ਟਿਕ-ਟੌਕ ਵਰਤਣ ਵਾਲਿਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਕਿਉਂਕਿ ਮਦਰਾਸ ਹਾਈ ਕੋਰਟ ਨੇ ਇਸ ਐਪਲੀਕੇਸ਼ਨ ‘ਤੇ ਲਾਈ ਰੋਕ ਨੂੰ ਹਟਾਉਣ ਦਾ ਫੈਸਲਾ ਕਰ ਲਿਆ ਹੈ। ਹਾਈ ਕੋਰਟ ਨੇ ਦੇਸ਼ ਵਿੱਚ ਲਾਈਵ-ਸਟ੍ਰੀਮਿੰਗ ਐਪਲੀਕੇਸ਼ਨ ਟਿਕ-ਟੌਕ ਤੋਂ ਪਾਬੰਦੀ ਹਟਾ ਦਿੱਤੀ ਹੈ ਅਤੇ ਭਾਰਤ ‘ਚ ਹੁਣ ਕੋਈ ਵੀ ਟਿਕ-ਟੌਕ ਐਪ ਨੂੰ ਡਾਊਨਲੋਡ ਤੇ ਵਰਤ ਸਕਦਾ ਹੈ।ਟਿਕ-ਟੌਕ ਨੂੰ ਅਸ਼ਲੀਲ ਸਮੱਗਰੀ ਦੀ ਬਹੁਤਾਤ ਕਰਕੇ ਹਟਾਉਣ ਦੇ ਹੁਕਮ ਦਿੱਤੇ ਸਨ, ਜਿਸ ਕਾਰਨ ਗੂਗਲ ਪਲੇਅ ਅਤੇ ਐਪ ਸਟੋਰ ਤੋਂ ਇਹ ਐਪ ਹਟਾ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਪਹਿਲਾਂ ਇਹ ਹੁਕਮ ਦਿੱਤਾ ਸੀ ਕਿ ਜੇ ਮਦਰਾਸ ਹਾਈ ਕੋਰਟ ਨੇ ਦਿੱਤੀ ਮਿਤੀ ਤਕ ਅੰਤ੍ਰਿਮ ਆਦੇਸ਼ ਪਾਸ ਨਹੀਂ ਕੀਤਾ ਤਾਂਪਾਬੰਦੀ ਹਟਾਈ ਜਾਵੇਗੀ।
ਪਰ ਹੁਣ ਹਾਈ ਕੋਰਟ ਨੇ ਹੀ ਇਸ ਤੋਂ ਰੋਕ ਹਟਾ ਲਈ ਹੈ ਅਤੇ ਇਹ ਐਪ ਗੂਗਲ ਤੇ ਐੱਪਲ ਦੇ ਸਟੋਰਜ਼ ‘ਤੇ ਜਲਦ ਹੀ ਉਪਲਬਧ ਹੋ ਜਾਵੇਗੀ।ਟਿੱਕ-ਟੌਕ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਵੱਲੋਂ ਮਦਰਾਸ ਹਾਈ ਕੋਰਟ ਵਿੱਚ ਹਲਫੀਆ ਬਿਆਨ ਦਾਇਰ ਕੀਤਾ ਗਿਆ ਸੀ
ਜਿਸ ਵਿਚ ਕਿਹਾ ਗਿਆ ਸੀ ਕਿ ਇਸ ਵਿਚ ਬਣੀ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਜਾਣਗੇ ਅਤੇ ਅਸ਼ਲੀਲ ਸਮੱਗਰੀ ਨੂੰ ਅਪਲੋਡ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਤਰਕ ਦਿੱਤਾ ਸੀ ਕਿ ਇਹ ਰੋਕ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …