2007 ਤੋਂ ਦਸਤਾਰ ਸਜਾ ਰਿਹਾ ਹੈ ਇਹ ਮੁਸਲਿਮ ਵੀਰ, ਦਸਤਾਰ ਨੇ ਮੌਤ ਦੇ ਮੂੰਹੋਂ ਬਚਾਇਆ ਇਸ ਵੀਰ ਨੂੰ, ਸ਼ੇਅਰ ਜਰੂਰ ਕਰੋ

ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਰੱਖੀ ਜਿਸ ਵਿਚ ਉਹਨਾਂ ਨੇ ਸਿੱਖਾਂ ਨੂੰ ਕਈ ਉਦੇਸ਼ ਦਿੱਤੇ ਜਿਸ ਵਿਚ ਉਹਨਾਂ ਨੇ ਸਿੱਖ ਨੂੰ ਦਸਤਾਰ ਸਜਾਉਣ ਦੇ ਲਈ ਵੀ ਸੰਬੋਧਨ ਕੀਤਾ ਇਸ ਤੋਂ ਇਲਾਵਾ ਗੁਰੂ ਅਰਜੁਨ ਪਾਤਿਸ਼ਾਹ ਜੀ ਨੇ ਵੀ ਬਾਣੀ ਵਿਚ ਰਚਨਾ ਕੀਤੀ ਸੀ ਕਿ “ਸਾਬਤ ਸੂਰਤ ਦਸਤਾਰ ਸਿਰਾ” |ਜਿਸ ਤੋਂ ਭਾਵ ਕਿ ਉਹਨਾਂ ਨੇ ਇਸ ਰਚਨਾ ਵਿਚ ਸਿੱਖਾਂ ਨੂੰ ਦਸਤਾਰ ਸਜਾਉਣ ਦੇ ਲਈ ਪ੍ਰੇਰਿਆ |ਜੇਕਰ ਗੱਲ ਕੀਤੀ ਜਾਵੇ ਤਾਂ ਦਸਤਾਰ ਦੀ ਤਾਂ ਦਸਤਾਰ ਇੱਕ ਅਜਿਹੀ ਚੀਜ ਹੈ ਜਿਸਨੂੰ ਸ਼ੁਰੂ ਤੋਂ ਹੀ ਸਾਡੇ ਗੁਰੂ ਸਹਿਬਾਨ ਸਜਾਉਂਦੇ ਆਏ ਹਨ ਅਤੇ ਉਹਨਾਂ ਨੇ ਆਪਣੀ ਸਿੱਖ ਕੌਮ ਨੂੰ ਹੀ ਨਹੀਂ ਬਲਕਿ ਮੁਸਲਮਾਨਾਂ ਨੂੰ ਵੀ ਦਸਤਾਰ ਸਜਾਉਣ ਦੇ ਲਈ ਪ੍ਰੇਰਿਤ ਕੀਤਾ, ਤੇ ਅੱਜ ਵੀ ਗੁਰੂ ਸਹਿਬਾਨਾਂ ਦੇ ਇਸ ਵਚਨਾਂ ਨੂੰ ਸਿੱਖ ਕੌਮ ਬਾਖੂਬੀ ਨਿਭਾਉਂਦੀ ਆ ਰਹੀ ਹੈ ਅਤੇ ਪੀੜੀ ਦਰ ਪੀੜੀ ਇਹ ਰੀਤ ਚਲਦੀ ਜਾ ਰਹੀ ਹੈ |

ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਦਸਤਾਰ ਸਿੱਖ ਧਰਮ ਵਿਚ ਗੁਰੂਆਂ ਵੱਲੋਂ ਦਿੱਤੀ ਇੱਕ ਵਡਮੁੱਲੀ ਦਾਤ ਹੈ |ਇਸ ਤੋਂ ਇਲਾਵਾ ਗੁਰੂ ਸਹਿਬਾਨਾਂ ਨੇ ਮੁਸਲਮਾਨਾ ਨੂੰ ਵੀ ਸਿਰ ਤੇ ਦਸਤਾਰ ਸਜਾਉਣ ਦੇ ਲਈ ਕਿਹਾ ਜਿਸ ਤੋਂ ਬਾਅਦ ਅੱਜ ਵੀ ਕੁੱਝ ਮੁਸਲਮਾਨ ਵੀਰ ਗੁਰੂ ਸਹਿਬਾਨਾਂ ਦੇ ਦੱਸੇ ਮਾਰਗ ਉੱਪਰ ਚਲਦਿਆਂ ਦਸਤਾਰ ਸਜਾਉਂਦੇ ਹਨ |ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵੀਰ ਨਾਲ ਮਿਲਾਉਣ ਜਾ ਰਹੇ ਹਾਂ ਜੋ ਹੈ ਤਾਂ ਮੁਸਲਮਾਨ ਪਰ ਉਹ ਸਿਰ ਦਸਤਾਰ ਸਜਾ ਕੇ ਇੱਕ ਸਿੱਖ ਦੇ ਰੂਪ ਵਿਚ ਗੁਰੂ ਸਹਿਬਾਨਾਂ ਵੱਲੋਂ ਕਿਤੇ ਵਚਨਾਂ ਨੂੰ ਪੂਰਾ ਕਰ ਰਿਹਾ ਹੈ |

ਜੀ ਹਾਂ ਇਹ ਵੀਰ ਮੁਸਲਮਾਨ ਹੈ ਪਰ ਫਿਰ ਵੀ ਸਿਰ ਉੱਪਰ ਦਸਤਾਰ ਸਜਾਉਂਦਾ ਹੈ ਅਤੇ ਉਸਨੇ ਮੁਸਲਮਾਨ ਕੌਮ ਵਿਚ ਇੱਕ ਵੱਖਰਾ ਨਾਮ ਕਮਾਇਆ ਹੈ, ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਬਹੁਤ ਮੁਸਲਮਾਨ ਸਿਰ ਦਸਤਾਰ ਨਹੀਂ ਸਜਾਉਂਦੇ ਬਲਕਿ ਟੋਪੀ ਪਹਿਨਦੇ ਹਨ ਜਦਕਿ ਉਹਨਾਂ ਨੂੰ ਵੀ ਗੁਰੂ ਸਹਿਬਾਨਾਂ ਨੇ ਸਿਰ ਦਸਤਾਰ ਸਜਾਉਣ ਲਈ ਕਿਹਾ ਪਰ ਉਹ ਗੁਰੂਆਂ ਦੇ ਵਚਨਾਂ ਦੇ ਅਨੁਸਾਰ ਨਹੀਂ ਬਲਕਿ ਉਹ ਆਪਣੇ ਰੀਤੀ-ਰਿਵਾਜਾਂ ਦੇ ਅਨੁਸਾਰ ਚਲਦੇ ਹਨ |

ਪਰ ਇਸ ਵੀਰ ਨੇ ਮੁਸਲਮਾਨ ਹੋ ਕੇ ਵੀ ਸਿਰ ਦਸਤਾਰ ਸਜਾ ਕੇ ਸਿੱਖ ਕੌਮ ਵੱਲੋਂ ਇੱਕ ਵੱਡਾ ਮਾਨ ਹਾਸਿਲ ਕੀਤਾ ਹੈ |ਇਸ ਵੀਰ ਦਾ ਕਹਿਣਾ ਹੈ ਕਿ ਉਹ ਗੁਰੂ ਸਹਿਬਾਨਾਂ ਦੁਆਰਾ ਦੱਸੇ ਮਾਰਗ ਤੇ ਚਲਦਿਆਂ ਉਹ ਸਿਰ ਦਸਤਾਰ ਸਜਾਉਂਦਾ ਹੈ, ਉਸਨੇ ਇਹ ਵੀ ਦੱਸਿਆ ਕਿ ਦਸਤਾਰ ਸਜਾਉਣ ਤੋਂ ਪਹਿਲਾਂ ਉਸਨੂੰ ਬਹੁਤ ਔਂਕੜਾਂ ਆਈਆਂ ਪਰ ਉਸਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਲਗਾਤਾਰ 2007 ਤੋਂ ਲੈ ਕੇ ਹੁਣ ਤੱਕ ਦਸਤਾਰ ਸਜਾਉਂਦਾ ਆ ਰਿਹਾ ਹੈ |ਉਸਨੇ ਇਹ ਵੀ ਕਿਹਾ ਕਿ ਹੁਣ ਉਹ ਮਰਦੇ ਦਮ ਤੱਕ ਕਦੇ ਵੀ ਆਪਣੇ ਸਿਰੋਂ ਦਸਤਾਰ ਨੂੰ ਨਹੀਂ ਲਾਹੇਗਾ |ਇਸ ਵੀਰ ਨੇ ਸਿੱਖ ਕੌਮ ਵਿਚ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ |ਵੀਡੀਓ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ |

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.