ਕੇਸਰ ਦੀ ਖੇਤੀ ਨੂੰ ਲੋਕਾਂ ਵੱਲੋਂ ਸੋਨੇ ਦੀ ਖੇਤੀ ਵੀ ਕਿਹਾ ਜਾਂਦਾ ਹੈ ਕਿਉਂਕਿ ਕੇਸਰ ਸੋਨੇ ਦੇ ਭਾਅ ਵਿਕਦਾ ਹੈ ਤੇ ਇਸਦੀ ਖੇਤੀ ਆਮ ਤੌਰ ਤੇ ਪਹਾੜੀ ਏਰੀਏ ਜਿਵੇਂ ਕੀ ਜੰਮੂ-ਕਸ਼ਮੀਰ ਵਰਗੇ ਠੰਡੇ ਇਲਾਕਿਆਂ ਦੇ ਵਿਚ ਕੀਤੀ ਜਾਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਬਠਿੰਡੇ ਦੇ ਇੱਕ ਅਜਿਹੇ ਕਿਸਾਨ ਨਾਲ ਮਿਲਵਾਉਣ ਜਾ ਰਹੇ ਹਾਂ ਜਿਸਨੇ ਪੰਜਾਬ ਦੇ ਵਿਚ ਪਹਿਲੀ ਵਾਰ ਬਠਿੰਡੇ ਏਰੀਏ ਦੇ ਪਿੰਡ ਮਹਿਮਾ ਸਰਕਾਰੀ ਦੇ ਵਿਚ ਕੇਸਰ ਦੀ ਖੇਤੀ ਕਰਕੇ ਇੱਕ ਵੱਡੀ ਮਿਸਾਲ ਪੈਦਾ ਕਰ ਦਿੱਤੀ ਹੈ ਤੇ ਉਸਦੀ ਮਿਹਨਤ ਨੇ ਅੱਜ ਰੰਗ ਲਿਆਂਦਾ ਤੇ ਹੁਣ ਉਹ ਕੇਸਰ ਦੀ ਖੇਤੀ ਤੋਂ ਲੱਖਾਂ ਰੁਪਏ ਦਾ ਫਾਇਦਾ ਲੈ ਸਕੇਗਾ ਤੇ ਜਦੋਂ ਕਿਸਾਨ ਨਾਲ ਗੱਲ-ਬਾਤ ਕੀਤੀ ਗਈ ਤਾਂ ਉਸਦਾ ਕਹਿਣਾ ਹੈ ਕਿ ਉਸਨੇ ਰਿਸਕ ਲੈ ਕੇ ਕੇਸਰ ਦੀ ਖੇਤੀ ਨੂੰ ਵਧਾਵਾ ਦਿੱਤਾ ਤੇ ਉਸਨੇ ਆਪਣੀ ਜੇਬ ਦੇ ਵਿਚੋਂ ਕਰੀਬ 50 ਹਜਾਰ ਰੁਪਏ ਦਾ ਅੱਧਾ ਕਿੱਲੋ ਬੀਜ ਲਿਆ ਕੇ ਆਪਣੇ ਖੇਤ ਦੇ ਵਿਚ ਬੀਜਿਆ ਤੇ
ਅੱਜ ਇਸ ਕਿਸਾਨ ਦੀ ਮਿਹਨਤ ਰੰਗ ਲਿਆਈ ਤੇ ਉਸਨੂੰ ਆਪਣੀ ਇਸ ਕੇਸਰ ਦੀ ਖੇਤੀ ਤੋਂ ਲੱਖਾਂ ਰੁਪਏ ਦਾ ਮੁਨਾਫਾ ਹੋਵੇਗਾ,ਉਸਦਾ ਕਹਿਣਾ ਹੈ ਕੀ ਕੇਸਰ ਦੀ ਖੇਤੀ ਇੱਕ ਬਹੁਤ ਹੀ ਫਾਇਦੇਮੰਦ ਖੇਤੀ ਹੈ ਜੋ ਕਦੇ ਵੀ ਕਿਸਾਨ ਲਈ ਘਾਟੇ ਦਾ ਸੌਦਾ ਸਾਬਤ ਨਹੀਂ ਹੁੰਦੀ ਤੇ
ਆਮ ਕਿਸਾਨ ਝੋਨੇ-ਕਣਕ ਦੇ ਫਸਲੀ ਚੱਕਰਾਂ ਦੇ ਵਿਚ ਫਸੇ ਰਹਿੰਦੇ ਹਨ ਤੇ ਉਹਨਾਂ ਵਿਚੋਂ ਆਪਣੇ ਵਾਧੇ-ਘਾਟੇ ਪੂਰੇ ਕਰਨ ਦੀ ਦੌੜ ਦੇ ਵਿਚ ਲੱਗੇ ਰਹਿੰਦੇ ਹਨ ਪਰ ਇਸ ਕਿਸਾਨ ਨੇ ਪੰਜਾਬ ਦੇ ਵਿਚ ਪਹਿਲੀ ਵਾਰ ਕੇਸਰ ਦੀ ਖੇਤੀ ਕਰਕੇ ਇੱਕ ਵੱਡੀ ਮਿਸਾਲ ਪੇਸ਼ ਕਰ ਦਿੱਤੀ ਹੈ |
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …