ਕਿਸਾਨ ਵੀਰੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਨ ਫੋਰਡ ਟਰੈਕਟਰ ਦੇ ਇਤਿਹਾਸ ਬਾਰੇ। ਸਭ ਤੋਂ ਪਹਿਲਾਂ ਫੋਰਡ ਟਰੈਕਟਰ ਦੇ ਜਨਮਦਾਤਾ ‘ਹੈਨਰੀ ਫੋਰਡ’ ਨੇ 1903 ਵਿੱਚ ਇੱਕ ਕਾਰ ਬਣਾਈ ਜਿਸਦਾ ਨਾਮ ਮਾਡਲ-T ਰੱਖਿਆ। ਉਸਤੋਂ ਬਾਅਦ ਉਸਦੇ ਦਿਮਾਗ ਵਿੱਚ ਟਰੈਕਟਰ ਬਣਾਉਣ ਦਾ ਵਿਚਾਰ ਆਇਆ। ਕਿਉਂਕਿ ਹੈਨਰੀ ਫੋਰਡ ਇੱਕ ਕਿਸਾਨ ਦੇ ਪਰਿਵਾਰ ਦਾ ਸੀ।
ਉਸ ਸਮੇ ਖੇਤੀ ਕਰਨ ਲਈ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਹੈਨਰੀ ਫੋਰਡ ਨੇ 1916 ਪਹਿਲਾ ਟਰੈਕਟਰ ਬਣਾਇਆ ਜਿਸਦਾ ਨਾਮ ‘ਦ ਮੋਮ’ ਟਰੈਕਟਰ ਰੱਖਿਆ। ਉਸ ਸਮੇ ਉਹ ਟਰੈਕਟਰ ਦਾ ਨਾਮ ਫੋਰਡ ਨਹੀਂ ਰੱਖ ਸਕਦੇ ਸਨ ਕਿਉਂਕਿ ਮਾਰਕੀਟ ਵਿੱਚ ‘ਫੋਰਡ ਮੋਟਰ ਕੰਪਨੀ’ ਪਹਿਲਾਂ ਤੋਂ ਹੀ ਕਿਸੇ ਹੋਰ ਕੋਲ ਚੱਲ ਰਹੀ ਸੀ ।
ਇਸਤੋਂ ਬਾਅਦ 1920 ਵਿੱਚ ਹੈਨਰੀ ਫੋਰਡ ਨੇ ਪਹਿਲਾਂ ਤੋਂ ਚੱਲ ਰਹੀ ਫੋਰਡ ਮੋਟਰ ਕੰਪਨੀ ਨੂੰ ਖਰੀਦ ਲਿਆ ਅਤੇ ਉਸਦੇ ਟਰੈਕਟਰ ‘ਫੋਰਡਸਨ’ ਨਾਮ ਤੋਂ ਬਣਨੇ ਸ਼ੁਰੂ ਹੋਏ, 1920 ਤੋਂ 1964 ਤੱਕ ਇਹ ‘ਫੋਰਡਸਨ’ ਨਾਮ ਨਾਲ ਹੀ ਆਉਂਦੇ ਸਨ। ਫਿਰ 1964 ਤੋਂ ਬਾਅਦ ਕੰਪਨੀ ਦੇ ਸਾਰੇ ਟਰੈਕਟਰ ‘ਫੋਰਡ’ ਨਾਮ ਆਉਣੇ ਸ਼ੁਰੂ ਹੋਏ।
ਪਹਿਲਾਂ ਫੋਰਡ ਦੇ ਟਰੈਕਟਰਾਂ ਵਿੱਚ ਬ੍ਰੇਕਾਂ ਨਹੀਂ ਹੁੰਦੀਆਂ ਸਨ ਇਹ ਕਲੱਚ ਨੂੰ ਨੱਪ ਕੇ ਹੀ ਰੁਕ ਜਾਂਦੇ ਸਨ ਕਿਉਂਕਿ ਇਨ੍ਹਾਂ ਦੀ ਰਫਤਾਰ ਬਹੁਤ ਹੌਲੀ ਹੁੰਦੀ ਸੀ। ਅਤੇ ਪਹਿਲਾਂ ਇਹ ਟਰੈਕਟਰ ਮਿੱਟੀ ਦੇ ਤੇਲ ਨਾਲ ਚਲਦੇ ਸਨ, ਇਹਨਾਂ ਨੂੰ ਗੈਸੋਲੀਨ ਨਾਲ ਸਟਾਰਟ ਕਰਕੇ ਫਿਰ ਮਿੱਟੀ ਦੇ ਤੇਲ ਤੇ ਕਰ ਦਿੱਤਾ ਜਾਂਦਾ ਸੀ। ਸ਼ੁਰੂ ਵਿੱਚ ਇਨ੍ਹਾਂ ਟਰੈਕਟਰਾਂ ਦੇ ਟਾਇਰ ਵੀ ਸਟੀਲ ਦੇ ਬਣੇ ਹੋਏ ਹੁੰਦੇ ਸਨ। ਅਤੇ ਇਹਨਾਂ ਟਰੈਕਟਰਾਂ ਵਿੱਚ ਹਾਈਡ੍ਰੌਲਿਕ ਸਿਸਟਮ ਵੀ ਨਹੀਂ ਸੀ।
ਉਸਤੋਂ ਬਾਅਦ 1940 ਵਿੱਚ ਹੈਨਰੀ ਫੋਰਡ ਨੇ ਮੈਸੀ ਫਰਗੂਸਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਸੋਚਿਆ ਕਿ ਟਰੈਕਟਰਾਂ ਵਿੱਚ ਕੋਈ ਨਵੀ ਤਕਨੀਕ ਲਿਆਂਦੀ ਜਾਵੇ। ਅਤੇ ਇਸਤੋਂ ਬਾਅਦ ਹੀ ਫੋਰਡ ਅਤੇ ਮੈਸੀ ਟਰੈਕਟਰਾਂ ਵਿੱਚ ਹਾਈਡ੍ਰੌਲਿਕ ਯਾਨੀ ਕਿ ਲਿਫਟ ਸਿਸਟਮ ਦੀ ਸ਼ੁਰੂਆਤ ਹੋਈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …