ਸ੍ਰੀ ਦਸਮ ਗਰੰਥ ਬਾਰੇ ਸ਼ੰਕਿਆਂ ਦੇ ਜਵਾਬ | Dasam Granth | Guru Gobind Singh Ji

ਸ਼੍ਰੀ ਦਸਮ ਗ੍ਰੰਥ ਸਿੱਖ ਧਰਮ ਦਾ ਦੂਜਾ ਪਵਿੱਤਰ ਗ੍ਰੰਥ ਹੈ। ਇਸ ਦੇ ਲਿਖਾਰੀ ਪ੍ਰਤੀ ਕਈ ਵਿਚਾਰ ਹਨ, ਕੁਝ ਇਸਨੂੰ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਲਿਖਿਆ ਮੰਨਦੇ ਹਨ ਅਤੇ ਕੁਝ ਨਹੀਂ। ਇਸ ਗ੍ਰੰਥ ਵਿੱਚ 15 ਲਿਖਤਾਂ ਹਨ। ਇਸ ਵਿੱਚ ਦਰਜ ਅਖ਼ੀਰਲੀ ਬਾਣੀ, ਜ਼ਫ਼ਰਨਾਮਾ, ਸੰਨ 1705 ਵਿੱਚ ਦੀਨਾ ਕਾਂਗੜ, ਮਾਲਵੇ ਵਿੱਚ ਲਿਖੀ ਗਈ। ਇਸ ਗ੍ਰੰਥ ਦੀ ਸੰਪਾਦਨਾ ਭਾਈ ਮਨੀ ਸਿੰਘ, ਮਾਤਾ ਸੁੰਦਰੀ ਅਤੇ ਖ਼ਾਲਸੇ ਨੇ ਰਲ ਕੇ ਕੀਤੀ। ਮੂਲ ਹਰ ਸਿੱਖ ਜਥੇਬੰਦੀ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੀ ਹੈ,[ਸਰੋਤ ਚਾਹੀਦਾ] ਕੁਝ ਵਿਦਵਾਨ ਸ਼੍ਰੇਣੀ ਇਸ ਗੱਲ ਤੋਂ ਇਨਕਾਰੀ ਹੈ ਜਿਸ ਕਰ ਕੇ ਸਿੱਖ ਧਰਮ ਵਿੱਚ ਇਹ ਵਿਵਾਦ ਦਾ ਹਿੱਸਾ ਹੈ।

ਰਹਿਤਨਾਮਾ ਭਾਈ ਨੰਦ ਲਾਲ ਜੀ ਵਿੱਚ ਇਸ ਗੱਲ ਦਾ ਸਬੂਤ ਹੈ ਕੀ “ਜਾਪੁ ਸਾਹਿਬ” ਸਿੱਖ ਸ਼ੁਰੂ ਤੋਂ ਹੀ ਪੜਦੇ ਆਏ ਹਨ |
ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ, ਜਿਸ ਵਿੱਚ ਸਿੱਖ ਧਰਮ ਦੀ ਖਾਸ ਪੰਕਤੀ “ਗੁਰੂ ਮਾਨਿਓ ਗ੍ਰੰਥ” ਵਿੱਚ ਜਾਪੁ ਸਾਹਿਬ ਰਚਨਾ ਦਾ ਜ਼ਿਕਰ ਹੈ ਅਤੇ ਇਸੀ ਰਚਨਾ ਵਿੱਚ ਹੋਰ ਗੱਲਾਂ ਵੀ ਹਨ ਜੋ ਸਿੱਖ ਨੂੰ ਗੋਰ, ਮੜੀ ਅਤੇ ਅੰਨੇਵਾਹੀ ਔਰਤਾਂ ਦੀ ਭੁੱਖ ਆਦਿਕ ਦੇ ਵਿਸ਼ਵਾਸ਼ ਤੋਂ ਉੱਪਰ ਚੁਕਦੀਆਂ ਹਨ |
ਰਹਿਤਨਾਮਾ ਚੋਪਾ ਸਿੰਘ ਛਿੱਬਰ ਜੀ ਨੇ ਬਚਿਤਰ ਨਾਟਕ, 33 ਸਵਈਏ, ਚੋਪਈ ਸਾਹਿਬ ਅਤੇ ਜਾਪੁ ਸਾਹਿਬ ਦਾ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਪੜ੍ਹਨ ਲਈ ਜਿਕਰ ਕਿੱਤਾ ਹੈ |
1711, ਵਿੱਚ ਸਤਿਗੁਰ ਗੋਬਿੰਦ ਸਿੰਘ ਜੀ ਦੇ ਮਹਾਨ ਕਵੀ ਭਾਈ ਸੇਨਾਪਤ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਕਾਲ ਪੁਰਖ ਨਾਲ ਹੋਈ ਵਾਰਤਾਲਾਪ ਦਾ ਜ਼ਿਕਰ ਕਿੱਤਾ ਹੈ, ਜੋ ਕੀ ਬਚਿੱਤਰ ਨਾਟਕ ਦਾ ਤੇ ਖਾਲਸਾ ਪੰਥ ਦਾ ਅਹਿਮ ਹਿੱਸਾ ਹੈ | ਕਵੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਕਾਦੀਆਂ ਨੂੰ ਆਪਣੇ ਸ਼ਬਾਨ ਵਿੱਚ ਦਸਿਆ ਹੈ ਅਤੇ ਹੁਬਾ ਹੂ ਉਹੀ ਤਰਤੀਬ ਰਾਖੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਰੱਖੀ ਸੀ | ਸਤਿਗੁਰਾਂ ਨੇ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਨਹੀਂ ਕਿੱਤਾ ਅਤੇ ਕਵੀ ਸਾਹਿਬਾਨ ਨੇ ਵੀ ਗੁਰੂ ਸਾਹਿਬ ਜੀ ਵਾਂਗ ਕੋਈ ਜ਼ਿਕਰ ਨਹੀਂ ਕਿੱਤਾ |
Image result for ਦਸਮ ਗਰੰਥ
1741, ਵਿੱਚ ਵਹੀ ਸੇਵਾਦਾਸ ਜੀ ਨੇ ਸਤਿਗੁਰ ਗੋਬਿੰਦ ਸਿੰਘ ਜੀ ਦਾ ਇਤਿਹਾਸ ਲਿਖਿਆ ਜਿਸ ਵਿੱਚ ਉਨ੍ਹਾ ਨੇ ਰਾਮ ਅਵਤਾਰ, 33 ਸਵਈਏ, ਜ਼ਫਰਨਾਮਾ, ਹਿਕਾਈਤਾਂ ਬਣੀਆਂ ਦੇ ਉਦਹਾਰਣ ਦਿੱਤੇ ਹਨ |
1751, ਵਿੱਚ ਗੁਰਬਿਲਾਸ ਪਾਤਸ਼ਾਹੀ 10 ਸੰਪਨ ਕੀਤੀ, ਜਿਸ ਵਿੱਚ ਉਨ੍ਹਾ ਨੇ ਸਤਿਗੁਰ ਗੋਬਿੰਦ ਸਿੰਘ ਜੀ ਵੱਲੋਂ ਬਚਿਤਰ ਨਾਟਕ, ਕ੍ਰਿਸ਼ਨ ਅਵਤਾਰ, ਅਕਾਲ ਉਸਤਤੀ, ਜਾਪੁ ਸਾਹਿਬ, ਜਫਰ ਨਾਮਾ, ਹਿਕੈਤਾਂ ਆਦਿਕ ਬਣੀਆਂ ਰਚਨ ਦਾ ਜ਼ਿਕਰ ਕਿੱਤਾ ਹੈ | ਇਹ ਪਹਿਲਾ ਸਰੋਤ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ ਦੇਣ ਦੀ ਗੱਲ ਆਈ ਹੈ | 1760, ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ ਵਿੱਚ ਕੇਸਰ ਸਿੰਘ ਛਿੱਬਰ ਜੀ ਨੇ ਇਸ ਗੱਲ ਦਾ ਜ਼ਿਕਰ ਕਿੱਤਾ ਹੈ ਕੀ ਕਿਵੇਂ ਮਾਤਾ ਸੁੰਦਰੀ ਅਤੇ ਖਾਲਸਾ ਨੇ ਮਿਲ ਕੇ ਦਸਮ ਬਣੀਆਂ ਦਾ ਸੰਕਲਨ ਕਿੱਤਾ |
Related image
1766, ਵਿੱਚ ਮਹਿਮਾ ਪ੍ਰਕਾਸ਼ ਵਿੱਚ ਸਰੂਪ ਚੰਦ ਭੱਲਾ ਜੀ ਨੇ ਬਚਿਤਰ ਨਾਟਕ ਦਾ ਹੁਬਾ ਹੂ ਉਤਾਰਾ ਕਿੱਤਾ, ਇਹ ਹੀ ਨਹੀਂ ਉਸ ਨੇ ਗੁਰੂ ਸਾਹਿਬ ਦੀ ਨਿਗਰਾਨੀ ਹੇਠ ਚਰਿਤ੍ਰੋ ਪਖੀਆਂ ਬਾਣੀ ਅਤੇ ਚੋਬਿਸ ਅਵਤਾਰ ਬਾਣੀ ਰਚਨ ਬਾਰੇ ਵੀ ਸੰਬੋਧਨ ਕਿੱਤਾ |
1790. ਗੁਰੂ ਕੀਆਂ ਸਾਖੀਆਂ ਵਿੱਚ ਭਾਈ ਸਰੂਪ ਸਿੰਘ ਕੋਸ਼ਿਸ਼, ਜੀ ਦਸਮ ਗ੍ਰੰਥ ਵਿੱਚ ਸ੍ਤਿਥ ਬਚਿਤਰ ਨਾਟਕ, ਕ੍ਰਿਸ਼ਨ ਅਵਤਾਰ, ਸ਼ਸਤ੍ਰਨਾਮ ਮਾਲਾ ਆਦਿਕ ਬਾਣੀਆਂ ਨੂੰ ਗੁਰੂ ਸਾਹਿਬ ਜੀ ਦੁਆਰਾ ਲਿਖ੍ਕ੍ਹਨ ਦੀ ਗੱਲ ਕਰਦੇ ਹਨ |

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.