ਇਤਿਹਾਸਕ ਵਿਰਾਸਤ ਨੂੰ ਬਚਾਉਣ ਦੇ ਤੇ ਦਰਸ਼ਨੀ ਡਿਉੜੀ ਤਰਨਤਾਰਨ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੇ ਹੁਣ ਤੱਕ ਦੇ ਸੰਘਰਸ਼ ਤੇ ਅਪਡੇਟ …
ਸਿੱਖ ਹੈਰੀਟੇਜ ਕਮਿਸ਼ਨ ਦੇ ਗਠਨ ਲਈ ਅੱਜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਦੇ ਨੁਮਾਇੰਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲੇ ਤੇ ਇਸ ਕਾਰਜ ਨੂੰ ਸਿਰੇ ਚਾੜਨ ਦੀਆਂ ਹੁਣ ਤੱਕ ਦੀਆਂ ਕੋਸ਼ਿਸ਼ਾ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ..
ਜਥੇਦਾਰ ਸਾਬ ਨੂੰ ਸਿੱਖ ਹੈਰੀਟੇਜ ਕਮਿਸ਼ਨ ਦਾ ਖਰੜਾ ਤੇ ਸਾਡੇ ਵਲੋਂ ਦਿੱਤਾ ਸ਼ਿਕਾਇਤ ਪੱਤਰ ਹੇਠਾਂ ਕੁਮੈਂਟ ਬਾਕਸ ਚ ਪੜ ਸਕਦੇ ੳ…
ਸਤਿਕਾਰਯੋਗ ਜਥੇਦਾਰ ਹਰਪ੍ਰੀਤ ਸਿੰਘ ਜੀ… ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ …ਸ੍ਰੀ ਅੰਮ੍ਰਿਤਸਰ ਸਾਹਿਬ …ਵਿਸ਼ਾ ਕਾਰ ਸੇਵਾ ਦੇ ਨਾਂ ਤੇ ਸਿੱਖ ਕੌਮ ਦੇ ਕੀਤੇ ਜਾ ਰਹੇ ਇਤਿਹਾਸਕ ਉਜਾੜੇ ਨੂੰ ਰੋਕਣ ਲਈ ਸਿੱਖ ਹੈਰੀਟੇਜ ਕਮਿਸ਼ਨ ਦੇ ਗਠਨ ਕਰਨ ਸਬੰਧੀ …
ਬੇਨਤੀ ਹੈ ਕਿ ਖਾਸ ਤੌਰ ਤੇ ਪਿਛਲੇ ਪੰਜਾਹ ਸਾਲਾਂ ਤੋਂ ਸਿੱਖ ਕੌਮ ਦੇ ਵਿੱਚ ਚੱਲ ਰਹੀਆਂ ਅਲੱਗ ਅਲੱਗ ਕਾਰ ਸੇਵਾ ਦੇ ਨਾਂ ਤੇ ਸੰਪਰਦਾਵਾਂ ਨੇ ਸਿੱਖ ਕੌਮ ਦਾ ਬਹੁਤ ਸਾਰਾ ਇਤਿਹਾਸਕ ਉਜਾੜਾ ਕਰ ਦਿੱਤਾ ਹੈ, ਕਾਰ ਸੇਵਾ ਦੇ ਨਾਂ ਤੇ ਹੁਣ ਤੱਕ ਸਿੱਖ ਕੌਮ ਆਪਣਾ ਬਹੁਤਾ ਇਤਿਹਾਸਕ ਸਰਮਾਇਆ ਜਿਨ੍ਹਾਂ ਚ ਖਾਸ ਤੌਰ ਤੇ ਚਮਕੌਰ ਦੀ ਕੱਚੀ ਗੜ੍ਹੀ ,ਠੰਡਾ ਬੁਰਜ ,ਬੇਬੇ ਨਾਨਕੀ ਦਾ ਘਰ ਤੇ ਬਹੁਤ ਸਾਰੀਆਂ ਇਤਿਹਾਸਕ ਯਾਦਗਾਰਾਂ ਅਤੇ ਵਸਤਾਂ ਗੁਰੂ ਸਾਹਿਬਾਨਾਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਅਤੇ 1984 ਦੇ ਸ਼ਹੀਦਾਂ ਤੇ ਉਸ ਤੋਂ ਪਹਿਲਾਂ ਦੇ ਇਤਿਹਾਸਕ ਸ਼ਹੀਦਾਂ ਨਾਲ ਸਬੰਧਤ ਯਾਦਗਾਰਾਂ ਗੁਆ ਚੁੱਕੀ ਹੈ ਤੇ ਉਨ੍ਹਾਂ ਦੀ ਜਗ੍ਹਾ ਤੇ ਅੱਜ ਸਾਡੇ ਕੋਲ ਸਿਰਫ ਤੇ ਸਿਰਫ ਸੰਗਮਰਮਰ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ ਰਹਿ ਗਈਆਂ ਹਨ । ਪੂਰੀ ਦੁਨੀਆ ਦੀਆਂ ਸਰਕਾਰਾਂ ਤੇ ਕੌਮਾਂ ਆਪਣੇ ਇਤਿਹਾਸ ਨੂੰ ਬਚਾ ਕੇ ਰੱਖਦੀਆਂ ਨੇ ਤੇ ਬਹੁਤ ਸਾਰੀਆਂ ਕੌਮਾਂ ਤੇ ਦੇਸ਼ਾਂ ਨੇ ਆਪਣੀਆਂ ਹਜ਼ਾਰਾਂ ਸਾਲ ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ ਪਰ ਸਾਡੀ ਆਪਣੀ ਹੀ ਕੌਮ ਦੀਆਂ ਕਾਰ ਸੇਵਾ ਦੇ ਨਾਂ ਤੇ ਬਣੀਆਂ ਹੋਈਆਂ ਸੰਪਰਦਾਵਾਂ ਸਾਡੀ ਹੀ ਕੌਮ ਦੇ ਪੈਸੇ ਨਾਲ ਸਾਡੇ ਇਤਿਹਾਸ ਨੂੰ ਉਜਾੜਨ ਤੇ ਲੱਗੀਆਂ ਹੋਈਆਂ ਹਨ ।ਪਿਛਲੇ ਦਿਨੀਂ ਵੀ ਜਦੋਂ ਗੁਰਦੁਆਰਾ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਵਿਖੇ ਮੌਜੂਦ ਕੰਵਰ ਨੌਨਿਹਾਲ ਸਿੰਘ ਵੱਲੋਂ ਤਿਆਰ ਕਰਵਾਈ ਤਕਰੀਬਨ 200 ਸਾਲ ਪੁਰਾਣੀ ਇਤਿਹਾਸਕ ਦਰਸ਼ਨੀ ਡਿਓੜੀ ਨੂੰ ਜਦ ਰਾਤ ਦੇ ਹਨੇਰੇ ਵਿੱਚ ਧਾੜਵੀਆਂ ਵਾਂਗ ਹਮਲਾ ਕਰਕੇ ਢਾਹਿਆ ਗਿਆ ਤਾਂ ਪੂਰੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ।ਇਸ ਘਟਨਾ ਤੋਂ ਬਾਅਦ ਅਸੀਂ 30 ਸਿੱਖ ਜਥੇਬੰਦੀਆਂ ਦੇ ਗਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਆਪ ਜੀ ਤੋਂ ਇਸ ਸਮੱਸਿਆ ਦਾ ਪੱਕਾ ਹੱਲ ਹੋਣ ਦੀ ਉਮੀਦ ਤਹਿਤ ਆਪ ਜੀ ਨੂੰ “ਸਿੱਖ ਹੈਰੀਟੇਜ ਕਮਿਸ਼ਨ” ਦਾ ਗਠਨ ਕਰਨ ਦਾ ਸੁਝਾਅ ਦਿੰਦੇ ਹਾਂ ..
ਇਸ ਸਿੱਖ ਹੈਰੀਟੇਜ ਕਮਿਸ਼ਨ ਦੇ ਢਾਂਚੇ ਵਿੱਚ ਵਿਸ਼ਵ ਪੱਧਰੀ ਪੁਰਾਤਤਵ ਤਕਨੀਕੀ ਮਾਹਿਰ, ਸਿੱਖ ਇਤਿਹਾਸਕਾਰ ਅਤੇ ਇਸ ਵਿਸ਼ੇ ਤੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਪੰਥਕ ਨੁਮਾਇੰਦੇ, ਅਤੇ ਸ਼੍ਰੋਮਣੀ ਕਮੇਟੀ ਦਾ ਵੀ ਇੱਕ ਨੁਮਾਇੰਦਾ ਸ਼ਾਮਿਲ ਕੀਤਾ ਜਾਵੇ ਅਤੇ ਪੰਜਾਬ ਤੋਂ ਬਾਹਰ ਇਸ ਕਮਿਸ਼ਨ ਦੇ ਹੇਠ ਸਬ ਕਮੇਟੀਆਂ ਬਣਾਈਆਂ ਜਾਣ ਜਿਨ੍ਹਾਂ ਦਾ ਗਠਨ ਕਮਿਸ਼ਨ ਨਾਲ ਵਿਚਾਰ ਵਟਾਂਦਰਾ ਕਰਕੇ ਕੀਤਾ ਜਾਵੇ ਅਤੇ ਇਨ੍ਹਾਂ ਸਬ ਕਮੇਟੀਆਂ ਵਿੱਚ ਵੀ ਪੰਜਾਬ ਤੋਂ ਬਾਹਰਲੇ ਸਥਾਨਕ ਸਿੱਖ ਇਤਿਹਾਸਕਾਰ ਲਿਖਾਰੀ ਅਤੇ ਇਸ ਖੇਤਰ ਨਾਲ ਸੰਬੰਧਿਤ ਵਿਅਕਤੀਆਂ ਨੂੰ ਹੀ ਨੁਮਾਇੰਦਗੀ ਦਿੱਤੀ ਜਾਵੇ
ਇਸ ਕਮਿਸ਼ਨ ਨੂੰ ਪਹਿਲ ਦੇ ਆਧਾਰ ਤੇ ਹੇਠ ਲਿਖੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣ ..
੧ ਕਮਿਸ਼ਨ ਗੁਰੂ ਸਾਹਿਬਾਨਾਂ ਤੋਂ ਲੈ ਕੇ 1984 ਦੇ ਸ਼ਹੀਦਾਂ ਤੱਕ ਦੇ ਸਿੱਖ ਇਤਿਹਾਸ ਨਾਲ ਸਬੰਧਤ ਥਾਵਾਂ ,ਇਮਾਰਤਾਂ, ਦਰੱਖਤਾਂ , ਪਾਵਨ ਬੀੜਾਂ, ਇਤਿਹਾਸਕ ਲਿਟਰੇਚਰ ਅਤੇ ਕਾਗਜ਼ਾਤ ,ਗੁਰੂ ਸਾਹਿਬਾਨ ਨਾਲ ਸਬੰਧਤ ਵਸਤਾਂ ਜਾਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਨਾਲ ਸਬੰਧਤ ਯਾਦਗਾਰਾਂ ਦੀ ਸਥਿਤੀ ਦਾ ਲੇਖਾ ਜੋਖਾ ਤਿਆਰ ਕਰਕੇ ਸਟੇਟਸ ਰਿਪੋਰਟ ਤਿਆਰ ਕਰੇ
੨ ਕਮਿਸ਼ਨ ਕਾਰ ਸੇਵਾ ਦੇ ਨਾਮ ਤੇ ਜਾਂ ਸੇਵਾ ਸੰਭਾਲ ਨਾ ਹੋਣ ਕਾਰਨ ਜਾਂ ਕਿਸੇ ਵੀ ਧਿਰ ਵੱਲੋਂ ਇਨ੍ਹਾਂ ਦਾ ਕੀਤੇ ਹੁਣ ਤੱਕ ਦਾ ਹੋਏ ਨੁਕਸਾਨ ਦਾ ਜ਼ਾਇਜ਼ਾ, ਕਾਰਨਾਂ ਦੀ ਪੜਤਾਲ ਅਤੇ ਨੁਕਸਾਨ ਦੀ ਜਿੰਮੇਵਾਰੀ ਤੈਅ ਕਰੇ ..
੩ ਕਮਿਸ਼ਨ ਬਚੀਆਂ ਇਤਿਹਾਸਕ ਯਾਦਗਾਰਾਂ ,ਥਾਵਾਂ ,ਵਸਤਾਂ ਦੀ ਸੇਵਾ ਸੰਭਾਲ ਲਈ ਸੁਝਾਅ ਦੇਵੇ ਅਤੇ ਉਨ੍ਹਾਂ ਦੇ ਬਚਾਅ ਅਤੇ ਪੁਰਾਤਨਤਾ ਬਣਾਈ ਰੱਖਣ ਲਈ ਵਿਸ਼ਵ ਪੱਧਰੀ ਤਕਨੀਕੀ ਮਾਹਰਾਂ ਦੀ ਸਲਾਹ ਲੈ ਕੇ ਉਨ੍ਹਾਂ ਦੀ ਦੇਖ ਰੇਖ ਹੇਠ ਲੋੜ ਮੁਤਾਬਕ ਮੁਰੰਮਤ ਤੇ ਸੰਭਾਲ ਸਬੰਧੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੇ..
੪.ਕਮਿਸ਼ਨ ਭਾਰਤ ਤੋਂ ਬਾਹਰ ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ਵਿਚਲੇ ਸਿੱਖ ਇਤਿਹਾਸਕ ਸਥਾਨਾਂ ,ਵਸਤਾਂ ਆਦਿ ਦੀ ਸਥਿਤੀ ਬਾਰੇ ਵੀ ਆਪਣੀ ਰਿਪੋਰਟ ਦੇਵੇ
੫.ਇਸ ਕਮਿਸ਼ਨ ਨੂੰ ਪਰਮਾਨੈਂਟ ਰੂਪ ਦੇ ਕੇ ਇਸ ਨੂੰ ਤਾਕਤਾਂ ,ਅਧਿਕਾਰ , ਦਿੱਤੇ ਜਾਣ ਅਤੇ ਭਵਿੱਖ ਵਿੱਚ ਕਿਸੇ ਵੀ ਇਤਿਹਾਸਕ ਯਾਦਗਾਰ, ਸਥਾਨ ,ਇਮਾਰਤ ,ਦਰੱਖਤ ਜਾਂ ਕਿਸੇ ਵੀ ਇਤਿਹਾਸਕ ਵਸਤਾਂ ਜਾਂ ਸਾਮਾਨ ਦੀ ਮੁਰੰਮਤ ਇਸ ਕਮਿਸ਼ਨ ਦੀ ਦੇਖ ਰੇਖ ਵਿੱਚ ਹੋਵੇ ਤੇ ਕਮਿਸ਼ਨ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਧਿਰ ਉਨ੍ਹਾਂ ਵਿੱਚ ਬਦਲਾਅ ਜਾਂ ਮੁਰੰਮਤ ਨਾ ਕਰ ਸਕੇ ।
ਗੁਰੂ ਪੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ
ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ
(30 ਨੌਜਵਾਨ ਸਿੱਖ ਜਥੇਬੰਦੀਆਂ ਦਾ ਗੱਠਜੋੜ )
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …