ਸੋਸ਼ਲ ਮੀਡੀਆ ਤੇ ਇੱਕ ਖਬਰ ਕਾਫੀ ਚਰਚਾ ਵਿਚ ਹੈ ਕਿ ਲਹਿੰਦੇ ਪੰਜਾਬ ਪਾਕਿਸਤਾਨ ਵਿੱਚ ਸਦੀਆਂ ਪੁਰਾਣੀ ਗੁਰੂ ਨਾਨਕ ਦਰਬਾਰ ਨਾਂ ਦੀ ਇਤਿਹਾਸਕ ਇਮਾਰਤ ਨੂੰ ਢਾਹ ਦੇਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਰਤੀ ਤੱਤਾਂ ਨੇ ਇਸ ਇਮਾਰਤ ਦੇ ਕੀਮਤੀ ਦਰਵਾਜ਼ੇ ਤੇ ਖਿੜਕੀਆਂ ਨੂੰ ਵੀ ਵੇਚ ਦਿੱਤਾ ਹੈ।
ਖਬਰਾਂ ਅਨੁਸਾਰ ਰਾਜਧਾਨੀ ਲਾਹੌਰ ਤੋਂ ਤਕਰੀਬਨ 100 ਕਿਲੋਮੀਟਰ ਦੂਰ ਬਣੀ ‘ਪੈਲੇਸ ਆਫ ਗੁਰੂ ਨਾਨਕ’ ਨੂੰ ਚਾਰ ਸਦੀਆਂ ਪਹਿਲਾਂ ਪੁਰਾਣੀਆਂ ਇੱਟਾਂ (ਨਾਨਕਸ਼ਾਹੀ ਇੱਟ), ਮਿੱਟੀ ਤੇ ਚੂਨੇ ਨਾਲ ਉਸਾਰਿਆ ਗਿਆ ਸੀ। ਇਹ ਗੁਰੂ ਨਾਨਕ ਦਰਬਾਰ ਗੁਰਦਵਾਰਾ ਨਾਰੋਵਾਲ ਜ਼ਿਲ੍ਹੇ ਵਿੱਚ ਬਣਿਆ ਹੋਇਆ ਸੀ, ਇਹ ਉਹੀ ਜ਼ਿਲ੍ਹਾ ਹੈ ਜਿੱਥੇ ਕਰਤਾਰਪੁਰ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ। ਪਰ ਇਸ ਬਾਰੇ ਜੋ ਸੱਚ ਸਾਹਮਣੇ ਆਇਆ ਹੈ ਉਹ ਇਸ ਖਬਰ ਤੋਂ ਬਿਲਕੁਲ ਵੱਖਰਾ ਹੈ। ਇਸ ਬਾਰੇ ਲਹਿੰਦੇ ਪੰਜਾਬ ਤੋਂ ਸੋਸ਼ਲ ਮੀਡੀਆ ਤੇ ਸਰਗਰਮ ਪੱਤਰਕਾਰ ਅਤੇ ਇਤਿਹਾਸਕਾਰ ਸ਼ਾਹਿਦ ਸ਼ਬੀਰ ਨੇ ਸੱਚ ਸਾਹਮਣੇ ਲਿਆਂਦਾ ਹੈ। ਸ਼ਾਹਿਦ ਸ਼ਬੀਰ ਅਨੁਸਾਰ ਇਹ ਖਬਰ ਬਿਲਕੁਲ ਗਲਤ ਹੈ ਕਿਉਂਕਿ ਅਜਿਹਾ ਕੋਈ ਅਸਥਾਨ ਹੈ ਹੀ ਨਹੀਂ।
ਸੋ ਸਾਡੀ ਸਭ ਨੂੰ ਬੇਨਤੀ ਹੈ ਕਿ ਇਸ ਇਸ ਵੀਡੀਓ ਨੂੰ ਸਭ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਅਫਵਾਹ ਨੂੰ,ਇਸ ਗਲਤ ਖਬਰ ਨੂੰ ਰੋਕਿਆ ਜਾ ਸਕੇ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …