ਇੱਕ ਐਕਟਿਵ ਪੱਛਮੀ ਸਿਸਟਮ ਅੱਜ ਰਾਤ ਤੋਂ ਪਹਾੜੀ ਖੇਤਰਾਂ ਨੂੰ ਚੰਗੀਆਂ ਫੁਹਾਰਾਂ ਨਾਲ ਪ੍ਰਭਾਵਿਤ ਕਰੇਗਾ ਜਿਸ ਦੇ ਛਿੱਟੇ ਵਜੋ ਆਉਦੇ 2-3 ਦਿਨ ਪੰਜਾਬ ਦੇ ਵੀ ਦੋ-ਚਾਰ ਖੇਤਰਾਂ ਚ’ ਦੁਪਿਹਰ ਬਾਅਦ ਗਰਜ ਵਾਲੇ ਬੱਦਲ ਬਣਨ ਨਾਲ ਹਲਕਾ/ਦਰਮਿਆਨਾ ਮੀਂਹ ਦਰਜ ਹੋ ਸਕਦਾ ਹੈ ,ਅਤੇ ਕਈ ਖੇਤਰਾਂ ਚ ਧੂੜ-ਭਰੀ ਹਨੇਰੀ ਚੱਲਣ ਦੀ ਵੀ ਉਮੀਦ ਹੈ,ਜਦ ਕਿ ਮੀਂਹ ਸਿਰਫ ਥੋੜੀਆਂ ਥਾਵਾਂ ਤੱਕ ਹੀ ਸੀਮਤ ਰਵੇਗਾ,ਜਿਸ ਕਾਰਨ ਕੁਝ ਖੇਤਰ ਸੁੱਕੀ ਹਨੇਰੀ ਨਾਲ ਖੁਸਕ ਮੌਸਮ ਹੇਠ ਰਹਿਣਗੇ।ਇਸ ਦੌਰਾਨ ਬਹੁਤੇ ਸੂਬੇ ਚ ਗਰਜ-ਚਮਕ ਤੇ ਤੇਜ਼ ਹਵਾਂਵਾਂ ਨਾਲ, ਘੱਟ ਸਮੇਂ ਵਾਲੇ ਤੇਜ ਛਰਾਂਟੇ/ਫੁਹਾਰਾਂ ਰਹਿਣ ਦੀ ਵੀ ਉਮੀਦ ਹੈ। ਦੱਸਣਯੋਗ ਹੈ ਕਿ ਸੂਬੇ ਚ ਦੁਪਹਿਰ ਵੇਲੇ ਬਣਨ ਵਾਲੇ ਵਾਵਰੋਲਿਆ ਦਾ ਸ਼ੀਜਨ ਸੁਰੂ ਹੋਣ ਜਾ ਰਿਹਾ ਹੈ ਸੋ ਅਗਲੇ 45 ਕੁ ਦਿਨ ਖੇਤਾਂ ਚ ਬਣਦੇ ਵਾਵਰੋਲੇ ਪਰਾਲੀ, ਰੇਤ, ਲਿਫਾਫ਼ੇ ਆਦਿ ਉਡਾਉਂਦੇ ਆਮ ਵੇਖੇ ਜਾਣਗੇ। ਗਰਮ ਹਲਕੀ ਹਵਾ ਤੇ ਵਾਢੀ ਪਿੱਛੋਂ ਖ਼ਾਲੀ ਪਏ ਖੇਤ ਵਾਵਰੋਲਿਆਂ ਦੇ ਬਣਨ ਲਈ ਅਨੁਕੂਲ ਮਾਹੌਲ ਬਣਾਉਂਦੇ ਹਨ।
ਦੱਸਣਯੋਗ ਹੈ ਕਿ 1 ਮਾਰਚ ਤੋਂ 31 ਮਈ ਵਿਚਕਾਰ ਪੈਣ ਵਾਲੇ ਮੀਂਹ ਦੇ ਅੰਕੜਿਆਂ ਨੂੰ ਪ੍ਰੀ-ਮਾਨਸੂਨ ਦੇ ਅੰਕੜਿਆਂ ਨਾਲ ਜਾਣਿਆਂ ਜਾਂਦਾ ਹੈ,ਇਸ ਦੌਰਾਨ ਔਸਤ 53mm ਮੀਂਹ ਪੂਰੇ ਪ੍ਰੀ-ਮਾਨਸੂਨ ਸੀਜਣ ਦੌਰਾਨ ਪੈਂਦੇ ਹਨ, ਇਸ ਸੀਜਣ 1ਮਾਰਚ ਤੋਂ ਹੁਣ ਤੱਕ ਹੋਣ ਵਾਲੀ 37.4mm ਔਸਤ ਬਰਸਾਤ ਦੇ ਮੁਕਾਬਲੇ 34.3mm ਬਰਸਾਤ ਦਰਜ ਕੀਤੀ ਗਈ ਹੈ, ਜਿਸ ਵਿੱਚ 8%ਫੀਸਦ ਦੀ ਕਮੀ ਬਣੀ ਹੋਈ ਹੈ ,ਵੱਖ-ਵੱਖ ਮੌਸਮ ਵਿਸਲੇਸਨ ਤੋਂ ਬਾਅਦ 10 ਮਈ ਤੋਂ ਬਾਅਦ ਪੰਜਾਬ ਵਿੱਚ ਧੂੜ-ਮਿੱਟੀ (ਹਨੇਰੀ)ਦੇ ਸੀਜਣ ਵਿੱਚ ਵਾਧਾ ਹੋਣ ਦੀ ਉਮੀਦ ਬਣ ਰਹੀ ਹੈ।
29 ਅਪ੍ਰੈਲ 2019 (8:05pm )
Credit- WD Punjab ਮੌਸਮ