ਅੱਜਕੱਲ ਇਹ ਆਮ ਚਰਚਾ ਹੈ ਕਿ ਸਿੱਖੀ ਦਾ ਹਿੰਦੂਕਰਨ ਕਰਨ ਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਲਈ ਬਾਦਲ ਦਲ ਨੇ ਰਾਸ਼ਟਰੀ ਸਿੱਖ ਸੰਗਤ ਵਾਲੀ ਜਿੰਮੇਵਾਰੀ ਸਾਂਭ ਲਈ ਹੈ। ਪੰਥ ਦੀਆਂ ਸਨਮਾਨਿਤ ਹਸਤੀਆਂ ਵਾਰ-ਵਾਰ ਪੰਥ ਨੂੰ ਚੇਤਾਵਨੀ ਦੇ ਰਹੀਆਂ ਨੇ ਕਿ ਜੇ ਬਾਦਲਕਿਆਂ ਨੇ ਇਹੀ ਹਿਸਾਬ-ਕਿਤਾਬ ਰੱਖਿਆ ਤੇ ਉਹਦੇ ਹੱਥ ਵਿਚ ਸਿੱਖਾਂ ਦੀ ਧਾਰਮਿਕ-ਸਿਆਸੀ ਸੱਤਾ ਰਹੀ ਤਾਂ ਅੰਤ ਦਰਬਾਰ ਸਾਹਿਬ ਵਿਚ ਰਾਮਾਇਣ ਦੇ ਪਾਠ ਹੋਣਗੇ!
ਪੰਥ-ਦਰਦੀਆਂ ਦੇ ਤੌਂਖਲੇ ਦਿਨੋ ਦਿਨ ਸੱਚ ਹੋ ਰਹੇ ਨੇ। ਬਾਦਲ ਦਲ ਦੇ ਆਗੂ ਤੇ ਵਰਕਰ ਇੱਕ ਪਾਸੇ ਸਿੱਖ ਸਿਧਾਂਤਾਂ ਦੀ ਉਲੰਘਣਾ ਕਰ ਰਹੇ ਹਨ ਓਥੇ ਹੀ ਅਕਾਲੀ ਦਲ ਦੇ ਇਤਿਹਾਸ ਨੂੰ ਵੀ ਨੇਸਤੋਨਾਬੂਦ ਕਰਨ ਨੂੰ ਲੱਗੇ ਹੋਏ ਹਨ। ਸਿੱਖ ਪੰਥ ਦੇ ਵਿੱਲਖਣ,ਵੱਖਰੇ ਤੇ ਆਜ਼ਾਦ ਰੂਪ ਤੇ ਸਿਧਾਂਤ ਨੂੰ ਬ੍ਰਾਹਮਣਵਾਦ ਵਿਚ ਜ਼ਜ਼ਬ ਕਰਨ ਦੇ ਬਦਲੇ ਸੱਤਾ ਭਾਲਦੇ ਇਸ ਸਿਆਸੀ ਟੋਲੇ ਦੇ ਸਵਾਰਥਾਂ ਖਿਲਾਫ ਪੰਥ ਵਿਚ ਅਜੇ ਓਨੀ ਜਾਗ੍ਰਿਤੀ ਨਹੀ ਆਈ ਜਿੰਨੀ ਚਾਹੀਦੀ ਹੈ।
ਇਸਦੀ ਮਿਸਾਲ ਹੈ ਪੰਥਕ ਅਖਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ। ਟ੍ਰਿਬਿਊਨ ਮੁਤਾਬਿਕ ਅਕਾਲੀ ਦਲ ਦੇ ਆਗੂ ਹੁਣ ਕਿਸੇ ਵੀ ਤਰੀਕੇ ਨਾਲ ਆਪਣਾ ਵੋਟ ਬੈਂਕ ਪੱਕਾ ਕਰਨ ਲੱਗੇ ਹੋਏ ਹਨ। ਅਜਿਹਾ ਹੀ ਕੁਝ ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਵਾਲੀਆਂ ਸਟੇਜਾਂ ’ਤੇ ਵੀ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਸਟੇਜ ’ਤੇ ਆਉਂਦੇ ਹੀ ਆਗੂਆਂ ਦੇ ਜੈਕਾਰੇ ਹੁਣ ‘ਸਤਿ ਸ੍ਰੀ ਅਕਾਲ’ ਤੋਂ ‘ਜੈ ਸ੍ਰੀ ਰਾਮ’ ਤੱਕ ਪੁੱਜ ਗਏ ਹਨ। ਲੁਧਿਆਣਾ ’ਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੌਰਾਨ ਸਟੇਜ ’ਤੇ ਪੁੱਜੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਕੁਝ ਅਜਿਹਾ ਹੀ ਕੀਤਾ ਜਿੱਥੇ ਉਨ੍ਹਾਂ ਪਹਿਲਾਂ ‘ਸਤਿ ਸ੍ਰੀ ਅਕਾਲ’ ਦਾ ਜੈਕਾਰਾ ਤਾਂ ਲਾਇਆ ਹੀ, ਨਾਲ ਹੀ ਦੋ-ਤਿੰਨ ਵਾਰ ‘ਜੈ ਸ੍ਰੀ ਰਾਮ’ ਦੇ ਜੈਕਾਰੇ ਲਗਾਉਣੇ ਵੀ ਨਹੀਂ ਭੁੱਲੇ। ਦਰਅਸਲ,ਲੁਧਿਆਣਾ ਵਿੱਚ ਲੋਕ ਇਨਸਾਫ਼ ਪਾਰਟੀ ਦੇ ਕੈਸ਼ੀਅਰ ਵਿਪਨ ਸੂਦ ਕਾਕਾ ਨੇ ਬੈਂਸ ਭਰਾਵਾਂ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਸਬੰਧੀ ਸਮਾਗਮ ਰੱਖਿਆ ਸੀ।
ਫਿਰੋਜ਼ਪੁਰ ਰੋਡ ਸਥਿਤ ਇੱਕ ਪੈਲੇਸ ਵਿੱਚ ਰੱਖੇ ਇਸ ਸਮਾਗਮ ਵਿੱਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ ਜਿਨ੍ਹਾਂ ਹਿੰਦੂ ਆਗੂ ਵਿਪਨ ਸੂਦ ਕਾਕਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਜੀ ਆਇਆਂ ਆਖਿਆ। ਇਸ ਦੌਰਾਨ ਸਮਾਗਮ ਵਿੱਚ ਇਕੱਠੇ ਹੋਏ ਆਗੂਆਂ ਨੂੰ ਹਿੰਦੂ ਲੋਕਾਂ ਦੀ ਗਿਣਤੀ ਵੀ ਇਸ ਵਾਰ ਜ਼ਿਆਦਾ ਸੀ, ਜਿਸ ਨੂੰ ਦੇਖਦੇ ਹੋਏ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ‘ਜੈ ਸ੍ਰੀ ਰਾਮ’ ਦੇ ਕਈ ਜੈਕਾਰੇ ਲਗਾਏ ਤੇ ਫਿਰ ਆਪਣਾ ਭਾਸ਼ਣ ਸ਼ੁਰੂ ਕੀਤਾ। ਹੁਣ ਇੱਕ ਅਕਾਲ ਨੂੰ ਪੂਜਣ ਵਾਲਾ ਅਕਾਲੀ ਦਲ ਜਦੋਂ ਅਕਾਲ ਦੇ ਖਿਲਾਫ ਜਾ ਕੇ ਕਿਸੇ ਹੋਰ ਅਵਤਾਰ ਦੇ ਜੈਕਾਰੇ ਲਾਵੇਗਾ ਤਾਂ ਫਿਰ ਉਸਨੂੰ ਅਕਾਲੀ ਦਲ ਕਹਿਣਾ ਠੀਕ ਹੈ ਦੱਸੋ ??
Check Also
ਦੇਖੋ Manpreet Badal ਦੀ ਪਤਨੀ ਪਿੰਡ ਵਾਲਿਆਂਂ ਨੂੰ ਕੀ ਕੁੱਝ ਸੁਣਾ ਗਈ ..
ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਇਸ ਵਾਰ ਜਨਤਾ ਦਾ ਪਾਰਾ ਵੀ 7ਵੇਂ ਅਸਮਾਨੀਂ ਹੈ। …