30 Year ਬਾਅਦ ਵੀ ਕੋਈ ਨਹੀਂ ਤੋੜ ਸਕਿਆ ਸਿਮਰਜੀਤ ਸਿੰਘ ਮਾਨ ਦਾ ਇਹ ਰਿਕਾਰਡ

ਪੰਜਾਬ ‘ਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਲੋਕ ਸਭਾ ਚੋਣਾਂ ਦੌਰਾਨ ਵੱਡੀ ਜਿੱਤ ਹਾਸਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਸਿਰਮਰਨਜੀਤ ਸਿੰਘ ਮਾਨ ਦਾ ਰਿਕਾਰਡ ਪੰਜਾਬ ਦੇ ਸਿਆਸੀ ਇਤਿਹਾਸ ‘ਚ 30 ਸਾਲ ਬਾਅਦ ਵੀ ਕੋਈ ਤੋੜ ਨਹੀਂ ਸਕਿਆ ਹੈ।Image result for simranjit singh mann ਪੰਜਾਬ ਦੇ ਸਿਆਸੀ ਇਤਿਹਾਸ ‘ਚ ਅਜਿਹਾ ਨਾ ਪਹਿਲਾਂ ਕਦੇ ਹੋਇਆ ਸੀ ਅਤੇ ਨਾ ਹੀ ਦੋਬਾਰਾ ਕਦੇ ਹੋ ਸਕੇਗਾ।ਸਾਲ 1989 ‘ਚ ਲੋਕ ਸਭਾ ਚੋਣਾਂ ਤਰਨਤਾਰਨ ‘ਚ ਵੀ ਹੋਈਆਂ ਸਨ। ਇਨ੍ਹਾਂ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਨਾ ਸਿਰਫ ਖੁਦ ਰਿਕਾਰਡ ਵੋਟਾਂ ਨਾਲ ਜਿੱਤੇ ਸਗੋਂ ਆਪਣੀ ਪਾਰਟੀ ਦੇ 5 ਉਮੀਦਵਾਰਾਂ ਨੂੰ ਲੈ ਵੀ ਲੋਕ ਸਭਾ ਪਹੁੰਚਾ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ (ਮਾਨ) ਪਾਰਟੀ ਨੇ ਤਰਨਤਾਰਨ ਦੇ ਨਾਲ ਫਰੀਦਕੋਟ, ਬਠਿੰਡਾ, ਸੰਗਰੂਰ, ਲੁਧਿਆਣਾ ਅਤੇ ਰੋਪੜ ਦੀਆਂ ਸੀਟਾਂ ਵੀ ਜਿੱਤੀਆਂ ਸਨ।

ਸਿਮਰਨਜੀਤ ਸਿੰਘ ਮਾਨ ਨੇ 56,1,883 ਵੋਟਾਂ ‘ਚੋਂ 52,7,707 ਵੋਟਾਂ ਲੈ ਕੇ ਕਾਂਗਰਸ ਦੇ ਅਜੀਤ ਸਿੰਘ ਮਾਨ ਨੂੰ 480417 ਵੋਟਾਂ ਨਾਲ ਹਰਾਇਆ ਸੀ। ਚੋਣਾਂ ‘ਚ 93.92 ਫੀਸਦੀ ਵੋਟਾਂ ਹਾਸਲ ਕਰਨ ਵਾਲੇ ਮਾਨ ਦਾ ਰਿਕਾਰਡ 30 ਸਾਲ ਬਾਅਦ ਵੀ ਕੋਈ ਨਹੀਂ ਤੋੜ ਸਕਿਆ। ਮਾਨ ਨੇ ਤਰਨਤਾਰਨ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ। ਫਿਰੋਜ਼ਪੁਰ ‘ਚ ਮਾਨ ਵੱਲੋਂ ਸਰਮਥਿਤ ਆਜ਼ਾਦ ਉਮੀਦਵਾਰ ਨੇ ਵੀ ਕਾਮਯਾਬੀ ਹਾਸਲ ਕੀਤੀ ਸੀ।Image result for simranjit singh mann
ਜੇਲ ‘ਚੋਂ ਲੜੀ ਸੀ ਚੋਣ..ਸਿਮਰਨਜੀਤ ਸਿੰਘ ਮਾਨ ਨੇ ਜੇਲ ‘ਚ ਰਹਿੰਦੇ ਹੋਏ ਲੋਕ ਸਭਾ ਚੋਣ ਲੜੀ ਸੀ। ਕਾਮਯਾਬੀ ਤੋਂ ਬਾਅਦ ਇਕ ਵੱਡੇ ਨੇਤਾ ਦੇ ਤੌਰ ‘ਤੇ ਉਭਰੇ ਸਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਖਾਤਾ ਵੀ ਨਹੀਂ ਖੋਲ ਸਕਿਆ ਸੀ ਜਦਕਿ ਭਾਜਪਾ, ਕਾਂਗਰਸ ਜਨਤਾ ਦਲ ਅਤੇ ਬਸਪਾ ਨੂੰ ਇਕ-ਇਕ ਸੀਟ ਤੋਂ ਸੰਤੁਸ਼ਟ ਰਹਿਣਾ ਪਿਆ ਸੀ। ਪਟਿਆਲਾ ਅਤੇ ਅੰਮ੍ਰਿਤਸਰ ਸੀਟਾਂ ‘ਤੇ ਆਜ਼ਾਦ ਉਮੀਦਵਾਰ ਜਿੱਤੇ ਸਨ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.