ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਇੱਕ-ਇੱਕ ਕਰਕੇ ਆਪਣੇ ਪੱਤੇ ਖੋਲ੍ਹ ਰਹੀਆਂ ਹਨ ਯਾਨੀ ਉਮੀਦਵਾਰ ਚੋਣ ਮੈਦਾਨ ‘ਚ ਉਤਾਰ ਰਹੀਆਂ ਹਨ। ਅਕਾਲੀ ਦਲ ਨੇ ਵੱਖ-ਵੱਖ ਲੋਕ ਸਭਾ ਸੀਟਾਂ ਤੋਂ 7 ਉਮੀਦਵਾਰ ਐਲਾਨ ਦਿੱਤੇ ਹਨ। ਬਾਕੀ ਦੇ ਤਿੰਨ ਉਮੀਦਾਵਰ 10-11 ਅਪ੍ਰੈਲ ਤਕ ਐਲਾਨ ਦਿੱਤੇ ਜਾਣਗੇ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਤਵਾਰ ਨੂੰ ਕੀਤਾ।
ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਬਾਰੇ ਵੀ ਤਸਵੀਰ ਸਪਸ਼ਟ ਹੋ ਜਾਵੇਗੀ ਕਿ ਦੋਵੇਂ ਕਿੱਥੋਂ ਚੋਣ ਲੜਨਗੇ। ਫਿਲਹਾਲ ਚਰਚਾਵਾਂ ਹਨ ਕਿ ਹਰਸਿਮਰਤ ਬਾਦਲ ਬਠਿੰਡਾ ਤੋਂ ਤੇ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਚੋਣ ਮੈਦਾਨ ‘ਚ ਨਿੱਤਰ ਸਕਦੇ ਹਨ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਿੱਥੋਂ ਵੀ ਹਾਈਕਮਾਨ ਹੁਕਮ ਕਰੇਗੀ, ਉਹ ਉੱਥੋਂ ਹੀ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਦਾ ਫ਼ੈਸਲਾ ਕੋਰ ਕਮੇਟੀ ਕਰਦੀ ਹੈ।
ਸੁਖਬੀਰ ਨੇ ਕਿਹਾ 10-11 ਤਾਰੀਖ ਨੂੰ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਤੇ ਫਿਰੋਜ਼ਪੁਰ ਸਮੇਤ ਰਹਿੰਦੀਆਂ ਤਿੰਨ ਸੀਟਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਸੁਖਬੀਰ ਦੇ ਇਸ ਬਿਆਨ ਤੋਂ ਇਹ ਤਾਂ ਸਪਸ਼ਟ ਹੋ ਗਿਆ ਕਿ ਉਹ ਲੋਕ ਸਭਾ ਚੋਣ ਲੜਨ ਜਾ ਰਹੇ ਹਨ। ਸੁਖਬੀਰ ਬਾਦਲ ਅੱਜ ਡੇਰਾ ਭਜਨਗੜ੍ਹ ਦੇ ਸੰਤ ਬਾਬਾ ਮੁਖਤਿਆਰ ਸਿੰਘ ਜੀ ਦੇ ਨਮਿੱਤ ਰਖਾਏ ਅਖੰਡ ਪਾਠ ਦੇ ਭੋਗ ਮੌਕੇ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਸਨ।
Check Also
ਦੇਖੋ Manpreet Badal ਦੀ ਪਤਨੀ ਪਿੰਡ ਵਾਲਿਆਂਂ ਨੂੰ ਕੀ ਕੁੱਝ ਸੁਣਾ ਗਈ ..
ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਇਸ ਵਾਰ ਜਨਤਾ ਦਾ ਪਾਰਾ ਵੀ 7ਵੇਂ ਅਸਮਾਨੀਂ ਹੈ। …