ਸਿੱਖਾਂ ਲਈ ਵੱਡਾ ਤੋਹਫਾ…ਕੈਨੇਡਾ ਸਰਕਾਰ ਨੇ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨਿਆ,ਕਿਰਪਾ ਕਰਕੇ ਦੁਨੀਆਂ ਦੇ ਹਰ ਸਿੱਖ ਤੱਕ ਪਹੁੰਚਾ ਦਿਓ ਇਹ ਖ਼ਬਰ

ਕੈਨੇਡਾ ਦੀ ਫੈਡਰਲ ਸਰਕਾਰ ਨੇ ਵਿਸਾਖੀ ਦੇ ਤਿਉਹਾਰ ਮੌਕੇ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨ ਕਰ ਦਿਤਾ ਹੈ। ਬੀਸੀ ਦੇ ਲਿਬਰਲ ਸੰਸਦ ਮੈਂਬਰ ਸੁੱਖ ਧਾਲੀਵਾਲ ਵਲੋਂ ਕੈਨੇਡਾ ਦੀ ਸੰਸਦ ਨੇ ਵੀਰਵਾਰ ਨੂੰ ਬਿੱਲ ਪੇਸ਼ ਕੀਤਾ ਸੀ, ਜਿਸ ਨੂੰ ਸਦਨ ਨੇ ਪਾਸ ਕਰ ਦਿਤਾ।

ਬਿੱਲ ‘ਸੀ-376’ ਨੂੰ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਨੇ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨ ਕੀਤਾ।ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕੁਝ ਸੂਬਿਆਂ ਤੇ ਅਮਰੀਕਾ ਦੇ ਕੁਝ ਸੂਬਿਆਂ ਨੇ ਪਹਿਲਾਂ ਹੀ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨ ਕਰ ਦਿਤਾ ਸੀ

ਪਰ ਹੁਣ ਕੈਨੇਡਾ ਸਰਕਾਰ ਨੇ ਦੇਸ਼ ਪੱਧਰ ’ਤੇ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਐਲਾਨ ਦਿਤਾ ਹੈ।ਸੁੱਖ ਧਾਲੀਵਾਲ ਨੇ ਅਪਰੈਲ ਦੇ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਦੇ ਰੂਪ ਵਿਚ ਮਨਾਉਣ ਦਾ ਬਿੱਲ ਪੇਸ਼ ਇਹ ਨਿਸ਼ਚਿਤ ਕਰਦਾ ਹੈ

ਕਿ ਕੈਨੇਡਾ ਭਰ ਵਿਚ ਸਿੱਖ ਕੈਨੇਡੀਅਨਾਂ ਦੇ ਯੋਗਦਾਨ ਅਤੇ ਇਤਿਹਾਸ ਨੂੰ ਸਾਲਾਨਾ ਮਾਨਤਾ ਦਿਤੀ ਜਾਂਦੀ ਹੈ। ਇਸ ਬਿੱਲ ਨੂੰ ਲਗਭੱਗ 20 ਮੈਂਬਰਾਂ ਨੇ ਸਮਰਥਨ ਦਿਤਾ ਜੋ ਪੰਜਾਬੀ ਮੂਲ ਦੇ ਸਨ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.