ਜੂਨ 1984 ਦਾ ਘੱਲੂਘਾਰਾ ਜੋ ਸਿੱਖ ਇਤਿਹਾਸ ਵਿਚ ਅਹਿਮ ਸਥਾਨ ਰੱਖਦਾ ਹੈ। ਸਿੱਖ ਇਤਿਹਾਸ ਦੇ ਪਹਿਲੇ 2 ਘੱਲੂਘਾਰਿਆਂ ਤੋਂ ਕਈ ਸਦੀਆਂ ਬਾਅਦ ਇਹ ਘੱਲੂਘਾਰਾ ਵਾਪਰਿਆ ਤੇ ਵਾਪਰਿਆ ਵੀ ਉਸ ਮੁਲਕ ਵਿਚ ਜਿਸ ਮੁਲਕ ਖਾਤਿਰ ਸਿੱਖ ਕੌਮ ਨੇ 90 ਫੀਸਦੀ ਕੁਰਬਾਨੀਆਂ ਕੀਤੀਆਂ ਸਨ। ਇਸ ਘੱਲੂਘਾਰੇ ਦਾ ਮੁੱਖ ਪਾਤਰ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਵਾਂਗ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਖਾਤਰ ਜੂਝਦੇ ਹੋਏ ਜਾਮ-ਏ-ਸ਼ਹਾਦਤ ਪੀਤਾ। ਇਸ ਘੱਲੂਘਾਰੇ ਦੀ ਯਾਦ ਵਿਚ,ਸੰਤ ਭਿੰਡਰਾਂਵਾਲਿਆਂ ਅਤੇ ਇਸ ਘੱਲੂਘਾਰੇ ਨਾਲ ਸਬੰਧਿਤ ਜਾਣਕਾਰੀ ਇੰਗਲੈਂਡ ਦੀਆਂ ਸੜਕਾਂ ਤੇ ਲੱਗੀਆਂ ਸਕਰੀਨਾਂ ਉੱਤੇ loveyourpostcode.com Facebook Page ਚਲਾਉਣ ਵਾਲੇ ਗੁਰਸਿੱਖ ਵੀਰ ਵਲੋਂ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਲਗਵਾਈਆਂ ਗਈਆਂ ਹਨ ਜੋ ਕਿ ਸਿੱਖਾਂ ਦੇ ਨਾਲ ਨਾਲ ਗੋਰਿਆਂ ਦੀ ਵੀ ਖਿੱਚ ਦਾ ਕੇਂਦਰ ਬਣ ਰਹੀਆਂ ਹਨ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …