ਇੱਕ ਵਾਰ ਜਰੂਰ ਦੇਖ ਲਵੋ.. ਕੌਣ ਕਹਿੰਦਾ ਕਿ ਹਿੰਦੂਆਂ ਦੇ ਵਿਰੋਧੀ ਸੀ Sant Bhindranwale ??

ਸੰਤ ਜਰਨੈਲ ਸਿੰਘ ਜੀ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਕੋਈ ਘੱਟ ਹੀ ਜਾਣਦਾ ਹੈ। ਜਦੋਂ ਸਮੇਂ ਦੀ ਸਰਕਾਰ ਨੇ ਅੱਤ ਦੀ ਚੁੱਕ ਕੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ ਇਨਸਾਫ ਨਾ ਮਿਲਿਆ ਤਾਂ ਉਸ ਵਕਤ ਸੰਤ ਜਰਨੈਲ ਸਿੰਘ ਜੀ ਨੇ ਹੀ ਸਿੱਖਾਂ ਦੀ ਬਾਂਹ ਫੜੀ ਅਤੇ ਸਿੱਖਾਂ ਨੂੰ ਮਾਨਸਿਕ ਅਤੇ ਆਤਮਕ ਪੱਖੋਂ ਬਲਵਾਨ ਕਰਕੇ ਜ਼ੁਲਮ ਵਿਰੁੱਧ ਅਵਾਜ ਚੁੱਕਣ ਲਈ ਪ੍ਰੇਰਿਆ। ਸੰਤ ਜਰਨੈਲ ਸਿੰਘ ਜੀ ਦੀ ਨਿਡਰਤਾ, ਬਹਾਦਰੀ ਅਤੇ ਸੱਚੀ ਰਹਿਣੀ ਬਹਿਣੀ ਸਦਕਾ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ। ਉਨ੍ਹਾਂ ਦੇ ਪ੍ਰਚਾਰ ਸਦਕਾ ਸਿੱਖਾਂ ਵਿੱਚ ਅਜਾਦੀ ਦੀ ਲਹਿਰ ਦੌੜ ਪਈ। ਉਨ੍ਹਾਂ ਦੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ। ਸੰਤ ਜੀ ਨੇ ਸਿੱਖਾਂ ਨੂੰ ਪੂਰਨ ਤੌਰ ਤੇ ਸੰਤ ਸਿਪਾਹੀ ਬਣਨ ਲਈ ਪ੍ਰੇਰਿਆ ਅਤੇ ਹਮੇਸ਼ਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਵੰਗਾਰਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਆਮ ਕਰਕੇ ਇਕ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਹ ਹਿੰਦੂਆਂ ਦੇ ਵਿਰੋਧੀ ਸਨ।Image result for bhindranwale ਸਰਕਾਰੀ ਪ੍ਰਾਪੇਗੰਡੇ ਅਧੀਨ ਇਸ ਝੂਠ ਨੂੰ ਸੱਚ ਦਾ ਲਕਬ ਪਾ ਕੇ ਮੀਡੀਆ ਤੇ ਅਖਬਾਰਾਂ ਨੇ ਰੱਜਕੇ ਝੂਠ ਬੋਲਿਆ। ਉਹਨਾਂ ਦੀਆਂ ਕੁਝ ਵੀਡੀਓ ਨੂੰ ਕੱਟਕੇ ਸਿਰਫ ਓਹੀ ਵੀਡੀਓ ਲੋਕਾਂ ਤੱਕ ਪਹੁੰਚਾਈਆਂ ਗਈਆਂ ਜੋ ਪੂਰਾ ਸੱਚ ਨਹੀਂ ਸਨ। ਸੰਤ ਜੀ ਕਦੀ ਕਿਸੇ ਨੂੰ ਨਫਰਤ ਨਹੀਂ ਸਨ ਕਰਦੇ। ਉਹ ਹਮੇਸ਼ਾਂ ਹਰ ਇੱਕ ਨਾਲ ਪਿਆਰ ਨਾਲ ਬੋਲਦੇ ਸਨ। ਉਹ ਉਪਦੇਸ਼ ਕਰਦੇ ਹੁੰਦੇ ਸਨ ਕਿ ਹਿੰਦੂ ਇੱਕ ਸੱਚਾ ਹਿੰਦੂ ਬਣੇ ਅਤੇ ਮੁਸਲਮਾਨ ਪੱਕਾ ਮੁਸਲਮਾਨ ਬਣੇ। ਜੇਕਰ ਸੰਤ ਜੀ ਹੁੰਦੀਆਂ ਨੂੰ ਨਫਰਤ ਕਰਦੇ ਸਨ ਤਾਂ ਫਿਰ ਸੰਤ ਜੀ ਨੇ ਜੋ ਜੋ ਕਾਰਜ ਪੰਜਾਬ ਦੇ ਹਿੰਦੂ ਭਾਈਚਾਰੇ ਦੀ ਭਲਾਈ ਲਈ ਕੀਤੇ ਉਹ ਖੁਦ ਸੰਤ ਜੀ ਕੋਲੋਂ ਸੁਣੋ ਤੇ ਖੁਦ ਫੈਸਲਾ ਕਰੋ ਕਿ ਕੀ ਸੰਤ ਜੀ ਸੱਚੀਂ ਹਿੰਦੂਆਂ ਦੇ ਵਿਰੋਧੀ ਸਨ ??Image result for bhindranwale
ਹੁਣ ਗੱਲ ਕਰੀਏ 5000 ਹਿੰਦੂ ਵੱਢਣ ਦੀ। ਇਹ ਬਿਆਨ ਸੰਤ ਜੀ ਨੇ ਜਾਰੀ ਜਰੂਰ ਕੀਤਾ ਸੀ ਪਰ ਇਸ ਵਿਚੋਂ ਸੰਤ ਜੀ ਦਾ ਦੋਸ਼ ਘੱਟ ਅਤੇ ਸਰਕਾਰ ਦਾ ਜਿਆਦਾ ਨਿਕਲਦਾ ਹੈ। ਇਸ ਦਾ ਪਿਛੋਕੜ ਤੇ ਜਵਾਬ ਖੁਦ ਸੰਤ ਜੀ ਦੇ ਇਸ ਵੀਡੀਓ ਚੋਂ ਲੈਂਦੇ ਹਾਂ……..
ਜਦ ਸਰਕਾਰ ਨੇ ਕੋਈ ਗੱਲ ਨਾ ਸੁਣੀ ਤਾਂ ਸੰਤ ਜੀ ਨੇ ਬਿਆਨ ਦਿੱਤਾ ਕਿ ਜੇਕਰ ਬੱਸ ਅਤੇ ਮੁਸਾਫਰ ਸ਼ਾਂਮੀ ਪੰਜ ਵਜੇ ਤੱਕ ਵਾਪਿਸ ਨਾ ਆਏ ਤਾਂ ਇੱਕ ਘੰਟੇ ਵਿੱਚ 5000 ਹਿੰਦੂ ਕਤਲ ਕੀਤੇ ਜਾਣਗੇ। ਇਸਦਾ ਨਤੀਜਾ ਇਹ ਹੋਇਆ ਕਿ ਸਰਕਾਰ ਨੇ ਤੁਰੰਤ ਹੀ ਬੱਸ ਅਤੇ ਮੁਸਾਫਿਰ ਛੱਡ ਦਿੱਤੇ। ਹੁਣ ਜੇਕਰ ਕੋਈ ਤੁਹਾਨੂੰ ਕਹੇ ਕਿ ਭਿੰਡਰਾਂਵਾਲੇ ਸੰਤ ਹਿੰਦੂਆਂ ਦੇ ਵਿਰੋਧੀ ਸਨ ਤਾਂ ਇਹ ਵੀਡੀਓ ਫੋਨ ਚ ਸਾਂਭ ਕੇ ਰੱਖ ਲਓ,ਓਹਨੂੰ ਵੀਡੀਓ ਦਿਖਾ ਕੇ ਜਵਾਬ ਦਿਓ ਤਾਂ ਜੋ ਸੱਚ ਸਭ ਨੂੰ ਪਤਾ ਲੱਗ ਸਕੇ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.