ਇਸ ਤਰਾਂ ਹੁੰਦਾ ਹੈ India ਵਿਚ ਔਰਤਾਂ ਦਾ ਸਤਿਕਾਰ !!

ਭਾਰਤੀ ਪੁਲਿਸ ਦੇ ਅਣਮਨੁੱਖੀ ਵਤੀਰੇ ਬਾਰੇ ਪੂਰੀ ਦੁਨੀਆ ਜਾਣਦੀ ਹੈ ਤੇ ਉਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਹਰਿਆਣਾ ਵਿੱਚ। ਹਰਿਆਣਾ ਦੇ ਫਰੀਦਾਬਾਦ ਦੀ ਪੁਲਿਸ ਦੇ ਅਫਸਰਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਇੱਕ ਔਰਤ ਨੂੰ ਆਪਣੀ ਚਮੜੇ ਦੀ ਬੈਲਟ ਅਤੇ ਥੱਪੜਾਂ ਨਾਲ ਬੁਰੀ ਤਰ੍ਹਾਂ ਕੁੱਟ ਰਹੇ ਹਨ ਤੇ ਭਦੀ ਸ਼ਬਦਾਵਲੀ ਵਰਤ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਇਸ ਮਾਮਲੇ ‘ਚ ਸ਼ਾਮਿਲ ਦੋ ਹੈੱਡ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਤਿੰਨ ਸਪੈਸ਼ਲ ਪੁਲਿਸ ਅਫਸਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।Image result for indian police beating ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਹ ਵੀਡੀਓ ਬੀਤੇ ਸਾਲ ਅਕਤੂਬਰ ਮਹੀਨੇ ਦੀ ਹੈ। ਔਰਤ ਨੂੰ ਅਦਰਸ਼ ਨਗਰ ਪੁਲਿਸ ਥਾਣੇ ਅਧੀਨ ਪੈਂਦੇ ਇੱਕ ਜਨਤਕ ਪਾਰਕ ਵਿੱਚ ਪੁਲਿਸ ਵਾਲਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ। ਇਹ ਸਾਰੇ ਦੋਸ਼ੀ ਪੁਲਿਸ ਮੁਲਾਜ਼ਮ ਉਸ ਵਕਤ ਉਸ ਇਲਾਕੇ ਵਿੱਚ ਤੈਨਾਤ ਸਨ।Image result for indian police beating ਵੀਡੀਓ ਵਿੱਚ ਪੁਲਸੀਆਂ ਦਾ ਜ਼ਾਲਮ ਵਤੀਰਾ ਸਾਫ ਦਿਖ ਰਿਹਾ ਹੈ ਜਿੱਥੇ ਤਿੰਨ ਚਾਰ ਪੁਲਿਸ ਵਾਲੇ ਔਰਤ ਨੂੰ ਘੇਰ ਕੇ ਉਸਦੇ ਆਲੇ ਦੁਆਲੇ ਘੁੰਮਦਿਆਂ ਕਿਸੇ ਫਿਲਮੀ ਸੀਨ ਵਾਂਗ ਔਰਤ ਨੂੰ ਬੈਲਟ ਨਾਲ ਕੁੱਟ ਰਹੇ ਹਨ। ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਪਛਾਣ ਬਲਦੇਵ, ਰੋਹਿਤ (ਦੋਵੇਂ ਹੈੱਡ ਕਾਂਸਟੇਬਲ) ਅਤੇ ਕ੍ਰਿਸ਼ਨਾ, ਹਰਪਾਲ, ਦਿਨੇਸ਼ (ਐੱਸ.ਪੀ.ਓ) ਵਜੋਂ ਹੋਈ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.