ਕੀ ਤਹਾਨੂੰ ਪਤਾ ਕਿਵੇਂ ਬਣਿਆ ਹੇਮਕੁੰਟ ਸਾਹਿਬ | Hemkunt Sahib 2019

ਸੰਗਤ ਲਈ ਵੱਡੀ ਖੁਸ਼ੀ ਦੀ ਖਬਰ ਇਹ ਹੈ ਕਿ.. ਪਹਿਲੀ ਜੂਨ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਰਹੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਹਿਲੀ ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਸ੍ਰੀ ਹੇਮਕੁੰਟ ਸਾਹਿਬ ਉਤਰਾਂਚਲ ਪ੍ਰਦੇਸ਼ ਦੇ ਜ਼ਿਲ੍ਹਾ ਚਮੌਲੀ ਵਿੱਚ ਹਿਮਾਲਿਆ ਦੀਆਂ ਚੋਟੀਆਂ ਵਿਚਾਲੇ 15,200 ਫੁੱਟ ਉੱਤੇ ਸੁਸ਼ੋਭਿਤ ਹੈ ਜਿੱਥੇ ਦਰਸ਼ਨ ਕਰਨ ਆਓਂਦੀ ਸੰਗਤ ਨੂੰ ਹਰ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ। ਇਸ ਸਥਾਨ ‘ਤੇ ਮਜ਼ਬੂਤ ਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਾਉਣ ਪਿੱਛੇ ਦੇਸ਼ ਦੇ ਬਿਹਤਰ ਆਰਕੀਟੈਕਟਰਾਂ ਦੀ ਸਾਲਾਂ ਦੀ ਮਿਹਨਤ ਲੱਗੀ ਹੋਈ ਹੈ। ਇਸ ਪਾਵਨ ਸਥਾਨ ਦੀ ਖੋਜ ਦੇ ਬਾਅਦ 1937 ਵਿੱਚ ਇੱਕ ਝੌਂਪੜੀਨੁਮਾ ਕਮਰਾ ਬਣਾ ਕੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ।
Image result for hemkund sahib
ਇਸ ਤੋਂ ਬਾਅਦ 1960 ਵਿੱਚ ਇਸੇ ਸਥਾਨ ‘ਤੇ 10 ਵਰਗ ਫੁੱਟ ਦਾ ਕਮਰਾ ਬਣਾ ਕੇ ਉਸ ਨੂੰ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਗਿਆ। ਜੋਸ਼ੀਮਠ-ਬਦਰੀਨਾਥ ਮੁੱਖ ਸੜਕ ਤੋਂ ਕਰੀਬ 22 ਕਿਮੀ ਪਹਾੜਾਂ ਦੇ ਊਬੜ-ਖਾਬੜ ਰਾਹ ਤੋਂ ਸ੍ਰੀ ਹੇਮਕੁੰਟ ਸਾਹਿਬ ਜੀ ਮੁੱਖ ਗੁਰਦੁਆਰਾ ਸਾਹਿਬ ਤਕ ਪਹੁੰਚਿਆ ਜਾਂਦਾ ਹੈ। ਸਾਲ ਵਿੱਚ ਜ਼ਿਆਦਾਤਰ ਇੱਥੇ ਬਰਫ਼ ਤੇ ਬਾਰਸ਼ ਨਾਲ ਪੂਰਾ ਇਲਾਕਾ ਠੰਡੀਆਂ ਹਵਾਵਾਂ ਨਾਲ ਸਰਦ ਰਹਿੰਦਾ ਹੈ।Related image
ਇਸ ਕਰਕੇ ਆਰਕੀਟੈਕਟਰਾਂ ਤੇ ਸਰਵੇਅਰ ਦੀ ਟੀਮ ਨੇ ਇਸ ਸਥਾਨ ਦਾ ਕਈ ਵਾਰ ਦੌਰਾ ਕਰਕੇ ਪਤਾ ਲਾਇਆ ਕਿ ਇੱਥੇ ਕਿਸ ਤਰ੍ਹਾਂ ਦਾ ਮਜ਼ਬੂਤ ਢਾਂਚਾ ਬਣਾਇਆ ਜਾ ਸਕਦਾ ਹੈ। ਇਸ ਵਿੱਚ ਆਰਕੀਟੈਕਟ ਮਨਮੋਹਨ ਸਿੰਘ ਸਿਆਲੀ, ਸੀਪੀ ਘੋਸ਼, ਸਾਹਿਬ ਸਿੰਘ, ਗੁਰਸ਼ਰਨ ਸਿੰਘ, ਕੇ. ਏ ਪਟੇਲ, ਮੇਜਰ ਜਨਰਲ ਹਕੀਕਤ ਸਿੰਘ ਸਮੇਤ ਕਈ ਲੋਕਾਂ ਨੇ ਇਸ ਸਥਾਨ ‘ਤੇ ਸਟੀਲ ਦਾ ਪੱਕਾ ਢਾਂਚਾ ਤਿਆਰ ਕਰਨ ਵਿੱਚ ਯੋਗਦਾਨ ਪਾਇਆ।Image result for hemkund sahib

1967 ਵਿੱਚ ਆਰਕੀਟੈਕਟ ਮਨਮੋਹਨ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਦੇ ਢਾਂਚੇ ਦਾ ਡਿਜ਼ਾਈਨ ਤਿਆਰ ਕੀਤਾ। ਇਹ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਇਸ ‘ਤੇ ਬਰਫ਼, ਤੇਜ਼ ਹਵਾਵਾਂ ਤੇ ਬਰਫ਼ੀਲੀ ਜਲਵਾਯੂ ਅਸਰ ਨਾ ਕਰ ਸਕਣ। ਉਸ ਤੋਂ ਬਾਅਦ ਦਿੱਲੀ ਦੇ ਠੇਕੇਦਾਰ ਨੂੰ ਨਿਰਮਾਣ ਕਾਰਜ ਸੌਪਿਆ ਗਿਆ। ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਕੋਲ ਪੂਰਾ ਢਾਂਚਾ ਅਸੈਂਬਲ ਕੀਤਾ ਗਿਆ ਸੀ।

ਹੁਣ ਇਸ ਢਾਂਚੇ ਨੂੰ ਮੰਜ਼ਲ ਤਕ ਲੈ ਕੇ ਜਾਣਾ ਸਭ ਤੋਂ ਵੱਡੀ ਚੁਣੌਤੀ ਸੀ। ਇਸ ਕਰਕੇ ਢਾਂਚੇ ਦੇ ਵੱਖ-ਵੱਖ ਹਿੱਸੇ ਬਣਾਏ ਗਏ। ਤਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਜ਼ਦੂਰਾਂ ਨੇ ਆਪਣੇ ਮੋਢਿਆਂ ‘ਤੇ ਚੁੱਕ ਕੇ ਢਾਂਚੇ ਨੂੰ ਗੁਰਦੁਆਰਾ ਗੋਬਿੰਦਘਾਟ ਦੇ ਪਥਰੀਲੇ ਰਾਹ ਤੋਂ ਹੋ ਕੇ ਹੇਮੁਕੰਟ ਸਾਹਿਬ ਦੇ ਪਵਿੱਤਰ ਸਥਾਨ ਤਕ ਪਹੁੰਚਾਇਆ।
ਇਸ ਤਰਾਂ ਅਣਥੱਕ ਮਿਹਨਤ ਤੋਂ ਬਾਅਦ ਢਾਂਚੇ ਨੂੰ 14 ਸਾਲਾਂ ਮਗਰੋਂ 1981-82 ਵਿੱਚ ਮੁਸ਼ਕਲ ਸਥਿਤੀ ‘ਚ ਇੱਥੇ ਇੰਸਟਾਲ ਕੀਤਾ ਗਿਆ। 43 ਤੋਂ 50 ਫੁੱਟ ਉੱਚੇ ਢਾਲਨੁਮਾ ਸਟੀਲ ਦੇ ਢਾਂਚੇ ‘ਤੇ ਕਿਸੇ ਵੀ ਮੌਸਮ ਦਾ ਕੋਈ ਅਸਰ ਨਹੀਂ ਹੁੰਦਾ ..

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.