ਕੁਮਾਰ ਵਿਸ਼ਵਾਸ ਜਿਹੜਾ ਪਹਿਲਾਂ ਸਿੱਖਾਂ ਸਰਦਾਰਾਂ ਦਾ ਮਜ਼ਾਕ ਬਣਾਉਂਦਾ ਹੈ ਤੇ ਫਿਰ ਜਦੋਂ ਸਿੱਖ ਜਗਤ ਦਾ ਰੂਹ ਉੱਠਦਾ ਹੈ ਤਾਂ ਫਿਰ ਮੁਆਫੀ ਜਿਹੀ ਮੰਗ ਕੇ ਸਾਰ ਦਿੰਦਾ। ਅਜਿਹਾ ਉਸ ਵਲੋਂ 2-4 ਵਾਰ ਕੀਤਾ ਗਿਆ ਹੈ। ਸਿੱਖਾਂ ਦੇ ਬਾਰਾਂ ਵੱਜਣ ਦਾ ਮਜ਼ਾਕ ਬਣਾਉਣਾ,ਸਰਦਾਰਾਂ ਦੀ ਦਸਤਾਰ ਬਾਰੇ,ਸਰਦਾਰਾਂ ਦੇ ਸੁਭਾਹ ਬਾਰੇ ਚੁਟਕੁਲੇ ਬਣਾਉਣਾ,ਫ਼ਿਲਮਾਂ ਵਿਚ ਸਿੱਖ ਕਿਰਦਾਰਾਂ ਨੂੰ ਮਜ਼ਾਕੀਆ ਬਣਾਉਣਾ ਅਜਿਹੇ ਵਾਕੇ ਹਨ ਜੋ ਕਦੇ ਨਾ ਕਦੇ ਘਟਦੇ ਰਹਿੰਦੇ ਹਨ।
ਪੰਜਾਬੀ ਗਾਇਕ ਤਰਸੇਮ ਸਿੰਘ ਜੱਸੜ ਨੇ ਹੁਣੇ ਹੁਣੇ ਇੱਕ ਗੀਤ ਰਲੀਜ ਕੀਤਾ ਹੈ ਜੋ ਉਸ ਵਲੋਂ ਸ਼ਾਇਦ ਕੁਮਾਰ ਵਿਸ਼ਵਾਸ ਵਰਗੇ ਲੋਕਾਂ ਨੂੰ ਹੀ ਜਵਾਬ ਕਿਹਾ ਜਾ ਸਕਦਾ ਹੈ ਜੋ ਸਿੱਖਾਂ ਦਾ ਮਜ਼ਾਕ ਉਡਾਉਂਦੇ ਹਨ। ਪਹਿਲਾਂ ਉਸ ਗੀਤ ਦੀਆਂ ਕੁਝ ਸਤਰਾਂ ਤੁਹਾਨੂੰ ਸੁਣਾ ਦਿੰਦੇ ਹਾਂ….
ਅਕਸਰ ਕਿਹਾ ਜਾਂਦਾ ਕਿ ਸਿੱਖ ਕੌਮ ਨੇ ਦੁਨੀਆ ਨੂੰ ਰਾਜ ਲੈ ਕੇ ਦਿੱਤੇ ਹਨ। ਅੰਗਰੇਜਾਂ ਤੋਂ ਲੈ ਕੇ ਹਿੰਦੁਸਤਾਨੀਆਂ ਲਈ,ਸਿੱਖ ਕੌਮ ਨੇ ਕੁਰਬਾਨੀਆਂ ਕੀਤੀਆਂ ਪਰ ਜਦੋਂ ਗੱਲ ਖੁਦ ਦੇ ਰਾਜ ਦੀ ਆਈ ਤਾਂ ਸਿੱਖ ਕੌਮ ਚਲਾਕੀਆਂ ਸਾਹਮਣੇ ਧੋਖਾ ਖਾ ਗਈ। ਅਜਿਹੇ ਹੀ ਹਾਲਾਤਾਂ ਨੂੰ ਬਿਆਨ ਕਰਦਾ ਹੈ
ਤਰਸੇਮ ਸਿੰਘ ਜੱਸੜ ਦਾ ਇਹ ਗੀਤ ਕਿ ਸਿੱਖ ਕੌਮ ਕੁਰਬਾਨੀ ਖੁਣੋਂ ਕਦੇ ਪਿੱਛੇ ਨਹੀਂ ਰਹਿੰਦੀ ਪਰ ਰਾਜਨੀਤੀ ਕੂਟਨੀਤੀ ਵਿਚ ਪਿੱਛੇ ਰਹਿ ਜਾਂਦੀ ਹੈ। ਭਾਵੇਂ ਗਜ਼ਨੀ ਦੇ ਬਜ਼ਾਰ ਚ ਟਕੇ ਟਕੇ ਤੇ ਵਿੱਕਦੀ ਭਾਰਤ ਦੀ ਇੱਜ਼ਤ ਬਚਾਉਣ ਦਾ ਮਾਮਲਾ ਸੀ ਤੇ ਭਾਵੇਂ ਅੰਗਰੇਜਾਂ ਕੋਲੋਂ ਆਜ਼ਾਦੀ ਲੈਣ ਦਾ ਮਾਮਲਾ,ਸਿੱਖ ਕੌਮ ਨੇ ਉਹ ਕਾਰਨਾਮੇ ਪੈਦੇ ਕੀਤੇ ਜਿਸਦੀ ਮਿਸਾਲ ਨਾ ਹੁਣ ਤੱਕ ਮਿਲਦੀ ਤੇ ਨਾ ਆਉਣ ਵਾਲੇ ਸਮੇਂ ਵਿਚ ਮਿਲ ਸਕਦੀ। ਉਹ ਲੋਕ ਜਿਹੜੇ ਕਦੇ ਆਪਣੀਆਂ ਇੱਜਤਾਂ ਨਾ ਬਚਾ ਸਕੇ ਉਹ ਅੱਜ ਉਹਨਾਂ ਸੂਰਮਿਆਂ ਨੂੰ ਟਿੱਚਰਾਂ ਕਰਦੇ ਹਨ ਜਿਨਾਂ ਨੇ ਉਹਨਾਂ ਦੀ ਇੱਜ਼ਤ ਵਾਪਸ ਮੋੜਕੇ ਲਿਆਂਦੀ ਸੀ। ਕੁਮਾਰ ਵਿਸ਼ਵਾਸ ਵਰਗੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਰਦਾਰਾਂ ਬਾਰੇ ਮਜ਼ਾਕ ਬਣਾਉਣ ਤੋਂ ਪਹਿਲਾਂ ਇਹ ਜਰੂਰ ਪੜੀ ਕਿ ਉਸਦਾ ਆਪਦਾ ਦਾ ਕੀ ਅਤੀਤ ਹੈ।
ਜਿਨਾਂ ਸਰਦਾਰਾਂ ਦਾ ਉਹ ਮਜ਼ਾਕ ਬਣਾਉਂਦਾ ਹੈ ਜੇ ਉਹਨਾਂ ਦੇ ਬਾਰਾਂ ਨਾ ਵੱਜਦੇ ਤਾਂ ਸ਼ਾਇਦ ਇਹਦੇ ਵਰਗੇ ਲੋਕ ਅੱਜ ਵੀ ਗਜ਼ਨੀ ਦੇ ਬਜ਼ਾਰਾਂ ਚ ਵਿਕਦੇ ਹੁੰਦੇ ਤੇ ਗੁਲਾਮੀ ਭੋਗਦੇ ਹੁੰਦੇ। ਬਾਕੀ ਵੀਡੀਓ ਸ਼ੇਅਰ ਕਰਨੀ ਜਾਂ ਨਹੀਂ ਇਹ ਤੁਹਾਡੀ ਮਰਜੀ,ਹਾਂ ਜੇ ਕੋਈ ਸੱਚੀ ਸਿੱਖ ਹੋਣ ਤੇ ਸਰਦਾਰ ਹੋਣ ਤੇ ਮਾਣ ਕਰਦਾ ਹੈ ਫਿਰ ਜਰੂਰ ਸ਼ੇਅਰ ਕਰਦਿਓ…
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …