ਕਲਯੁਗੀ ਮਾਂ ਨੇ ਆਪਣੀ 2 ਸਾਲਾ ਮਾਸੂਮ ਬੱਚੀ ਨੂੰ ਪਿਲਾਇਆ ਹਾਰਪਿਕ ਤੇ ਕਾਰਨ ਜਾਣ ਕੇ ਤੁਸੀਂ ਵੀ ਹੋਵੋਂਗੇ ਹੈਰਾਨ ! ਦੇਖੋ ਪੂਰੀ ਖ਼ਬਰ…

ਗੋਲਡਨ ਇਨਕਲੇਵ ਵਿਖੇ ਪਤੀ-ਪਤਨੀ ਦਰਮਿਆਨ ਚੱਲ ਰਹੀ ਤਕਰਾਰ ਦੇ ਚੱਲਦਿਆਂ ਪਤਨੀ ਵਲੋਂ ਆਪਣੀ ਦੋ ਸਾਲਾਂ ਦੀ ਬੱਚੀ ਨੂੰ ਜ਼ਬਰੀ ਹਾਰਪਿਕ (ਟਾਇਲਟ ਕਲੀਨਰ) ਦੇ ਕੇ ਜਾਨ ਤੋਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਸ ਨੇ ਬੱਚੀ ਦੇ ਪਿਤਾ ਦੇ ਬਿਆਨਾਂ ’ਤੇ ਔਰਤ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਅਭੀਜੀਤ ਸਿੰਘ ਪੁੱਤਰ ਜਗਮੋਹਨ ਸਿੰਘ ਨਿਵਾਸੀ ਗੋਲਡਨ ਇਨਕਲੇਵ ਤਰਨਤਾਰਨ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਸਾਹਿਬਾ ਅਰੋਡ਼ਾ ਦੇ ਨਾਲ ਤਕਰਾਰ ਚੱਲ ਰਿਹਾ ਹੈ।

ਇਸੇ ਤਕਰਾਰ ਦੇ ਚੱਲਦਿਆਂ ਬੀਤੀ 8 ਮਈ ਨੂੰ ਉਸ ਦੀ ਪਤਨੀ ਨੇ ਕਥਿਤ ਤੌਰ ’ਤੇ ਆਪਣੀ ਦੋ ਸਾਲਾਂ ਬੱਚੀ ਰਿਨਾਜ਼ ਨੂੰ ਘਰ ਦੀ ਉੱਪਰਲੀ ਮੰਜ਼ਿਲ ’ਤੇ ਲਿਜਾ ਕੇ ਜ਼ਬਰਦਸਤੀ ਹਾਰਪਿਕ ਪਿਲਾ ਦਿੱਤਾ ਅਤੇ ਫਿਰ ਖੁਦ ਹਾਰਪਿਕ ਪੀਣ ਦਾ ਡਰਾਮਾ ਕੀਤਾ। ਜਦ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਆਪਣੀ ਬੱਚੀ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਉਧਰ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਹਰਮੀਤ ਸਿੰਘ ਨੇ ਦੱਸਿਆ ਕਿ ਮਾਸੂਮ ਬੱਚੀ ਨੂੰ ਹਾਰਪਿਕ ਪਿਲਾਉਣ ਦੇ ਦੋਸ਼ ਹੇਠ ਸਾਹਿਬਾ ਅਰੋਡ਼ਾ ਖਿਲਾਫ ਮੁਕੱਦਮਾ ਨੰਬਰ 104 ਧਾਰਾ 307/309 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.