Cheung ਬਣਿਆ Pat Singh Cheung | ਦੇਖੋ ਕਿਵੇਂ ਸਿੱਖੀ ਧਾਰਨ ਕੀਤੀ ?

ਇੱਕ ਧਰਮ ਹੋਣ ਦੇ ਨਾਲ-ਨਾਲ ਸਿੱਖ ਧਰਮ ਅਹਿਸਾਸ ਵੀ ਹੈ ਜੋ ਲੋਕਾਂ ਨੂੰ ਹੋਰਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸੇ ਅਹਿਸਾਸ ਨੇ ਚੀਨੀ ਬੰਦੇ ਨੂੰ ਸਿੱਖ ਧਰਮ ਅਪਣਾਉਣ ਲਈ ਮਜਬੂਰ ਕਰ ਦਿੱਤਾ। ਵੈਨਕੂਵਰ ਵਿੱਚ ਰਹਿਣ ਵਲੇ ਚੀਨੀ ਸਿੱਖ ਮੀਤ ਪਤ ਸਿੰਘ ਚਿਉਂਗ ਨੂੰ ਜ਼ਿੰਦਗੀ ਦਾ ਅਜਿਹਾ ਤਜਰਬਾ ਹੋਇਆ ਕਿ ਉਨ੍ਹਾਂ ਸਿੱਖ ਬਣਨ ਦਾ ਫੈਸਲਾ ਕਰ ਲਿਆ।

ਪਤ ਸਿੰਘ ਪਹਿਲੀ ਵਾਰ ਉਦੋਂ ਸਿੱਖੀ ਦੇ ਰੂ-ਬ-ਰੂ ਹੋਏ ਜਦੋਂ ਉਨ੍ਹਾਂ ਕਮਿਊਨਿਟੀ ਸੈਂਟਰ ਬਾਹਰ ਲੋਕਾਂ ਦੀ ਭੀੜ ਜਮ੍ਹਾ ਹੋਈ ਵੇਖੀ। ਖ਼ਬਰ ਏਜੰਸੀ ਮੁਤਾਬਕ ਜਦੋਂ ਪਤ ਸਿੰਘ ਸੈਂਟਰ ਪਹੁੰਚੇ ਤਾਂ ਉਨ੍ਹਾਂ ਨੂੰ ਗੁਰੂ ਨਾਨਕ ਫਰੀ ਕਿਚਨ ਵਿੱਚ ਲੰਗਰ ਵੰਡਣ ਲਈ ਦਸਤਾਨੇ ਦਿੱਤੇ ਗਏ।
Image result for ਪਤ ਸਿੰਘ
ਇਸ ਪਿੱਛੋਂ ਉਸੇ ਵੇਲੇ ਪਤ ਸਿੰਘ ਨੇ ਸਿੱਖ ਧਰਮ ਅਪਣਾਉਣ ਦਾ ਫੈਸਲਾ ਕਰ ਲਿਆ। ਉਨ੍ਹਾਂ ਆਪਣੀ ਦਿੱਖ ਪੂਰੀ ਤਰ੍ਹਾਂ ਬਦਲ ਲਈ। ਹੁਣ ਉਹ ਆਪਣੇ ਹੱਥ ਵਿੱਚ ਕੜਾ ਪਾਉਂਦੇ ਹਨ ਤੇ ਸਿਰ ‘ਤੇ ਦਸਤਾਰ ਸਜਾਉਂਦੇ ਹਨ। ਉਹ ‘ਅੰਮ੍ਰਿਤ’ ਛਕ ਕੇ ਗੁਰੂ ਦੇ ਸਿੰਘ ਸਜ ਗਏ ਹਨ।
ਦੱਸ ਦੇਈਏ ਪੇਸ਼ੇ ਵਜੋਂ ਪਤ ਸਿੰਘ ਫੋਟੋਗ੍ਰਾਫਰ ਹਨ। ਹੁਣ ਉਹ ਅੰਮ੍ਰਿਤ ਵੇਲੇ 3.30 ਵਜੇ ਉੱਠਦੇ ਹਨ ਤੇ ਨਿਤਨੇਮ ਵੀ ਕਰਦੇ ਹਨ। ਹਰ ਐਤਵਾਰ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਕਰਦੇ ਹਨ।
Image result for ਪਤ ਸਿੰਘ
ਇੱਥੋਂ ਤਕ ਕਿ ਉਨ੍ਹਾਂ ਸਿੱਖ ਧਰਮ ਨੂੰ ਪ੍ਰਫੁਲਿਤ ਕਰਨ ਲਈ ‘3 Facts about Sikhi’ ਨਾਂ ਹੇਠ ਪੈਂਫਲਿਟ ਵੀ ਛਪਵਾਇਆ ਹੈ। ਉਹ ਦੁਨੀਆ ਤੇ ਮੁੱਖ ਤੌਰ ‘ਤੇ ਚੀਨੀਆਂ ਨੂੰ ਸਿੱਖ ਧਰਮ ਤੋਂ ਜਾਣੂੰ ਕਰਵਾਉਣਾ ਚਾਹੁੰਦੇ ਹਨ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.