Visa ਤੋਂ ਬਿਨਾਂ ਪੰਜਾਬੀ ਲਾ ਗਿਆ ਕੈਨੇਡਾ ਦਾ ਦੋ ਵਾਰ ਗੇੜਾ, ਲਗਾਈ ਸੀ ਇਹ ਸਕੀਮ

ਕੈਨੇਡਾ ਤੋਂ ਇਕ ਵਿਅਕਤੀ ਨੂੰ ਭਾਰਤ ਡਿਪੋਰਟ ਕੀਤਾ ਜਾ ਰਿਹਾ ਹੈ। ਇਹ ਵਿਅਕਤੀ ਦੋ ਵਾਰ ਸੁਰੱਖਿਆ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਵਿਦੇਸ਼ ਘੁੰਮ ਚੁੱਕਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਮਾਨਸਿਕ ਤੌਰ ‘ਤੇ ਕਮਜ਼ੋਰ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਬਿਨਾਂ ਦਸਤਾਵੇਜ਼ ਦੇ ਕਿਸੇ ਦੇਸ਼ ਵਿਚ ਰਹਿਣ ‘ਤੇ ਵਿਅਕਤੀ ਨੂੰ ਉਸ ਦੇ ਦੇਸ਼ ਵਾਪਸ ਭੇਜਣ ਲਈ ਡਿਪੋਰਟ ਦੀ ਪ੍ਰਕਿਰਿਆ ਅਪਣਾਈ ਜਾਂਦੀ ਹੈ।ਮੁਲਜ਼ਮ ਰਾਘਵਿੰਦਰ ਰੰਜੀਤ ਸਿੰਘ 25 ਸਾਲ ਬਾਅਦ ਭਾਰਤ ਡਿਪੋਰਟ ਕੀਤਾ ਗਿਆ ਹੈ। ਇਹ ਦੂਜੀ ਵਾਰ ਕੈਨੇਡਾ ਤੋਂ ਭਾਰਤ ਡਿਪੋਰਟ ਕੀਤਾ ਗਿਆ। ਉਸ ਨੂੰ 1991 ਵਿਚ ਵੀ ਕੈਨੇਡਾ ਤੋਂ ਹੀ ਡਿਪੋਰਟ ਕੀਤਾ ਗਿਆ ਸੀ। ਸ਼ੁਰੂਆਤੀ ਪੁੱਛਗਿਛ ਵਿਚ ਉਹ ਅਜਿਹੇ ਵਿਅਕਤੀ ਦੇ ਪਾਸਪੋਰਟ ‘ਤੇ ਜਰਮਨੀ ਜਾਣ ਦੀ ਗੱਲ ਕਹਿ ਰਿਹਾ ਹੈ, ਜਿਸ ਦਾ ਹੁਣ ਉਸ ਨੂੰ ਨਾਂ ਤੱਕ ਯਾਦ ਨਹੀਂ।Image result for canada visa
ਮੂਲ ਰੂਪ ਵਿਚ ਪੰਜਾਬ ਦਾ ਰਹਿਣ ਵਾਲਾ ਰਾਘਵਿੰਦਰ ਸਾਲ 1988 ਵਿਚ ਪਹਿਲੀ ਵਾਰ ਕਿਸੇ ਦੂਜੇ ਦੇ ਪਾਸਪੋਰਟ ‘ਤੇ ਜਰਮਨੀ ਗਿਆ ਸੀ। ਉਥੋਂ ਸਮੁੰਦਰੀ ਰਸਤੇ ਉਹ ਕੈਨੇਡਾ ਚਲਾ ਗਿਆ। 1991 ਵਿਚ ਉਸ ਨੂੰ ਕੈਨੇਡਾ ਤੋਂ ਭਾਰਤ ਭੇਜ ਦਿੱਤਾ ਗਿਆ। ਪੁਲਸ ਨੂੰ ਇਮੀਗ੍ਰੇਸ਼ਨ ਤੋਂ ਜਾਣਕਾਰੀ ਮਿਲੀ ਸੀ,ਜਿਸ ਵਿਚ ਇਕ ਅਜਿਹੇ ਵਿਅਕਤੀ ਦੇ ਡਿਪੋਰਟ ਕੀਤੇ ਜਾਣ ਦੀ ਗੱਲ ਕਹੀ ਗਈ ਸੀ, ਜਿਸ ਕੋਲ ਕੋਈ ਦਸਤਾਵੇਜ਼ ਨਹੀਂ ਸਨ ਅਤੇ ਐਮਰਜੈਂਸੀ ਸਰਟੀਫਿਕੇਟ ਬਣਾ ਕੇ ਉਸ ਨੂੰ ਏਅਰ ਇੰਡੀਆ ਦੀ ਫਲਾਈਟ ਤੋਂ ਦਿੱਲੀ ਭੇਜਿਆ ਗਿਆ ਸੀ। ਹਾਲਾਂਕਿ, ਜਦੋਂ ਮੁਲਜ਼ਮ ਨੂੰ ਜਾਣਕਾਰੀ ਮਿਲੀ ਕਿ ਉਹ ਗੁਜਰਾਤ ਤੋਂ ਕੈਨੇਡਾ ਤੱਕ ਸ਼ਿਪ ਵਿਚ ਬੈਠ ਕੇ ਜਾ ਸਕਦਾ ਹੈ ਤਾਂ ਉਹ ਦੁਬਾਰਾ ਕੈਨੇਡਾ ਪਹੁੰਚ ਗਿਆ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.