿਆਂ ਵਲੋਂ ਢਾਹੀ ਗਈ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਉੜੀ ਤੇ ਇਸ ਕਰਤੂਤ ਤੋਂ ਬਾਅਦ ਪੰਥ ਵਲੋਂ ਇਹਨਾਂ ਬਾਬਿਆਂ ਖਿਲਾਫ ਜੰਗ ਦਾ ਐਲਾਨ ਦੇਖਕੇ ਇਸ ਤਰਾਂ ਲੱਗ ਰਿਹਾ ਕਿ ਪੰਥ ਜਾਗ ਚੁੱਕਾ ਹਿਰ…ਪਰ ਜਰਾ ਠਹਿਰੋ…!!
ਅਸੀਂ ਤੁਹਾਨੂੰ ਇੱਕ ਅਜਿਹੀ ਖਬਰ ਦੇਵਾਂਗੇ ਜੋ ਇਹ ਸਾਬਿਤ ਕਰਦੀ ਹੈ ਕਿ ਪੰਥ ਬੇਸ਼ੱਕ ਜਾਗ ਚੁੱਕਾ ਹੈ ਪਰ ਪੰਥ ਦੇ ਠੇਕੇਦਾਰ ਅਜੇ ਵੀ ਆਪਣੀ-ਆਪਣੀ ਡਫਲੀ ਵਜਾ ਕੇ ਡਾਲਰ ਇੱਕਠੇ ਕਰਨ ਦੀ ਹੋੜ ਵਿਚ ਹਨ। ਇਸ ਸਮੇਂ ਦੀ ਤਾਜੀ ਖਬਰ ਇਹ ਹੈ ਕਿ ਇਸ ਢਾਹੀ ਗਈ ਦਰਸ਼ਨੀ ਡਿਉੜੀ ਦੇ ਸਾਹਮਣੇ ਸਿੱਖ ਸੰਗਤ ਵਲੋਂ ਜੋ ਧਰਨਾ ਲਾਇਆ ਗਿਆ ਸੀ
ਉਹ ਧਰਨਾ ਹੁਣ ਸੰਗਤ ਦਾ ਨਾ ਹੋ ਕੇ ਪੰਥ ਦੇ ਠੇਕੇਦਾਰਾਂ ਦੇ ਹੱਥਾਂ ਵਿਚ ਚਲਾ ਗਿਆ ਹੈ ਤੇ ਪੰਥ ਦੀਆਂ 2 ਸੰਸਥਾਵਾਂ ਦਮਦਮੀ ਟਕਸਾਲ ਅਜਨਾਲਾ ਤੇ ਅਕਾਲੀ ਦਲ ਅੰਮ੍ਰਿਤਸਰ ਯਾਨੀ ਮਾਨ ਦਲ ਆਪੋ ਆਪਣੇ ਜਥੇਦਾਰਾਂ ਨਾਲ ਯਾਨੀ ਦਮਦਮੀ ਟਕਸਾਲ ਅਜਨਾਲਾ ਭਾਈ ਅਮਰੀਕ ਸਿੰਘ ਨੂੰ ਲੈ ਕੇ ਤੇ ਮਾਨ ਦਲ ਭਾਈ ਧਿਆਨ ਸਿੰਘ ਮੰਡ ਨੂੰ ਲੈ ਕੇ ਵੇਖੋ ਵੇਖੋ ਤੇ ਆਹਮੋ ਸਾਹਮਣੇ ਧਰਨੇ ਤੇ ਬੈਠ ਚੁੱਕੇ ਹਨ। ਹੈਰਾਨਗੀ ਹੈ ਕਿ ਇਹ ਦੋਵੇਂ ਧਿਰਾਂ ਪੰਥ ਵਿਚ ਆਪਣਾ ਮੁਕਾਮ ਰੱਖਦੀਆਂ ਹਨ ਪਰ ਪੰਥ ਦੇ ਸਾਂਝੇ ਮਸਲਿਆਂ ਤੇ ਵੱਖੋ ਵੱਖ ਹੋ ਕੇ ਬੈਠਣਾ ਕੀ ਸਹੀ ਹੈ ?? ਜੇ ਇਹ ਦੋਵੇਂ ਧਿਰਾਂ ਪੰਥ ਨੂੰ ਸਮਰਪਿਤ ਹਨ ਫਿਰ ਧਰਨੇ ਵੱਖ ਕਿਉਂ ?? ਕੀ ਡਾਲਰਾਂ ਦੀ ਵੰਡ ਦਾ ਮਸਲਾ ਤਾਂ ਨਹੀਂ ??
ਕਿਉਂਕਿ ਡਿਉੜੀ ਢਾਹੁਣ ਤੋਂ ਲੈ ਕੇ ਹੁਣ ਤੱਕ ਸੰਗਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਇੱਕੋ ਥਾਂ ਤੇ ਧਰਨਾ ਲੈ ਕੇ ਬੈਠੀ ਸੀ ਪਰ ਹੁਣ ਇਹ ਕੌਮ ਦੇ ਘੜੱਮ ਚੌਧਰੀ ਆਪਣੀ ਆਪਣੀ ਪਾਰਟੀ ਤੇ ਜਥੇਬੰਦੀ ਨੂੰ ਵੱਡਾ ਸਮਝਦੇ ਹੋਏ ਤੇ ਮਾਇਆ ਦੇ ਲਾਲਚ ਵਿਚ ਵੇਖੋ ਵੱਖ ਧਰਨਿਆਂ ਤੇ ਬੈਠੇ ਹਨ। ਹੁਣ ਦੱਸੋ ਪੰਥ ਕਿਸ ਕੋਲ ਜਾਵੇ ??
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …