Mobile ਚਾਰਜ ਕਰਨ ਲਈ ਲਾਇਆ ਨਵਾਂ ਜੁਗਾੜ, ਮੋਮਬੱਤੀ ਨਾਲ ਇਸ ਤਰਾਂ ਕੀਤਾ ਫੋਨ ਚਾਰਜ

ਜਾਣਕਾਰੀ ਮੁਤਾਬਿਕ ਗੁਰੂ ਨਾਨਕ ਦੇਵ ਇੰਜਨਿਅਰਿੰਗ ਕਾਲਜ ਦੇ 2 ਵਿਦਿਆਰਥੀਆਂ ਅਮਨਦੀਪ ਸਿੰਘ ਅਤੇ ਗਗਨਦੀਪ ਸਿੰਘ ਨੇ ਮੋਮਬੱਤੀ ਦੀ ਲੌਅ ਨਾਲ ਮੋਬਾਇਲ ਫ਼ੋਨ ਚਾਰਜ ਕਰਨ ਲਈ ਚਾਰਜਰ ਤਿਆਰ ਕੀਤਾ ਹੈ। ਇਹ ਕਾਂਡ ਲੁਧਿਆਣਾ ਦੇ ਦੋ ਸਕੇ ਭਰਾਵਾਂ ਨੇ ਕੱਢੀ ਹੈ। ਵੱਡੇ-ਵੱਡੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਦੋਹਾਂ ਸਕੇ ਭਰਾਵਾਂ ਨੂੰ ਮੋਬਾਇਲ ਚਾਰਜ ਕਰਨ ਵਿਚ ਬੜੀ ਦਿੱਕਤ ਆਉਂਦੀ ਸੀ।ਅਜਿਹੇ ਵਿਚ ਉਨ੍ਹਾਂ ਨੇ ਜੁਗਾੜ ਲਾ ਕੇ ਅਪਣੀ ਲੋੜ ਨੂੰ ਪੂਰਾ ਕਰਨ ਲਈ ਘਰ ਵਿਚ ਪਏ ਫਾਲਤੂ ਮਟੀਰੀਅਲ ਨਾਲ ਕੈਂਡਲ ਪਾਵਰ ਫੋਨ ਚਾਰਜਰ ਤਿਆਰ ਕੀਤਾ ਹੈ।ਦੋਹਾਂ ਨੌਜਵਾਨਾਂ ਨੇ ਇਸ ਚਾਰਜਰ ਦੇ ਮਾਡਲ ਨੂੰ ਸੋਮਵਾਰ ਨੂੰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਚ ਜੁਗਾੜ ਮੇਲੇ ਦੌਰਾਨ ਪੇਸ਼ ਕੀਤਾ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।ਮਕੈਨੀਕਲ ਇੰਜੀਨੀਅਰਿੰਗ ਤੀਜਾ ਸਾਲ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਈਸ਼ਰ ਨਗਰ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਇਲਾਕੇ ਵਿਚ ਅਕਸਰ ਬਿਜਲੀ ਦੇ ਕੱਟ ਲੱਗਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮੋਬਾਇਲ ਫੋਨ ਚਾਰਜ ਕਰਨ ਚ ਦਿੱਕਤ ਆਉਂਦੀ ਸੀ। ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਮੋਬਾਇਲ ਫੋਨ ਚਾਰਜ ਕਰਨ ਲਈ ਅਜਿਹਾ ਯੰਤਰ ਬਣਾਇਆ ਜਾਵੇ ਕਿ ਬਿਜਲੀ ਦੀ ਲੋੜ ਹੀ ਨਾ ਪਵੇ।ਇਸ ਉਪਰੰਤ ਉਨ੍ਹਾਂ ਨੇ ਮੋਮਬੱਤੀ, ਖਰਾਬ ਕੰਪਿਊਟਰ ਦੇ ਹੀਟ ਸਿੰਗਸ, ਪੈਨ ਸਟੈਂਡ, ਬੇਕਾਰ ਪਈ ਡੇਟਾ ਕੇਬਲ, ਬਾਜ਼ਾਰੋਂ ਸਟੇਟਅੱਪ ਬਕ ਕਨਵਰਟਰ ਅਤੇ ਪਲੈਟੀਅਰ ਮੋਡਿਉਲ ਖਰੀਦ ਕੇ ਚਾਰਜਰ ਤਿਆਰ ਕੀਤਾ। ਇਸ ਅਧੀਨ ਜਦੋਂ ਮੋਮਬੱਤੀ ਬਾਲ ਕੇ ਪੈਨ ਸਟੈਂਡ ਚ ਹੀਟ ਸਿੰਗਸ ਦੇ ਹੇਠ ਰੱਖਿਆ ਜਾਂਦਾ ਹੈ ਤਾਂ ਤਾਪ ਨਾਲ ਕਰੰਟ ਪੈਦਾ ਹੁੰਦਾ ਹੈ।ਇਸ ਕਰੰਟ ਨਾਲ ਪਲੈਟੀਅਰ ਮੋਡਿਉਲ ਬਿਜਲੀ ਪੈਦਾ ਕਰਦਾ ਹੈ।ਹਾਲਾਂਕਿ ਇਕੱਲੀ ਮੋਮਬੱਤੀ ਨਾਲ ਵੋਲਟੇਜ ਪੂਰੀ ਨਹੀਂ ਮਿਲਦੀ। ਵੋਲਟੇਜ ਵਧਾਉਣ ਲਈ ਸਟੇਟਅਪ ਬਕ ਕਨਵਰਟਰ ਲਾਇਆ ਗਿਆ ਹੈ, ਜੋ ਕਿ ਪੰਜ ਵੋਲਟ ਤੱਕ ਬਿਜਲੀ ਦਿੰਦਾ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.