ਅਮਰੀਕਾ ਵਿੱਚ ਇੱਕ ਜੱਜ ਨੇ ਆਰੇਗਨ ‘ਚ ਇੱਕ ਵਿਅਕਤੀ ਨੂੰ ਇੱਕ ਸਿੱਖ ਤੇ ਹਮਲਾ ਕਰਨ ਦੇ ਦੋਸ਼ ਵਿਚ ਅਨੋਖੀ ਸਜ਼ਾ ਸੁਣਾਈ ਹੈ। ਸਜਾ ਦੇ ਤੌਰ ‘ਤੇ ਦੋਸ਼ੀ ਨੂੰ ਸਿੱਖ ਧਰਮ ਦੀ ਪੜ੍ਹਾਈ ਕਰਨ ਅਤੇ ਉਸ ‘ਤੇ ਇੱਕ ਰਿਪੋਰਟ ਅਦਾਲਤ ਵਿਚ ਪੇਸ਼ ਕਰਨ ਨੂੰ ਕਿਹਾ ਗਿਆ ਹੈ। ਅਮਰੀਕਾ ਵਿੱਚ ਸਿੱਖ ਨਾਗਰਿਕ ਅਧਿਕਾਰਾਂ ਦੇ ਸਭ ਤੋਂ ਵੱਡੇ ਸੰਗਠਨ ‘ਦ ਸਿੱਖ ਕੋਲਿਸ਼ਨ’ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਦੋਸ਼ੀ ਐਂਡਰਿਊ ਰਾਮਸੇ ਨੇ 14 ਜਨਵਰੀ ਨੂੰ ਹਰਵਿੰਦਰ ਸਿੰਘ ਡੋਡ ਨਾਮ ਦੇ ਸਿੱਖ ਨੂੰ ਧਮਕਾਉਣ ਅਤੇ ਉਨ੍ਹਾਂ ‘ਤੇ ਹਮਲਾ ਕਰਨ ਦਾ ਜੁਰਮ ਕਬੂਲ ਕੀਤਾ। ਬਿਆਨ ‘ਚ ਕਿਹਾ ਗਿਆ ਕਿ ਧਮਕਾਉਣ ਦੇ ਇਲਜ਼ਾਮ ਨੂੰ ਨਫ਼ਰਤ ਦੋਸ਼ ਦੇ ਤੌਰ ‘ਤੇ ਵੇਖਿਆ ਜਾਂਦਾ ਹੈ। ਗਵਾਹਾਂ ਦੇ ਅਨੁਸਾਰ ਡੋਡ ਨੇ ਬਿਨਾਂ ਪਹਿਚਾਣ ਪੱਤਰ ਦਿਖਾਏ ਰਾਮਸੇ ਨੂੰ ਸਿਗਰਟ ਵੇਚਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਰਾਮਸੇ ਨੇ ਡੋਡ ਦੀ ਦਾੜੀ ਖਿੱਚੀ, ਉਨ੍ਹਾਂ ਨੂੰ ਮੁੱਕਾ ਮਾਰਿਆ ਅਤੇ ਜ਼ਮੀਨ ‘ਤੇ ਸੁੱਟ ਦਿੱਤਾ। ਉੱਥੇ ਮੌਜੂਦ ਲੋਕਾਂ ਨੇ ਪੁਲਿਸ ਆਉਣ ਤੱਕ ਰਾਮਸੇ ਨੂੰ ਫੜ ਕੇ ਰੱਖਿਆ। ਡੋਡ ਭਾਰਤ ਤੋਂ ਅਮਰੀਕਾ ਆਏ ਹਨ ਅਤੇ ਇੱਥੇ ਉਨ੍ਹਾਂ ਦੀ ਇੱਕ ਦੁਕਾਨ ਹੈ। ਐਫਬੀਆਈ ਦਾ ਵੀ ਕਹਿਣਾ ਹੈ ਕਿ ਆਰਗਨ ‘ਚ 2016 ਦੀ ਤੁਲਣਾ ‘ਚ 2017 ਵਿੱਚ ਨਫ਼ਰਤ ਦੋਸ਼ 40 ਫ਼ੀਸਦੀ ਤੱਕ ਵੱਧ ਗਏ ਹਨ। ਪੀੜਿਤ ਸਿੱਖ ਡੋਡ ਨੇ ਕਿਹਾ, ਉਸਨੇ ਮੈਨੂੰ ਇਨਸਾਨ ਨਹੀਂ ਸਮਝਿਆ। ਉਸ ਨੇ ਮੈਨੂੰ ਇਸ ਲਈ ਮਾਰਿਆ ਕਿ ਮੈਂ ਕਿਵੇਂ ਦਾ ਦਿਖ ਰਿਹਾ ਹਾਂ। ਮੇਰੀ ਪੱਗ ਅਤੇ ਦਾੜ੍ਹੀ ਲਈ ਮਾਰਿਆ-ਇਹ ਮੇਰੀ ਧਾਰਮਿਕ ਸ਼ਰਧਾ ਨਾਲ ਜੁੜੀਆਂ ਚੀਜਾਂ ਹਨ। ਪੁਲਿਸ ਨੇ ਕਿਹਾ ਕਿ ਰਾਮਸੇ ਨੇ ਡੋਡ ‘ਤੇ ਜੁੱਤੀ ਵੀ ਸੁੱਟੀ ਅਤੇ ਉਨ੍ਹਾਂ ਦੀ ਪੱਗ ਖੋਹ ਲਈ। ‘ਦ ਸਟੇਟਸਮੇਨ ਜਰਨਲ’ ਨੇ ਆਪਣੀ ਇੱਕ ਖਬਰ ‘ਚ ਕਿਹਾ ਕਿ ਮਾਰਿਆਨ ਕਾਉਂਟੀ ਦੇ ਜੱਜ ਲਿੰਡਸੇ ਪਾਟਰਿਡਜ ਨੇ ਰਾਮਸੇ ਨੂੰ ਸੁਣਵਾਈ ਵਿੱਚ ਜੂਨ ‘ਚ ਸਾਲਾਨਾ ਸਿੱਖ ਪਰੇਡ ਵਿੱਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਨਾਲ ਹੀ ਕਿਹਾ ਕਿ ਉਹ ਅਦਾਲਤ ਨੂੰ ਦੱਸੇ ਦੀ ਉਸਨੇ ਸਿੱਖ ਸਮੂਹ ਅਤੇ ਉਨ੍ਹਾਂ ਦੀ ਸੰਸਕ੍ਰਿਤੀ ਦੇ ਬਾਰੇ ‘ਚ ਕੀ ਜਾਣਿਆ ਹੈ। ਜੱਜ ਨੇ ਕਿਹਾ, ਕੱਟੜਤਾ ਅਗਿਆਨਤਾ ਦਾ ਨਤੀਜਾ ਹੈ। ਅਸੀਂ ਸਾਰੇ ਆਪਣੇ ਸਮੂਹ ਦੀਆਂ ਸੰਸਕ੍ਰਿਤੀਆਂ ਨਾਲ ਸਿੱਖਣ ਅਤੇ ਲਾਭ ਹੋਣ ਦੀ ਸਮਰੱਥਾ ਰੱਖਦੇ ਹਾਂ। ਰਿਪੋਰਟਾਂ ‘ਚ ਕਿਹਾ ਕਿ ਜੱਜ ਨੇ ਰਾਮਸੇ ਨੂੰ ਤਿੰਨ ਸਾਲ ਦੀ ਨਿਗਰਾਨੀ ਅਤੇ 180 ਦਿਨ ਦੀ ਕੈਦ ਦੀ ਸਜਾ ਸੁਣਾਈ ਹੈ। ਇਸ ਵਿੱਚ ਹੁਣ ਤੱਕ ਦੀ ਜੇਲ੍ਹ ਮਿਆਦ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …