ਲਿਫਾਫੇ ਦੇ 3 ਰੁਪਏ ਲੈਣੇ ਪਏ ਮਹਿੰਗੇ, ਕੰਪਨੀ ਨੂੰ ਦੇਣਾ ਪਿਆ ਏਨੇ ਹਜ਼ਾਰ ਦਾ ਜੁਰਮਾਨਾ..

ਗਾਹਕ ਫੋਰਮ ਨੇ ਜੁੱਤਿਆਂ ਦੀ ਕੰਪਨੀ ਬਾਟਾ ਇੰਡੀਆ ਲਿਮਟਿਡ ‘ਤੇ ਸਰਵਿਸ ‘ਚ ਕਮੀ ਕਾਰਨ 9000 ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਚੰਡੀਗੜ੍ਹ ‘ਚ ਬਾਟਾ ਦੇ ਸ਼ੋਅਰੂਮ ‘ਚ ਗਾਹਕ ਤੋਂ ਪੇਪਰ ਬੈਗ ਲਈ 3 ਰੁਪਏ ਮੰਗੇ ਗਏ। ਇਸ ‘ਤੇ ਗਾਹਕ ਨੇ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ। ਰਿਪੋਰਟ ਮੁਤਾਬਕ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਬਾਟਾ ਨੇ ਬੈਗ ‘ਤੇ ਵੀ ਡਿਊਟੀ ਲਾਈ, ਜਿਸ ਦਾ ਮਤਲਬ ਕੰਪਨੀ ਬੈਗ ਨੂੰ ਵੀ ਬ੍ਰਾਡ ਦੇ ਨਾਂ ਨਾਲ ਵੇਚਣ ਦੀ ਕੋਸ਼ਿਸ਼ ਕਰ ਰਹੀ ਸੀ, ਜੋ ਗਲਤ ਹੈ..ਸ਼ਿਕਾਇਤਕਰਤਾ ਨੇ ਇਸ ਮਾਮਲੇ ‘ਚ ਕੰਪਨੀ ਖਿਲਾਫ ਸਰਵਿਸ ‘ਚ ਕਮੀ ਦੀ ਸ਼ਿਕਾਇਤ ਕਰਦੇ ਹੋਏ 3 ਰੁਪਏ ਦਾ ਰਿਫੰਡ ਮੰਗਿਆ ਸੀ।ਫੋਰਮ ਨੇ ਕਿਹਾ ਕਿ ਇਹ ਬਾਟਾ ਦੀ ਜ਼ਿੰਮੇਵਾਰੀ ਸੀ ਕਿ ਉਹ ਗਾਹਕ ਨੂੰ ਪੇਪਰ ਬੈਗ ਫਰੀ ‘ਚ ਮੁਹੱਈਆ ਕਰਾਵੇ। ਇਸ ਦੇ ਨਾਲ ਫੋਰਮ ਨੇ ਬਾਟਾ ਨੂੰ ਆਦੇਸ਼ ਦਿੱਤਾ ਕਿ ਉਹ ਸਾਰੇ ਗਾਹਕਾਂ ਨੂੰ ਫਰੀ ਪੇਪਰ ਬੈਗ ਦੇਵੇ।

ਇਸ ਦੇ ਨਾਲ ਹੀ ਫੋਰਮ ਨੇ ਫੈਸਲਾ ਕੀਤਾ ਹੈ ਕਿ ਕੰਪਨੀ ਸ਼ਿਕਾਇਤਕਰਤਾ ਨੂੰ 3 ਰੁਪਏ, ਕੇਸ ‘ਚ ਲੱਗੇ 1000 ਰੁਪਏ ਵਾਪਸ ਕਰੇ। ਇਸ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ ਦੇ 3000 ਰੁਪਏ ਦਾ ਭੁਗਤਾਨ ਕਰੇ ਤੇ ਨਾਲ ਹੀ ਲੀਗਲ ਐਡ ਅਕਾਉਂਟ ‘ਚ 5000 ਰੁਪਏ ਜਮਾਂ ਕਰਨ ਦੇ ਵੀ ਆਦੇਸ਼ ਦਿੱਤੇ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.