Newzeland ਦਾ ਹਰਨੇਕ ਨੇਕੀ ਜਿਸ ਬਾਰੇ ਇੰਟਰਨੈਟ ਵਰਤਣ ਵਾਲਾ ਹਰ ਸਿੱਖ ਜਾਣਦਾ। ਸਿੱਖ ਇਤਿਹਾਸ ਬਾਰੇ ਊਲ-ਜਲੂਲ ਬੋਲਣਾ,ਸਿੱਖ ਗੁਰੂ ਸਾਹਿਬਾਨ ਖਿਲਾਫ ਮੰਦ ਭਾਸ਼ਾ ਵਰਤਣੀ,ਸਿੱਖ ਸ਼ਹੀਦਾਂ ਬਾਰੇ ਗਲਤ ਬੋਲਣਾ ਨੇਕੀ ਦੇ ਕੰਮ ਹਨ।
ਨੇਕੀ ਬਾਰੇ ਇੱਕ ਤਾਜਾ ਬਿਆਨ ਲੱਖੇ ਸਿਧਾਣੇ ਨੇ ਦਿੱਤਾ ਹੈ ਜਿਸ ਵਿਚ ਲੱਖੇ ਨੇ ਨੇਕੀ ਬਾਰੇ ਜੋ ਗੱਲਾਂ ਕਹੀਆਂ ਹਨ ਉਹਨਾਂ ਨੂੰ ਸਮਝਣਾ ਤੇ ਦੇਖਣਾ ਹਰ ਸਿੱਖ ਲਈ ਜਰੂਰੀ ਹੈ ਕਿ ਅਖੀਰ ਇਹ ਨੇਕੀ ਹੈ ਕੌਣ ?
ਆਮ ਬੋਲ-ਚਾਲ ਦੇ ਸ਼ਬਦਾਂ ’ਚ ਪ੍ਰਭੂ ਦੀ ਹੋਂਦ ਨੂੰ ਨਾ ਮੰਨਣ ਵਾਲੇ ਨੂੰ ਨਾਸਤਕ ਅਤੇ ਪ੍ਰਭੂ ਦੀ ਹੋਂਦ ਮੰਨਣ ਵਾਲੇ ਨੂੰ ਆਸਤਕ ਕਿਹਾ ਜਾਂਦਾ ਹੈ।ਪ੍ਰਭੂ ਜੀ ਦੀ ਹੋਂਦ ਨੂੰ ਸਹੀ ਅਰਥਾਂ ਵਿੱਚ ਮੰਨਣ ਵਾਲੇ ਮਨੁੱਖ ਦੀ ਬੋਲ-ਬਾਣੀ, ਕਾਰ-ਵਿਹਾਰ ਅਤੇ ਲੈਣ-ਦੇਣ ਇੱਕ ਨਾਸਤਕ ਨਾਲੋਂ ਵੱਖਰਾ ਤੇ ਚੰਗਾ ਹੁੰਦਾ ਹੈ।
ਜੇ ਪ੍ਰਭੂ ਨੂੰ ਮੰਨਣ ਵਾਲਾ ਇੱਕ ਨਾਸਤਕ ਦੀ ਤਰ੍ਹਾਂ ਝੂਠ ਬੋਲ-ਬੋਲ ਕੇ ਆਪਣੇ ਕਾਰ ਵਿਹਾਰ ਰਾਹੀਂ ਧਨ ਕਮਾਉਂਦਾ ਹੈ ਜਾਂ ਰਿਸ਼ਵਤ (ਵੱਢੀ) ਲੈ ਕੇ ਕੰਮ ਕਰਦਾ ਹੈ ਜਾਂ ਗੱਲਾਂ ਵਧਾ-ਚੜ੍ਹਾ ਕੇ ਦਸਦਾ ਹੋਇਆ ਆਪਣਾ ਮਤਲਬ ਸਿੱਧਾ ਕਰਨ ਦੇ ਯਤਨ ਵਿੱਚ ਲੱਗਾ ਰਹਿੰਦਾ ਹੈ ਤਾਂ ਦੱਸੋ ਉਸ ਆਸਤਕ ਅਤੇ ਇੱਕ ਨਾਸਤਕ ਵਿੱਚ ਕੀ ਫ਼ਰਕ ਹੋਇਆ?ਇਸੇ ਲਈ ਸਿਆਣੇ ਕਹਿੰਦੇ ਹਨ ਕਿ ਇਹ ਕਹਿ ਦੇਣਾ ਕਾਫ਼ੀ ਨਹੀਂ ਕਿ ਅਸੀਂ ਪ੍ਰਭੂ ਨੂੰ ਮੰਨਦੇ ਹਾਂ, ਸਗੋਂ ਜਦ ਤੱਕ ਇੱਕ ਆਸਤਕ ਦੇ ਵਤੀਰੇ ਰਾਹੀਂ ਉਸ ਦੀ ਜੀਵਨ ਸ਼ੈਲੀ ਵਿੱਚ ਪ੍ਰਭੂ ਦੀ ਹੋਂਦ ਦਾ ਅਹਿਸਾਸ ਪ੍ਰਗਟ ਨਹੀਂ ਹੁੰਦਾ, ਤਦ ਤਕ ਉਹ ਸਹੀ ਅਰਥਾਂ ਵਿੱਚ ਆਸਤਕ ਨਹੀਂ ਕਿਹਾ ਜਾ ਸਕਦਾ।ਇਸ ਤਰ੍ਹਾਂ ਇੱਕ ਸੱਚੇ ਆਸਤਕ ਦੇ ਵਤੀਰੇ ਤੋਂ ਜਿੱਥੇ ਪ੍ਰਭੂ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ ਉੱਥੇ ਇਸ ਅਹਿਸਾਸ ਦੇ ਨਾਲ ਨਾਲ ਉਸ ਦੇ ਚੰਗੇ ਵਤੀਰੇ ਨਾਲ ਹੋਰ ਜੀਵਨ ਵੀ ਬਦਲਦੇ ਹਨ ਅਤੇ ਸਮਾਜ ਦਾ ਵੀ ਸੁਧਾਰ ਹੁੰਦਾ ਹੈ।
ਜੇ ਇੱਕ ਆਸਤਕ ਦੀ ਆਸਤਕਤਾ ਉਸ ਦੇ ਅਮਲਾਂ ਰਾਹੀਂ ਪ੍ਰਗਟ ਨਹੀਂ ਹੁੰਦੀ ਤਾਂ ਉਹ ਪਾਖੰਡ ਹੈ। ਕਿਉਂਕਿ ਅਮਲ ਵਿੱਚ ਨਾ ਲਿਆਉਣ ਵਾਲੀ ਆਸਤਕਤਾ ਕੱਚੇ ਈਮਾਨ ਵਾਲਿਆਂ (ਧਰਮੀ ਜੀਵਨ ਜੀਉਣ ਦੇ ਭੁਲੇਖੇ ਵਿੱਚ ਵਿਚਰਦੇ ਮਨੁਖ) ਨੂੰ ਕਈ ਵਾਰ ਨਾਸਤਕ ਵੀ ਬਣਾ ਦੇਂਦੀ ਹੈ।
ਇਉਂ ਦਿਖਾਵੇ ਦਾ ਆਸਤਕ (ਪਾਖੰਡੀ) ਜਿੱਥੇ ਆਪਣੇ ਆਪ ਨਾਲ ਧੋਖਾ ਕਰਕੇ ਕੀਮਤੀ ਮਨੁੱਖਾ ਜਨਮ ਬਰਬਾਦ ਕਰ ਰਿਹਾ ਹੁੰਦਾ ਹੈ ਉੱਥੇ ਆਪਣੇ ਦਿਖਾਵੇ ਵਾਲੇ ਗਲਤ ਵਤੀਰੇ ਕਾਰਨ ਹੋਰਨਾਂ ਨੂੰ ਨਾਸਤਕ ਬਣਾਉਣ ਦਾ ਦੋਸ਼ (ਪਾਪ) ਵੀ ਸਹੇੜਦਾ ਹੈ।
ਸਿੱਖ ਧਰਮ ਵਿੱਚ ਦਿਖਾਵੇ ਦੇ ਧਰਮੀ (ਆਸਤਕ) ਨੂੰ ਜਿੱਥੇ ਪਾਖੰਡੀ ਕਿਹਾ ਗਿਆ ਹੈ ਉੱਥੇ ਧਰਮੀ ਜੀਵਨ ਨਾ ਜੀਉਣ ਵਾਲੇ ਮਨੁੱਖ ਦਾ ਕੋਈ ਵੀ ਮੁੱਲ ਨਹੀਂ। ਮਹਾਰਾਜ ਇਸੇ ਲਈ ਆਪ ਕਹਿ ਰਹੇ ਹਨ:-
‘ਰਹਿਣੀ ਰਹੈ ਸੋਈ ਸਿੱਘ ਮੇਰਾ।’ (ਰਹਿਤਨਾਮਾ)
ਯਾਦ ਰਹੇ-ਧਰਮੀ ਜੀਵਨ ਜੀਉਣ ਵਾਲੇ ਨੂੰ ਹੀ ਰਹਿਣੀ ਵਿੱਚ ਰਹਿਣ ਵਾਲਾ ਕਿਹਾ ਗਿਆ ਹੈ ਅਤੇ ਅਸਲ ਵਿੱਚ ਉਹੋ ਹੀ ਸਿੱਖ ਹੈ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …