ਦੇਖੋ ਕਿਵੇਂ ਵਾਹਿਗੁਰੂ ਬੋਲ ਕੇ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਂਦਾ ਹੈ ਇਹ ਅਨੋਖਾ ਤੋਤਾ,ਵੀਡੀਓ ਦੇਖ ਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ

ਪਿਆਰੇ ਬੱਚਿਓ! ਤੋਤਾ ਸਾਰੇ ਪਾਲਤੂ ਪੰਛੀਆਂ ਵਿਚੋਂ ਵੱਧ ਪਾਲਿਆ ਜਾਣ ਵਾਲਾ ਪੰਛੀ ਹੈ | ਕਿਉਂਕਿ ਇਹ ਮਨੁੱਖ ਦੀਆਂ ਆਵਾਜ਼ਾਂ ਦੀ ਹੂਬਹੂ ਨਕਲ ਕਰ ਲੈਂਦਾ ਹੈ | ਤੋਤਾ ਮਨੁੱਖ ਨਾਲ ਜਲਦੀ ਘੁਲ-ਮਿਲ ਜਾਣ ਵਾਲਾ ਪੰਛੀ ਹੈ | ਇਸ ਨੂੰ ਪਿਆਰ ਨਾਲ ਗੰਗਾਰਾਮ ਵੀ ਕਹਿ ਕੇ ਬੁਲਾਇਆ ਜਾਂਦਾ ਹੈ | ਇਹ ਇਕ ਸਰਬਪੱਖੀ ਪੰਛੀ ਹੈ | ਭਾਵੇਂ ਇਹ ਹਰ ਇਕ ਚੀਜ਼ ਖਾ ਲੈਂਦਾ ਹੈ ਪਰ ਘਿਓ ਵਿਚ ਗੁੰਨ੍ਹੀ ਚੂਰੀ ਇਸ ਦੀ ਪਸੰਦੀਦਾ ਖੁਰਾਕ ਹੈ | ਘਰ ਵਿਚ ਪਾਲੇ ਹੋਏ ਤੋਤੇ ਨੂੰ ਅਕਸਰ ਲੋਕਾਂ ਦੇ ਆਉਣ ਮੌਕੇ ਸੁਆਗਤੀ ਬੋਲ ਬੋਲਣੇ ਸਿਖਾਏ ਜਾਂਦੇ ਹਨ | ਘਰ ਆਏ ਹਰੇਕ ਮਿੱਤਰ-ਬੇਲੀ ਨੂੰ ਰਾਮ ਰਾਮ ਕਹਿਣਾ ਸਿਖਾਇਆ ਜਾਂਦਾ ਹੈ |ਤੋਤੇ ਦੇ ਪਰ ਗੂੜ੍ਹੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ | ਇਸ ਦੀ ਚੁੰਝ ਲਾਲ ਰੰਗ ਦੀ ਹੁੰਦੀ ਹੈ | ਇਸ ਦੀ ਚੁੰਝ ਬੜੀ ਤਿੱਖੀ ਅਤੇ ਮੁੜੀ ਹੋਈ ਹੁੰਦੀ ਹੈ, ਜਿਸ ਨਾਲ ਇਹ ਸਖ਼ਤ ਪਦਾਰਥ ਵੀ ਤੋੜ ਲੈਂਦਾ ਹੈ | ਕਈ ਤੋਤਿਆਂ ਦੇ ਗਲ ਵਿਚ ਲਾਲ ਰੰਗ ਦੀ ਗਾਨੀ ਵਰਗੀ ਧਾਰੀ ਜਿਹੀ ਵੀ ਹੁੰਦੀ ਹੈ | ਇਸ ਦੀ ਪੂਛ ਦੇ ਪਰ ਹਲਕੀ ਨੀਲੇ ਰੰਗ ਦੀ ਭਾਅ ਮਾਰਦੇ ਹਨ | ਮਾਦਾ ਤੋਤੀ ਦੇ ਗਲ ਵਿਚ ਗਾਨੀ ਨਹੀਂ ਹੁੰਦੀ | ਨਰ ਤੋਤੇ ਦੀ ਫੋਬਤ ਮਾਦਾ ਨਾਲੋਂ ਜ਼ਿਆਦਾ ਹੁੰਦੀ ਹੈ | ਤੋਤੇ ਦੀਆਂ ਅੱਖਾਂ ਉਸ ਦੇ ਦਿਲ ਦੇ ਭਾਵਾਂ ਨੂੰ ਬਿਆਨ ਕਰਦੀਆਂ ਹਨ, ਜਿਸ ਤੋਂ ਉਸ ਦੇ ਪਿਆਰ, ਨਫ਼ਰਤ, ਗੁੱਸੇ ਆਦਿ ਦੇ ਇਜ਼ਹਾਰ ਦਾ ਬਾਖੂਬੀ ਪਤਾ ਲਗਦਾ ਹੈ |

ਤੋਤੇ ਦੀ ਇਕ ਹੋਰ ਆਦਤ ਹੈ ਕਿ ਇਹ ਆਪਣੀਆਂ ਅੱਖਾਂ ਬੜੀ ਤੇਜ਼ੀ ਨਾਲ ਘੰੁਮਾਉਂਦਾ ਹੈ, ਜਿਸ ਤੋਂ ਫਾਰਸੀ ਬੋਲੀ ਵਿਚ ਇਕ ਮੁਹਾਵਰਾ ਬਣ ਗਿਆ ਹੈ-ਤੋਤਾ ਚਸ਼ਮ | ਇਹ ਮੁਹਾਵਰਾ ਉਸ ਆਦਮੀ ਲਈ ਵਰਤਿਆ ਜਾਂਦਾ ਹੈ, ਜਿਹੜਾ ਆਪਣੇ ਮਿੱਤਰਾਂ-ਦੋਸਤਾਂ ਕੋਲੋਂ ਅੱਖਾਂ ਫੇਰ ਲੈਂਦਾ ਹੈ | ਤੋਤਿਆਂ ਦਾ ਬਸੇਰਾ ਦਰੱਖਤਾਂ ਦੀਆਂ ਟਹਿਣੀਆਂ ਜਾਂ ਗਿਰੇ ਹੋਏ ਮਕਾਨਾਂ ਦੀਆਂ ਖੋਲਾਂ ਵਿਚ ਹੁੰਦਾ ਹੈ | ਪਹਾੜੀ ਇਲਾਕਿਆਂ ਵਿਚ ਇਹ ਪਹਾੜਾਂ ਦੀਆਂ ਵਿਰਲਾਂ ਵਿਚ ਆਪਣਾ ਰਹਿਣ ਬਸੇਰਾ ਕਰ ਲੈਂਦੇ ਹਨ | ਜੰਗਲੀ ਤੋਤੇ ਸਵੇਰੇ ਡਾਰਾਂ ਦੀ ਸ਼ਕਲ ਵਿਚ ਆਪਣੇ ਭੋਜਨ ਦੀ ਤਲਾਸ਼ ਵਿਚ ਨਿਕਲ ਪੈਂਦੇ ਹਨ | ਇਨ੍ਹਾਂ ਦੀ ਆਵਾਜ਼ ਚੀਕਵੀਂ ਹੁੰਦੀ ਹੈ, ਜੋ ਦਿਮਾਗ ਨੂੰ ਚੀਰਦੀ ਹੋਈ ਜਾਂਦੀ ਹੈ | ਜੰਗਲੀ ਤੋਤਾ ਆਪਣੀ ਮਾਦਾ ਨਾਲ ਬਹੁਤ ਪਿਆਰ ਰੱਖਦਾ ਹੈ | ਇਹ ਆਪਣੀ ਸਾਥਣ ਨਾਲ ਪੂਰੀ ਵਫ਼ਾਦਾਰੀ ਨਿਭਾਉਂਦਾ ਹੈ | ਤੋਤਾ ਆਪਣੇ ਬੋਟਾਂ ਲਈ ਵੀ ਫਲ, ਦਾਣੇ ਆਦਿ ਲੱਭ ਕੇ ਲਿਆਉਂਦਾ ਹੈ |

ਤੋਤਾ ਆਪਣੀ ਸਾਥਣ ਦੀ ਨਾਰਾਜ਼ਗੀ ਸਹਿਣ ਨਹੀਂ ਕਰ ਸਕਦਾ, ਸਗੋਂ ਉਸ ਦੇ ਅੱਗੇ-ਪਿੱਛੇ ਉਸ ਨੂੰ ਮਨਾਉਣ ਲਈ ਕਈ ਪ੍ਰਕਾਰ ਦੀਆਂ ਹਸਾਉਣੀਆਂ ਹਰਕਤਾਂ ਕਰਦਾ ਹੈ | ਤੋਤੇ ਦੇ ਖੰਭ ਛੋਟੇ ਪਰ ਬਹੁਤ ਤਾਕਤਵਰ ਹੁੰਦੇ ਹਨ | ਇਹ ਬੜੀ ਲੰਬੀ ਉਡਾਰੀ ਮਾਰਨ ਦੇ ਸਮਰੱਥ ਹੁੰਦੇ ਹਨ | ਉਡਾਰੀ ਭਰਦੇ ਸਮੇਂ ਮੌਜ-ਮਸਤੀ ਵਿਚ ਆ ਕੇ ਇਹ ਕਲਾਬਾਜ਼ੀਆਂ ਵੀ ਲਗਾਉਣ ਲੱਗ ਪੈਂਦਾ ਹੈ | ਇਸ ਕੰਮ ਵਿਚ ਇਸ ਦੀ ਪੂਛ ਸਹਾਈ ਹੁੰਦੀ ਹੈ |ਤੋਤਾ ਪੰਛੀ ਵੀ ਸਾਡੇ ਸੱਭਿਆਚਾਰ ਵਿਚ ਮੋਰ ਵਾਂਗ ਮਹੱਤਵਪੂਰਨ ਸਥਾਨ ਰੱਖਦਾ ਹੈ | ਅਧਿਆਤਮਿਕ ਤੌਰ ‘ਤੇ ਤੋਤੇ ਨੂੰ ਆਤਮਾ ਨਾਲ ਉਪਮਾਇਆ ਗਿਆ ਹੈ | ਪੁਰਾਤਨ ਕਥਾ-ਕਥਾਵਾਂ ਵਿਚ ਤੋਤੇ ਨਾਲ ਸੰਬੰਧਿਤ ਬਹੁਤ ਸਾਰੇ ਪ੍ਰਸੰਗ ਮਿਲਦੇ ਹਨ | ਪੁਰਾਤਨ ਇਮਾਰਤਾਂ ਦੀਆਂ ਕੰਧਾਂ ਉੱਪਰ ਵੀ ਤੋਤੇ ਦੇ ਚਿੱਤਰ ਮਿਲਦੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਤੋਤਾ ਪੁਰਾਤਨ ਸਮੇਂ ਤੋਂ ਹੀ ਮਨੁੱਖੀ ਸਾਂਝ ਦਾ ਪਾਤਰ ਹੈ | ਅਜੋਕੇ ਸਮੇਂ ਵਿਚ ਵੀ ਪਾਖੰਡੀ ਲੋਕਾਂ ਦੁਆਰਾ ਤੋਤਿਆਂ ਤੋਂ ਕਾਰਡ ਵਗੈਰਾ ਚੁਕਾ ਕੇ ਲੋਕਾਂ ਦਾ ਭਵਿੱਖ ਬਿਆਨ ਕੀਤਾ ਜਾ ਰਿਹਾ ਹੈ ਜੋ ਕਿ ਵਿਗਿਆਨਕ ਲੀਹਾਂ ਤੋਂ ਕੋਹਾਂ ਦੂਰ ਦੀ ਗੱਲ ਹੈ |

ਤੋਤਾ ਫਲ ਵਗੈਰਾ ਖਾਂਦਾ ਘੱਟ ਹੈ ਪਰ ਕੁਤਰਦਾ ਬਹੁਤ ਹੈ | ਇਹੀ ਆਦਤ ਇਸ ਦੀ ਮੱਕੀ ਦੀ ਛੱਲੀ ਸਬੰਧੀ ਹੈ | ਬਾਗਾਂ ਦੇ ਮਾਲਕਾਂ ਲਈ ਇਸ ਦੀ ਆਮਦ ਇਕ ਵੱਡੀ ਸਮੱਸਿਆ ਹੈ | ਸਾਡੇ ਸਮਾਜ ਵਿਚ ਧਾਰਮਿਕ ਭਾਵਨਾਵਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਤੋਤੇ ਦਾ ਮਾਸ ਖਾਣਾ ਨਖਿੱਧ ਮੰਨਿਆ ਜਾਂਦਾ ਹੈ, ਜਿਸ ਕਰਕੇ ਇਸ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ | ਹਰੀ ਮਿਰਚ ਤੋਤੇ ਨੂੰ ਬਹੁਤ ਪਸੰਦ ਹੈ ਪਰ ਸੱਚਾਈ ਇਹ ਹੈ ਕਿ ਕੌੜੀ ਮਿਰਚ ਖਾਣ ਦੇ ਬਾਵਜੂਦ ਬੋਲਦਾ ਇਹ ਹਮੇਸ਼ਾ ਮਿੱਠਾ ਹੀ ਹੈ |

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.