ਇੱਕ ਅਜਿਹਾ ਗੁਰੂਦੁਆਰਾ ਸਾਹਿਬ ਜਿਸਦੀਆਂ ਕੰਧਾਂ ਵੀ ਹਵਾ ਚ’ ਝੂਲਦੀਆਂ ਹਨਇਹ ਹੈ ਇੱਕ ਅਜਿਹਾ ਗੁਰੂਦੁਆਰਾ ਸਾਹਿਬ ਜਿਸਦੀਆਂ ਕੰਧਾਂ ਵੀ ਹਵਾ ਚ’ ਝੂਲਦੀਆਂ ਹਨ

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੁਰੂਦਵਾਰਾ ਤਰਨਤਾਰਨ ਸਾਹਿਬ (ਅੰਮ੍ਰਿਤਸਰ) ਵਿੱਚ ਮੌਜੂਦ ਗੁਰੂਦੁਆਰਾ ਸਾਹਿਬ ਬਾਰੇ ਜਿਸ ਦੀਆਂ ਕੰਧਾਂ ਵੀ ਝੂਲਦੀਆਂ ਹਨ, ਆਉ ਜਾਣਦੇ ਹਾਂ ਇਸ ਗੁਰੂ ਘਰ ਦਾ ਇਤਿਹਾਸ, ਇਸ ਗੁਰੂਦੁਆਰੇ ਦਾ ਨਾਮ ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ, ਠਠੀ ਖਾਰਾ ਹੈ , ਇਕ ਵਾਰ ਗੁਰੂ ਜੀ ਇਥੇ ਕਥਾ ਕਰ ਰਹੇ ਸਨ ਤਾਂ ਕੋਲੋਂ ਸ਼ਾਹੀ ਸੈਨਾ ਨਿਕਲ ਰਹੀ ਸੀ।

ਜਿਸਦੇ ਝੂਲਦੇ ਹਾਥੀ ਦੇਖਣ ਸੰਗਤ ਉੱਠ ਪਈ ਤਾਂ ਗੁਰੂ ਸਾਹਿਬ ਨੇ ਕਿਹਾ, ਗੁਰੂ ਘਰ ਦੀਆਂ ਤਾਂ ਕੰਧਾਂ ਝੂਲਦੀਆਂ। ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਤਰਨ ਤਾਰਨ ਦੇ ਪਿੰਡ ਠਠੀ ਖਾਰਾ ਵਿਚ ਸਥਿਤ ਹੈ। ਤਪ ਅਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜੀ ਜਿਸ ਵਕਤ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਰਨ ਤਾਰਨ ਸਾਹਿਬ ਤੀਰਥ ਦੀ ਰਚਨਾ ਕੀਤੀ।
ਉਸ ਵਕਤ ਗੁਰੂ ਸਾਹਿਬ ਦਿਨ ਵੇਲੇ ਤਰਨ ਤਾਰਨ ਸਾਹਿਬ ਗੁਰੂਦਵਾਰਾ ਸਾਹਿਬ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਸਨ ਅਤੇ ਰਾਤ ਨੂੰ ਇਸ ਅਸਥਾਨ ਤੇ ਵਿਸ਼ਰਾਮ ਕਰਿਆ ਕਰਦੇ ਸਨ। ਇਸ ਅਸਥਾਨ ਤੇ ਗੁਰੂ ਸਾਹਿਬ ਨੇ ਸੱਤ ਸਾਲ ਸੱਤ ਮਹੀਨੇ ਸੱਤ ਦਿਨ ਤਪ ਕੀਤਾ ਜੋ ਵੀ ਗੁਰਮੁਖ ਪਿਆਰਾ ਝੂਲਣੇ ਮਹਿਲ ਦੀ ਯਾਤਰਾ ਦਰਸ਼ਨ ਕਰਨ ਆਉਦੇ ਹਨ। ਉਹਨਾ ਦੀ ਯਾਤਰਾ ਤਦ ਸਫਲ ਹੋਵੇਗੀ ਗੁਰਦੁਆਰਾ ਮੰਜੀ ਸਾਹਿਬ ਦੇ ਦਰਸ਼ਨ ਕਰੇਗਾ।

ਸਾਨੂੰ ਆਪਣੇ ਬੱਚਿਆਂ ਨੂੰ ਵੀ ਸਿੰਖ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਸਾਡੇ ਬੱਚੇ ਅੱਜ ਦੇ ਆਧੁਨਿਕ ਯੁੱਗ ਚ ਇਤਿਹਾਸਕ ਜਾਣਕਾਰੀ ਘੱਟ ਹੀ ਰੱਖਦੇ ਹਨ ਉਨ੍ਹਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਹੋਣਾ ਜਰੂਰੀ ਹੈ ਕਿਉਂਕਿ ਜੇਕਰ ਸਾਨੂੰ ਆਪਣੇ ਪਿਛੋਕੜ ਬਾਰੇ ਜਾਣਕਾਰੀ ਨਹੀਂ ਤਾਂ ਅਸੀ ਅੱਗੇ ਨਹੀਂ ਵੱਧ ਸਕਦੇ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.