ਇਹ ਦੇਸੀ ਜਿਹਾ ਬੰਦਾ ਪੰਜਾਬੀਆਂ ਨੂੰ ਕੌੜ੍ਹੀ ਸੱਚਾਈ ਦੱਸ ਗਿਆ ..ਸਭ ਨੂੰ ਜਰੂਰ ਪਸੰਦ ਆਵੇਗਾ..

ਪੰਜਾਬ ਦਾ ਗੁਮਾਨ ਲੋਕੋ ਸਿਰੇ ਚੜਿਆ….ਅੱਜ ਪੰਜਾਬ ਦੀ ਧਰਤੀ ਤੇ ਜੋ ਵਰਤਾਰਾ ਚਲ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਨਹੀਂ। ਰੋਜ ਹੁੰਦੀਆਂ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ,ਸੜਕਾਂ ਤੇ ਰੁਲਦੀਆਂ ਪੱਗਾਂ,ਕਰਜ਼ੇ ਕਰਕੇ ਫਾਹਾ ਲੈਂਦੇ ਕਿਸਾਨ,ਧੀਆਂ-ਭੈਣਾਂ ਦੀ ਹੁੰਦੀ ਬੇਪਤੀ,ਨਸ਼ਿਆਂ ਚ ਗਲਤਾਨ ਹੋਈ ਜਵਾਨੀ,ਫੁਕਰਪੁਣੇ ਤੇ ਨਚਾਰਪੁਣੇ ਚ ਰੁਲਦੀ ਜਵਾਨੀ,ਆਪਣੇ ਹੱਕਾਂ ਲਈ ਟੈਂਕੀਆਂ-ਛੱਤਾਂ ਤੇ ਚੜਕੇ ਖੁਦ ਨੂੰ ਅੱਗਾਂ ਲਗਾਉਂਦੇ ਸਰਕਾਰੀ ਕਾਮੇ,ਗੰਭੀਰ ਮਸਲਿਆਂ ਚ ਉਲਝਿਆ ਪੰਜਾਬ ਦਾ ਤਾਣਾ-ਬਾਣਾ ਇਹ ਦਸਦਾ ਹੈ ਕਿ ਪੰਜਾਬ ਵਿਚ ‘ਸਭ ਕੁਛ ਅੱਛਾ ਨਹੀਂ ਹੈ’। ਇਸ ਸਾਰੇ ਵਰਤਾਰੇ ਨੂੰ ਅਣਗਿਣਤ ਚਪੇੜਾ ਤੇ ਲਾਹਨਤਾਂ ਨਾਲ ਲਬਰੇਜ ਕਰਕੇ ਸਿਰਫ 1 ਮਿੰਟ ਦੇ ਗੀਤ ਵਿਚ ਇਸ ਵੀਰ ਨੇ ਪੰਜਾਬ ਦੀ ਅਸਲੀ ਤਸਵੀਰ ਨੂੰ ਬਿਆਨ ਕੀਤਾ ਹੈ। ਵੀਡੀਓ ਦੇਖ ਲਓ,ਜੇਕਰ ਕੁਝ ਵੀ ਗਲਤ ਲੱਗਾ ਤਾਂ ਤੁਹਾਨੂੰ ਪੂਰਾ ਹੱਕ ਹੈ ਕਿ ਤੁਸੀਂ ਵੀਡੀਓ ਨੂੰ Dislike ਕਰਕੇ ਜਾ ਸਕਦੇ ਹੋ। ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਅਤੇ ਇਹ ਧਰਤੀ ਲਾਮਿਸਾਲ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਰੰਗੀ ਪਈ ਹੈ। ਇਸ ਦਾ ਸੰਗੀਤਕ ਮਾਹੌਲ ਧਾਰਮਿਕ, ਦੇਸ਼-ਭਗਤੀ ਅਤੇ ਆਪਸੀ ਭਾਈਚਾਰੇ ਦੀ ਰੰਗਤ ਵਿੱਚ ਰੰਗਿਆ ਹੋਇਆ ਸੀ। ਪਰ ਗੀਤਕਾਰਾਂ ਅਤੇ ਗਾਇਕਾਂ ਨੇ ਇਸ ਮਾਹੌਲ ਨੂੰ ਆਪਣੀ ਗਾਇਕੀ ਵਿਚਲੀ ਅਸ਼ਲੀਲਤਾਂ ਨਾਲ ਮਲੀਨ ਕਰ ਦਿਤਾ ਹੈ।Image result for punjabi ਅਸ਼ਲੀਲ ਗਾਇਕੀ ਦੀ ਨਾ ਰੁੱਕਣ ਵਾਲੀ ਹਨੇਰੀ ਪੰਜਾਬ ਵਿੱਚ ਨਿਰੰਤਰ ਵੱਗ ਰਹੀ ਹੈ। ਅਸ਼ਲੀਲ ਗਾਇਕੀ ਦੀ ਇਹ ਹਨੇਰੀ ਮੈਰਿਜ਼ ਪੈਲਸਾਂ ਵਿੱਚ ਡੀ. ਜੇ. `ਤੇ, ਪਿੰਡਾਂ ਵਿੱਚ ਟ੍ਰੈਕਟਰਾਂ `ਤੇ ਲੱਗੇ ਡੈੱਕਾਂ ਵਿੱਚ, ਨਿੱਜੀ ਬੱਸਾਂ ਵਿੱਚ, ਨੌਜਵਾਨਾਂ ਦੇ ਮੋਬਾਇਲਾਂ `ਤੇ ਅਤੇ ਨਿੱਜੀ ਟੀ. ਵੀ. ਚੈਨਲਾਂ `ਤੇ ਬੇਰੋਕ ਟੋਕ ਵੱਗ ਰਹੀ ਹੈ ਅਤੇ ਅਸ਼ਲੀਲਤਾ ਦਾ ਗੰਦ ਪਾ ਕੇ ਹਰ ਵਿਅਕਤੀ ਨੂੰ ਸ਼ਰਮਸ਼ਾਰ ਕਰ ਰਹੀ ਹੈ। ਪੰਜਾਬੀ ਦੇ ਕੁੱਝ ਨਿੱਜੀ ਟੀ. ਵੀ. ਚੈਂਨਲ ਸਵੇਰ-ਸ਼ਾਮ ਨੂੰ ਗੁਰਬਾਣੀ ਪ੍ਰਸਾਰਤ ਕਰਨ ਤੋਂ ਬਾਅਦ ਸਾਰਾ ਦਿਨ ਅਸ਼ਲੀਲ ਕੰਜਰਪੁਣਾ ਪੇਸ਼ ਕਰ ਰਹੇ ਹਨ ਅਤੇ ਖੂਬ ਪੈਸਾ ਕਮਾਅ ਰਹੇ ਹਨ। ਗਾਇਕੀ ਅੱਜ ਇੱਕ ਵਪਾਰਕ ਧੰਦਾ ਬਣ ਗਿਆ ਹੈ। ਇਹ ਸੱਚ ਹੈ ਜਿਨ੍ਹਾਂ ਗਾਇਕਾਂ ਕੋਲ ਕਦੀ ਸਾਈਕਲ/ਸਕੂਟਰ ਨਹੀਂ ਸੀ ਹੁੰਦਾ ਅੱਜ ਉਹੀ ਗਾਇਕ ਲਜ਼ਗਰੀ ਗੱਡੀਆਂ ਵਿੱਚ ਘੁੰਮ ਰਹੇ ਹਨ। ਵਿਦੇਸ਼ਾਂ ਦੇ ਟੂਰ ਲਗਾ ਕੇ ਪੌਂਡ ਅਤੇ ਡਾਲਰ ਕਮਾਅ ਰਹੇ ਹਨ। ਉਹਨਾ ਦਾ ਇਹ ਸ਼ਾਹੀ ਠਾਠ ਵਾਲਾ ਜੀਵਨ ਪੱਧਰ ਵੇਖ ਕੇ ਅੱਜ ਪੰਜਾਬ ਦਾ ਹਰ ਨੌਜਵਾਨ, ਗਾਇਕ ਬਣਨ ਦੀ ਦੌੜ ਵਿੱਚ ਸ਼ਾਮਲ ਹੈ। ਭਾਂਵੇਂ ਉਸ ਨੂੰ ਸੰਗੀਤ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ।Image result for punjabi ਫਿਰ ਵੀ ਉਹ ਰਾਤੋ-ਰਾਤ ‘ਸਿੰਗਰ ਸਟਾਰ’ ਬਨਣ ਲਈ ਸ਼ਰਮ ਹਯਾਅ ਦੀ ਲੋਈ ਨੂੰ ਲੀਰੋ-ਲੀਰ ਕਰਕੇ ਪੰਜਾਬੀ ਸਭਿਆਚਾਰਕ ਵਿਰਸੇ ਦੀ ਮਾਣ-ਮੱਤੀ ਥਾਲੀ ਵਿੱਚ ਅਸ਼ਲੀਲਤਾ ਪਰੋਸ ਰਿਹਾ ਹੈ।
ਅੱਜ ਦੇ ਜ਼ਿਆਦਾ ਤਰ ਗਾਇਕ ਵੱਧ ਤੋਂ ਵੱਧ ਪੈਸੇ ਕਮਾਉਣ ਲਈ ਕਾਮ ਉਕਸਾਊ ਗਾਇਕੀ ਪੇਸ਼ ਕਰ ਰਹੇ ਹਨ। ਅਜਿਹੀ ਗਾਇਕੀ ਨੂੰ ਪਰਿਵਾਰ ਸਮੇਤ ਬੈਠ ਕੇ ਟੀ. ਵੀ. ਚੈਨਲਾਂ ਉਤੇ ਨਾ ਸੁਣਿਆ ਜਾ ਸਕਦਾ ਹੈ ਤੇ ਨਾ ਹੀ ਵੇਖਿਆ ਜਾ ਸਕਦਾ ਹੈ। ਹਰ ਨੌਜਵਾਨ ਆਪਣੀ ਭੈਣ ਅਤੇ ਮਾਂ ਨੂੰ ਅਜੋਕੀ ਗਾਇਕੀ ਸੁਣਨ ਤੋਂ ਤਾਂ ਰੋਕ ਰਹੇ ਹਨ ਪਰ ਆਪ ਦੂਜੇ ਦੀਆਂ ਧੀਆਂ ਭੈਣਾਂ ਦੀਆਂ ਅਸ਼ਲੀਲ ਗਾਇਕੀ ਦੀਆਂ ਬਣੀਆਂ ਵੀਡੀਓ ਬੜੇ ਚਾਅ ਨਾਲ ਵੇਖ ਅਤੇ ਸੁਣ ਰਹੇ ਹਨ। ਸੰਗੀਤ ਮਨੁੱਖ ਦੀ ਰੂਹ ਵਿੱਚ ਖਿੜਾਓ ਪੈਦਾ ਕਰਦਾ ਹੈ। ਥੱਕੇ ਟੁੱਟੇ ਮਨੁੱਖ ਦੀ ਥਕਾਵਟ ਨੂੰ ਦੂਰ ਕਰਦਾ ਹੈ। ਪਰ ਅੱਜ ਨਾ ਤਾਂ ਦਿਲਾਂ ਨੂੰ ਟੁੰਬਣ ਵਾਲਾ ਸੰਗੀਤ ਹੀ ਹੈ ਤੇ ਨਾ ਹੀ ਦਿਲਾਂ ਨੂੰ ਧੂ ਪਾਉਣ ਵਾਲੀ ਗੀਤਕਾਰੀ ਅਤੇ ਗਾਇਕੀ …।Image result for jaspal faridkot ਪੂਰੀ ਦੀ ਪੂਰੀ ਅਜੋਕੀ ਗਾਇਕੀ ਔਰਤ, ਜੱਟ, ਹਥਿਆਰਾਂ, ਆਸ਼ਕੀ ਅਤੇ ਨਸ਼ਿਆਂ ਦੁਆਲੇ ਹੀ ਘੁੰਮ ਰਹੀ ਹੈ। ਪੰਜਾਬੀ ਗਾਇਕਾਂ ਵਲੋਂ ਗੀਤਾਂ ਵਿੱਚ ਲਗਾਤਾਰ ਹਥਿਆਰਾਂ ਦਾ ਪ੍ਰਦਰਸ਼ਨ ਹਿੰਸਾ ਅਤੇ ਕਤਲੇਆਮ ਨੌਜਵਾਨ ਪੀੜ੍ਹੀ ਨੂੰ ਨਾ ਕੇਵਲ ਗੁਮਰਾਹ ਕਰ ਰਿਹਾ ਹੈ ਬਲਕਿ ਨੌਜਵਾਨਾਂ ਲਈ ਘਾਤਕ ਵੀ ਹੋ ਰਿਹਾ ਹੈ। ਦੂਜਿਆਂ ਦਾ ਜਾਨ ਲੈਣ ਲਈ ਗਾਇਕ ਨੌਜਵਾਨਾਂ ਨੂੰ ਉਕਸਾ ਰਹੇ ਹਨ। 18 ਤੋ 20 ਸਾਲ ਦੇ ਨੌਜਵਾਨਾਂ `ਤੇ ਇਹ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਅਜੋਕੀ ਗਾਇਕੀ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤਿਆਂ ਉਪਰ ਚੱਲਣ ਲਈ ਉਕਸਾ ਰਹੀ ਹੈ। ਅੱਜ ਤਾਂ ਨੌਜਵਾਨ ਪੀੜ੍ਹੀ ਇਹ ਗਾਇਕੀ ਬੜੇ ਚਾਅ ਅਤੇ ਜੋਸ਼ ਨਾਲ ਸੁਣ ਰਹੀ ਹੈ ਪਰ ਜਦੋਂ ਕੱਲ ਨੂੰ ਉਹਨਾਂ ਦੇ ਘਰ ਧੀ ਜੰਮ ਪਵੇਗੀ ਫਿਰ ਇਹ ਗਾਇਕੀ ਉਹਨਾਂ ਦੇ ਕੰਨਾਂ ਵਿੱਚ ਕੁੜੱਤਣ ਮਹਿਸੂਸ ਹੋਵੇਗੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। ਫਿਰ ਸਿਰਫ ਪਛਤਾਵਾ ਵੀ ਪੱਲੇ ਰਹਿ ਜਾਵੇਗਾ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.