ਕੈਨੇਡਾ ‘ਚ ਪੰਜਾਬੀਆਂ ਦੇ ਚਹੇਤੇ ਸ਼ਹਿਰ ਬਰੈਂਪਟਨ ਵਿਖੇ ਪਹਿਲੀ ਸੰਸਾਰ ਜੰਗ ਵਿਚ ਸ਼ਾਮਿਲ ਰਹੇ ਕੈਨੇਡੀਅਨ ਸਿੱਖ ਫ਼ੌਜੀ ਬੁੱਖਮ ਸਿੰਘ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਦੇ ਨਾਂਅ ‘ਤੇ ਦੋ ਸਰਕਾਰੀ ਪ੍ਰਾਇਮਰੀ ਸਕੂਲ ਸਥਾਪਤ ਕੀਤੇ ਜਾ ਰਹੇ ਹਨ | ਬੁੱਖਮ ਸਿੰਘ ਦਾ ਜਨਮ ਪੰਜਾਬ ‘ਚ ਮਾਹਿਲਪੁਰ ਵਿਖੇ 5 ਦਸੰਬਰ 1893 ਨੂੰ ਹੋਇਆ ਸੀ ਅਤੇ ਮਲਾਲਾ ਪਾਕਿਸਤਾਨ ਦੀ ਜੰਮਪਲ ਹੈ |
ਪੀਲ ਖੇਤਰ ਦੇ ਸਕੂਲ ਬੋਰਡ ਵਲੋਂ ਦੋਵਾਂ ਸਕੂਲਾਂ ਦੇ ਨਾਂਵਾਂ (ਬੁੱਖਮ ਸਿੰਘ ਪਬਲਿਕ ਸਕੂਲ ਅਤੇ ਮਲਾਲਾ ਯੂਸਫਜ਼ਈ ਪਬਲਿਕ ਸਕੂਲ) ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ | ਬੁੁੱਖਮ ਸਿੰਘ 14 ਸਾਲ ਦੀ ਉਮਰ ਵਿਚ ਕੈਨੇਡਾ ਪੁੱਜਾ ਸੀ |ਫ਼ੌਜ ਵਿਚ ਸੇਵਾ ਕਰਦਿਆਂ ਉਹ 1917 ‘ਚ ਫੱਟੜ ਹੋ ਗਿਆ ਅਤੇ ਕਿਚਨਰ (ਉਂਟਾਰੀਓ) ਵਿਖੇ ਡੇਢ ਕੁ ਸਾਲ ਮਗਰੋਂ ਦਿਹਾਂਤ ਹੋ ਗਿਆ ਸੀ
ਤਾਂ ਉਸ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ | ਮਲਾਲਾ ਜੋ 11 ਸਾਲਾਂ ਦੀ ਉਮਰ ਤੋਂ ਲੜਕੀਆਂ ਨੂੰ ਵਿੱਦਿਆ ਪ੍ਰਤੀ ਜਾਗਰੂਕ ਕਰਦੀ ਹੈ, 2012 ਵਿਚ ਤਾਲਿਬਾਨਾਂ ਦੀ ਗੋਲੀ ਨਾਲ ਜ਼ਖ਼ਮੀ ਹੋ ਗਈ ਸੀ ਅਤੇ ਉਦੋਂ ਤੋਂ ਉਸ ਦਾ ਨਾਂਅ ਚਰਚਾ ਵਿਚ ਹੈ |
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …