ਦੁਨੀਆ ਦੀ ਕੀਤੀ ਤਰੱਕੀ ਜਿਸ ਬਾਰੇ ਜਾਣਕੇ ਜਾਂ ਸੁਣਕੇ ਆਮ ਬੰਦਾ ਤਾਂ ਇੱਕ ਵਾਰੀ ਸੁੰਨ ਹੀ ਹੋ ਜਾਂਦਾ ਹੈ। ਤਰੱਕੀ ਦੀਆਂ ਅਜਿਹੀਆਂ ਉਦਾਹਰਣਾਂ ਕਿ ਕੋਈ ਅਨਪੜ੍ਹ ਹੀ ਨਹੀਂ ਸਗੋਂ ਪੜੇ ਲਿਖੇ ਲੋਕ ਵੀ ਸੋਚੀ ਪੈ ਜਾਂਦੇ ਹਨ। ਅਜਿਹੇ ਦੀ ਤਰੱਕੀ ਕਰਨ ਵਾਲੇ ਮੁਲਕਾਂ ਵਿਚ ਸ਼ਾਮਿਲ ਹੈ ਚੀਨ। ਚੀਨ ਬਾਰੇ ਵੈਸੇ ਤਾਂ ਕਿਹਾ ਜਾਂਦਾ ਕਿ ਚੀਨ ਦਾ ਸਮਾਂ ਨਕਲੀ ਹੁੰਦਾ ਹੈ ਜੋ ਬਹੁਤ ਚਿਰ ਨਹੀਂ ਕੱਢਦਾ। ਅਜਿਹਾ ਹੁੰਦਾ ਵੀ ਹੈ ਕਿਉਂਕਿ ਚੀਨ ਨੇ ਦੁਨੀਆ ਵਿਚ ਬਣੀ ਹਰ ਚੀਜ/ਹਰ ਬ੍ਰਾਂਡ ਦੀ ਨਕਲ ਦੁਨੀਆ ਨੂੰ ਦਿੱਤੀ ਹੈ। ਭਾਵੇਂ iphone ਵਰਗੇ ਮੋਬਾਈਲ ਹੋਣ ਤਾਂ ਮਹਿੰਗੇ ਬ੍ਰਾਂਡ ਕੱਪੜੇ,ਚੀਨ ਨੇ ਨਕਲ ਕਰਕੇ ਉਸਦੀਆਂ ਕਾਪੀਆਂ ਬਣਾ ਹੀ ਦਿੱਤੀਆਂ ਨੇ। ਪਰ ਅੱਜ ਅਸੀਂ ਚੀਨ ਦੀ ਇੱਕ ਅਜਿਹੀ ਖੋਜ ਬਾਰੇ ਦਸਾਂਗੇ ਜਿਸ ਬਾਰੇ ਜਾਣਕੇ ਤੁਸੀਂ ਵੀ ਦੰਦਾਂ ਥੱਲੇ ਉਂਗਲਾਂ ਦਬਾ ਲਓਗੇ। ਅਜਿਹੀ ਖੋਜ ਜੋ ਦੁਨੀਆ ਵਿਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਇਹ ਫੋਟੋ ਇੱਕ ਚੀਨੀ ਪੁਲਿਸ ਅਫਸਰ ਦੀ ਹੈ। ਸਹਿਜੇ ਦੇਖਿਆ ਤਾਂ ਸਿਰਫ ਇਹੀ ਲਗਦਾ ਕਿ ਇਸ ਬੀਬੀ ਪੁਲਿਸ ਅਫਸਰ ਨੇ ਪੁਲਸੀਆ ਵਰਦੀ ਤੇ ਟੋਪੀ ਪਾਈ ਹੈ ਤੇ ਨਾਲ ਐਨਕਾਂ ਲਗਾਈਆਂ ਹੋਈਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹਨਾਂ ਐਨਕਾਂ ਦੀ ਖੂਬੀ ਕੀ ਹੈ ??
ਇਹਨਾਂ ਐਨਕਾਂ ਦੀ ਖੂਬੀ ਇਹ ਹੈ ਕਿ ਇਹਨਾਂ ਐਨਕਾਂ ਨਾਲ ਚੀਨੀ ਪੁਲਿਸ ਨੇ ਕਰੀਬ 50 ਹਜਾਰ ਤੋਂ ਵੀ ਜਿਆਦਾ ਦੇ ਇਕੱਠ ਚੋਂ ਇੱਕ ਮੁਜਰਿਮ ਬੰਦਾ ਫੜ ਲਿਆ। ਇਹ ਬੰਦਾ ਕਈ ਅਪਰਾਧਿਕ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦਾ ਸੀ ਇਸ ਕਰਕੇ ਇਹਨਾਂ ਐਨਕਾਂ ਨੇ ਉਸਨੂੰ ਫੜਨ ਵਿਚ ਪੁਲਿਸ ਦੀ ਮਦਦ ਕੀਤੀ। ਦਰਅਸਲ ਇਹ ਐਨਕਾਂ ਕੋਈ ਆਮ ਐਨਕਾਂ ਨਹੀਂ ਸਗੋਂ ਅਜਿਹੀ ਤਕਨੀਕ ਨਾਲ ਲੈਸ ਐਨਕਾਂ ਹਨ ਜਿਸ ਨਾਲ ਇਹਨਾਂ ਵਿਚ ਦੀ ਦਿਸਦੇ ਹਰ ਬੰਦੇ ਬਾਰੇ ਜਾਣਕਾਰੀ ਪੁਲਿਸ ਦੇ ਮੁੱਖ ਦਫਤਰ ਤੱਕ ਪਹੁੰਚਦੀ ਜਾਂਦੀ ਹੈ। ਇਹ ਐਨਕਾਂ ਸਾਹਮਣੇ ਦਿਸਦੇ ਹਰ ਬੰਦੇ ਬਾਰੇ ਪੂਰੀ ਡਿਟੇਲ ਯਾਨੀ ਉਸਦੀ ਫੋਟੋ,ਕੱਦ,ਰੰਗ ਆਦਿ ਜਾਣਕਾਰੀ ਸਮੇਤ ਹੋਰ ਖੁਫੀਆ ਜਾਣਕਾਰੀ ਨੂੰ ਆਪਣੇ ਮੁੱਖ ਦਫਤਰ ਨੂੰ ਭੇਜਦੀਆਂ ਹਨ। ਓਥੇ ਬੈਠੇ ਤਕਨੀਕੀ ਮਾਹਿਰ ਉਸ ਜਾਣਕਾਰੀ ਨੂੰ ਆਪਣੇ ਕੋਲ ਜਮਾ ਜਾਣਕਾਰੀ ਯਾਨੀ Data ਨਾਲ ਮੇਲਕੇ ਦੇਖਦੇ ਹਨ ਤੇ ਫਿਰ ਇਸ ਤਰਾਂ ਇਹਨਾਂ ਐਨਕਾਂ ਦੁਆਰਾ ਭੇਜੀ ਜੋ ਜਾਣਕਾਰੀ ਅਪਰਾਧੀ ਦੀ ਜਾਣਕਾਰੀ ਨਾਲ ਮੇਲ ਖਾ ਜਾਵੇ ਤਾਂ ਉਸਨੂੰ ਫੜਲਿਆ ਜਾਂਦਾ ਹੈ।
ਇਸੇ ਤਰਾਂ ਦੇ ਇੱਕ ਅਪਰਾਧੀ ਨੂੰ ਪੁਲਿਸ ਨੇ ਇੱਕ ਪ੍ਰੋਗਰਾਮ ਵਿਚ ਫੜਿਆ ਤੇ ਇਹ ਪ੍ਰੋਗਰਾਮ ਕਰੀਬ 50 ਹਜਾਰ ਲੋਕਾਂ ਦਾ ਇਕੱਠ ਸੀ। ਇਹਨਾਂ ਐਨਕਾਂ ਨੇ ਉਸ ਅਪਰਾਧੀ ਨੂੰ ਫੜਨ ਵਿਚ ਪੁਲਿਸ ਦੀ ਮਦਦ ਕੀਤੀ। ਇਸਤੋਂ ਬਾਅਦ ਚੀਨ ਨੇ ਦੁਨੀਆ ਸ੍ਹਾਮਣੇ ਇਹਨਾਂ ਖਾਸ ਐਨਕਾਂ ਬਾਰੇ ਜਾਣਕਾਰੀ ਦਿੱਤੀ ਤੇ ਇਸ ਪੁਲਿਸ ਅਫਸਰ ਬੀਬੀ ਦੀ ਇਹ ਫੋਟੋ ਜਾਰੀ ਕਰਕੇ ਇਹਨਾਂ ਐਨਕਾਂ ਦੀ ਸਚਾਈ ਦੱਸੀ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …