ਕੀ ਤੁਹਾਨੂੰ ਪਤਾ ਹਨ ਸੱਦਾਮ ਹੁਸੈਨ ਬਾਰੇ ਇਹ ਗੱਲਾਂ ?? Rare Biography

ਹੁਣ ਮੈਨੂੰ ਲਗਦਾ ਏ ਜੱਟ ਸੀ ਸੱਦਾਮ….Babbu Maan ਨੇ ਇਹ ਗੀਤ ਗਾਇਆ ਸੀ ਜਿਸ ਵਿਚ ਉਸਨੇ ਇਸ਼ਾਰਾ ਕੀਤਾ ਸੀ ਕਿ Saddam Hussein America ਅੱਗੇ ਅੜਿਆ ਸੀ ਆਪਣੇ ਦੇਸ਼ ਅਤੇ ਆਪਣੇ ਹੱਕਾਂ ਲਈ। ਕੌਣ ਸੀ ਸੱਦਾਮ ਹੁਸੈਨ ?? ਉਸਨੇ ਅਜਿਹਾ ਕੀ ਕੀਤਾ ਕੀਤਾ ਕਿ ਉਸਨੂੰ ਫਾਂਸੀ ਦੇ ਦਿੱਤੀ ਗਈ ?

ਅੱਜ ਅਸੀਂ ਸੱਦਾਮ ਹੁਸੈਨ ਦਾ ਉਹ ਸੱਚ ਦਸਾਂਗੇ ਜੋ 99% ਲੋਕਾਂ ਨੂੰ ਨਹੀਂ ਪਤਾ ਕਿਉਂਕਿ ਬਹੁਤੇ ਲੋਕ ਇਹੀ ਸਮਝਦੇ ਹਨ ਕਿ ਉਹ ਇਰਾਕ ਵਿਚ ਗਲਤ ਕਰ ਰਿਹਾ ਸੀ ਇਸ ਕਰਕੇ ਅਮਰੀਕਾ ਨੇ ਇਰਾਕ ਤੇ ਹਮਲਾ ਕਰਕੇ ਉਸਨੂੰ ਫਾਂਸੀ ਦੇ ਕੇ ਮਾਰਿਆ। ਸੱਦਾਮ ਹੁਸੈਨ ਇੱਕ ਸੱਚਾ ਕ੍ਰਾਂਤੀਕਾਰੀ ਲੀਡਰ ਸੀ ਜਿਸ ਨੇ ਆਪਣੇ ਦੇਸ ਇਰਾਕ ਨੂੰ ਅਮਰੀਕਾ ਦੇ ਸਾਮਰਾਜ ਦਾ ਹਿੱਸਾ ਬਣਨ ਤੋ ਇਨਕਾਰ ਕਰ ਦਿੱਤਾ ਸੀ। ਉਸ ਦੇ ਰਾਜ ਵਿੱਚ ਧਾਰਮਿਕ ਕੱਟੜਤਾ ਨਹੀ ਸੀ। ਔਰਤਾ ਨੂੰ ਬਰਾਬਰੀ ਦਾ ਅਧਿਕਾਰ ਸੀ। ਉਸ ਦੇ ਰਾਜ ਵਿੱਚ ਹੋਰ ਧਰਮਾ ਦੇ ਲੋਕਾ ਨੂੰ ਕੋਈ ਖ਼ਤਰਾ ਨਹੀ ਸੀ। ਗੁਰੂਦੁਆਰੇ ਸਨ,ਮੰਦਿਰ ਸਨ,ਸਭ ਧਰਮਾਂ ਦੇ ਲੋਕ ਰਹਿੰਦੇ ਸਨ ਓਥੇ।
Image result for saddam hussein
ਸੱਦਾਮ ਦੇ ਰਾਜ ਵਿੱਚ ਦੋ ਪਹੀਆ ਤੇ ਤਿੰਨ ਪਹੀਆ ਵਾਹਨਾਂ ਲਈ ਪੈਟਰੋਲ-ਡੀਜਲ ਬਿਲਕੁਲ ਫ਼ਰੀ ਸੀ ਬੱਸ ਸ਼ਰਤ ਇਹ ਸੀ ਕਿ ਲੋੜਵੰਦ ਨੂੰ ਪਟਰੋਲ ਪੰਪ ਤੋ ਪਟਰੋਲ-ਡੀਜਲ ਆਪ ਭਰਨਾ ਪੈਂਦਾ ਸੀ। ਉਸ ਸਮੇਂ ਕਵੈਤ ਵੀ ਇਰਾਕ ਦਾ ਹੀ ਹਿੱਸਾ ਸੀ ਜਿਵੇ ਲਹਿੰਦਾ ਪੰਜਾਬ 1947 ਤੋਂ ਪਹਿਲਾਂ ਇੱਕੋ ਪੰਜਾਬ ਸੀ। ਸੱਦਾਮ ਨੂੰ ਫਾਂਸੀ ਪੱਚੀ ਸਾਲ ਪੁਰਾਣੇ ਕਤਲ ਕੇਸ ਵਿੱਚ ਦਿੱਤੀ ਗਈ ਸੀ ਜੋ ਕਿ ਝੂਠ ਦਾ ਪੁਲੰਦਾ ਸੀ। ਪਰ ਸਾਮਰਾਜੀਆ ਨੇ ਉਸ ਨੂੰ ਬਦਨਾਮ ਕਰਨ ਲਈ ਤੇ ਉਸ ਦੇ ਦੇਸ ਦੇ ਕੁਦਰਤੀ ਸਾਧਨਾਂ ਯਾਨੀ ਤੇਲ ਭੰਡਾਰ ਤੇ ਕਬਜਾ ਕਰਨ ਲਈ ਉਸ ਨੂੰ ਫਿਰਕੂ ਤੇ ਸਮਾਜ ਲਈ ਖ਼ਤਰਨਾਕ ਇਨਸਾਨ ਬਣਾ ਦਿੱਤਾ। ਇਸ ਲਈ ਸਾਮਰਾਜਵਾਦੀ ਨੇ ਮੀਡੀਆ, ਆਪਣੀ ਆਰਮੀ ਤੇ ਆਪਣੇ ਪਿੱਠੂ ਗੁਲਾਮ ਬਸਤੀ ਦੇਸਾਂ ਦਾ ਸਾਥ ਲਿਆ ਤੇ ਇੱਕ ਹੱਸਦੇ ਵੱਸਦੇ ਦੇਸ ਇਰਾਕ ਨੂੰ ਤਬਾਹ ਕਰ ਦਿੱਤਾ ਤੇ ਇੱਕ ਦੇਸ ਭਗਤ ਨੂੰ ਫਾਂਸੀ ਤੇ ਚਾੜ ਦਿੱਤਾ। ਇਹ ਵੀ ਇੱਕ ਸਚਾਈ ਹੈ ਕਿ ਜੇ ਸੱਦਾਮ ਹੁਸੈਨ ਜਿਉਂਦਾ ਰਹਿ ਜਾਂਦਾ ਤਾ ਦੁਨੀਆ ਵਿੱਚ ਮਹਿੰਗਾਈ ਘੱਟ ਜਾਣੀ ਸੀ। ਕਿਹਾ ਜਾਂਦਾ ਹੈ ਕਿ ਦੁਨਿਆ ਵਿੱਚ ਮਹਿੰਗਾਈ ਵਧਣ ਦਾ ਕਾਰਨ ਪੈਟਰੋਲੀਅਮ ਪਦਾਰਥ ਨੇ, ਜੇ ਇਹਨਾ ਦਾ ਰੇਟ ਵੱਧ ਜਾਵੇ ਤਾ ਟਰਾਂਸਪੋਰਟ ਦਾ ਖਰਚਾ ਵੱਧ ਜਾਂਦਾ ਹੈ ਤੇ ਮਹਿੰਗਾਈ ਵਧ ਜਾਂਦੀ ਹੈ
Image result for saddam hussein
ਜੇ ਘੱਟ ਜਾਂਦਾ ਹੈ ਤਾਂ ਮਹਿੰਗਾਈ ਵੀ ਘਟ ਹੋ ਜਾਂਦੀ ਹੈ। ਬਾਕੀ ਜੋ ਤੇਲ ਇੰਡੀਆ ਜਾਂ ਹੋਰ ਮੁਲਕ ਖਰੀਦਦੇ ਹਨ ਉਸ ਦੀ ਅਦਾਇਗੀ ਡੌਲਰਾ ਵਿੱਚ ਕਰਨੀ ਪੈਂਦੀ ਹੈ। ਸੱਦਾਮ ਹੁਸੈਨ ਨੇ ਦੁਨਿਆ ਦੇ ਦੇਸ਼ਾਂ ਨੂੰ ਕਿਹਾ ਸੀ ਕਿ ਉਹ ਇਰਾਕ ਤੋ ਪੈਟਰੋਲੀਅਮ ਪਦਾਰਥ ਖਰੀਦਣ ਤੇ ਇਰਾਕ ਨੂੰ ਉਸਦੀ ਅਦਾਇਗੀ ਡੌਲਰਾ ਵਿੱਚ ਨਹੀ ਸਗੋਂ ਆਪਣੇ ਆਪਣੇ ਦੇਸ਼ ਦੀ ਕਰੰਸੀ ਮੁਤਾਬਿਕ ਕਰਨ ਤੇ ਇਰਾਕ ਇਸਤੇ ਉਹਨਾਂ ਨੂੰ ਛੋਟ ਵੀ ਦੇਵੇਗਾ। ਪਰ ਪੂੰਜੀਵਾਦੀ ਮੁਲਕਾਂ ਨੂੰ ਸੱਦਾਮ ਦੀ ਇਹ ਨੀਤੀ ਪਸੰਦ ਨਹੀਂ ਸੀ ਕਿਉਂਕਿ ਉਹ ਤਾਂ ਡਾਲਰ ਦਾ ਰੇਟ ਵਧਾਉਣ ਦੇ ਚੱਕਰ ਵਿਚ ਆਪਣਾ ਮੁਨਾਫ਼ਾ ਭਾਲਦੇ ਸਨ। ਜੇ ਸੱਦਾਮ ਹੁਸੈਨ ਦੀ ਇਹ ਨੀਤੀ ਕਾਮਯਾਬ ਹੋ ਜਾਂਦੀ ਤਾਂ ਦੁਨਿਆ ਵਿਚੋ ਮਹਿੰਗਾਈ ਖਤਮ ਨਾ ਵੀ ਹੁੰਦੀ ਪਰ ਘਟ ਜਰੂਰ ਹੋ ਜਾਂਦੀ ਅਤੇ ਅਮਰੀਕਾ ਤੇ ਉਸਦੇ ਸਾਥੀ ਦੇਸ਼ਾਂ ਦਾ ਸਾਮਰਾਜੀ ਕਿਲਾ ਢਹਿ ਜਾਣਾ ਸੀ ਅਤੇ ਅਮਰੀਕਾ-ਕਨੇਡਾ ਵਾਗ ਦੂਸਰੇ ਦੇਸ਼ ਵੀ ਤਰੱਕੀ ਕਰਦੇ। ਇਸ ਨੀਤੀ ਤੋ ਡਰਦੇ ਅਮਰੀਕਾ ਨੇ ਇਰਾਕ ਨੂੰ ਝੂਠੇ ਇਲਜਾਮ ਲਾਕੇ ਖਤਮ ਕਰ ਦਿੱਤਾ ਤੇ ਮਗਰ ਤਾੜੀਆਂ ਮਾਰਨ ਵਾਲੇ ਝੂਠੇ ਮੀਡੀਏ ਦੇ ਗੁਲਾਮ ਤੇ ਅੰਨੇ ਲੋਕਾਂ ਨੇ ਉਸਦਾ ਸਾਥ ਦਿੱਤਾ। ਸੱਦਾਮ ਹੁਸੈਨ ਦੇ ਰਾਜ ਪ੍ਰਬੰਧ ਵਿੱਚ ਹਰ ਇਰਾਕੀ ਦੀ ਆਮਦਨ ਦੁਨੀਆ ਦੇ ਅਮੀਰ ਦੇਸ਼ਾਂ ਤੋਂ ਜਿਆਦਾ ਸੀ। ਸਰਕਾਰੀ ਦਫਤਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਲਈ ਕੋਈ ਵਰਕਿੰਗ ਸਮਾਂ ਨਿਰਧਾਰਿਤ ਨਹੀਂ ਸੀ। ਉਹ ਆਪਣੀ ਮਰਜ਼ੀ ਨਾਲ ਦਫਤਰ ਵਿੱਚ ਕੰਮ ਕਰਦੀਆਂ ਸਨ ਅਤੇ ਉਨ੍ਹਾਂ ਨੂੰ ਪੂਰੀ ਤਨਖਾਹ ਮਿਲਦੀ ਸੀ।
Image result for saddam hussein
ਇਸ ਬਾਰੇ ਜਦੋਂ ਸਦਾਮ ਹੁਸੈਨ ਨੂੰ ਪੁੱਛਿਆ ਗਿਆ ਤਾਂ ਉਸਦਾ ਦਾ ਜਵਾਬ ਸੀ ਕਿ ਔਰਤਾਂ ਨੇ ਸਦੀਆਂ ਤੋਂ ਗੁਲਾਮੀ ਹੀ ਦੇਖੀ ਹੈ,ਮੈਂ ਉਨ੍ਹਾਂ ਨੂੰ ਪੂਰੀ ਆਰਥਿਕ ਸੁਤੰਤਰਤਾ ਦੇਣੀ ਚਾਹੁੰਦਾ ਹਾਂ ਕਿਉਂਕਿ ਉਹ ਇਰਾਕ ਦੀਆਂ ਮਾਵਾਂ ਨੇ ਜਾਂ ਭਵਿੱਖ ਵਿੱਚ ਬਣਨਗੀਆਂ। ਇੱਕ ਗੱਲ ਹੋਰ ਸੱਦਾਮ ਹੁਸੈਨ ਦੇ ਰਾਜ ਚ ਔਰਤ ਰਾਤ ਨੂੰ ਇਕੱਲੀ ਘਰੋਂ ਬਾਹਰ ਨਿਕਲ ਸਕਦੀ ਸੀ, ਬਿਨਾਂ ਡਰ ਤੋਂ। ਦੱਸਿਆ ਜਾਂਦਾ ਕਿ ਸੱਦਾਮ ਹੁਸੈਨ ਦੇ ਰਾਜ ਵੇਲੇ ਕੁਝ ਵਿਦੇਸ਼ੀ ਪੱਤਰਕਾਰ ਇਰਾਕ ਗਏ,ਉਹਨਾਂ ਨੇ ਦੇਖਿਆ ਕਿ ਰਾਤ ਨੂੰ ਵੀ ਔਰਤਾਂ ਬਿਨਾ ਡਰ ਦੇ ਕੰਮ ਤੇ ਜਾਂਦੀਆ ਹਨ। ਇੱਕ ਔਰਤ ਨੂੰ ਪੁੱਛਿਆ ਕਿ “ਤੁਹਾਨੂੰ ਇਕੱਲੀਆ ਨੂੰ ਸੁੰਨਸਾਨ ਰਾਸਤੇ ਤੇ ਡਰ ਨਹੀਂ ਲਗਦਾ,” ਕੋਈ ਮਾੜੀ ਘਟਨਾ ਵਾਪਰ ਸਕਦੀ ਹੈ”?? ਤਾਂ ਔਰਤ ਨੇ ਕਿਹਾ “ਜਦੋਂ ਤੱਕ ਸੱਦਾਮ ਹੁਸੈਨ ਵਰਗਾ ਸਾਡਾ ਰਾਸ਼ਟਰਪਤੀ ਹੈ ਸਾਡਾ ਕੋਈ ਕੁੱਝ ਨਹੀਂ ਵਿਗਾੜ ਸਕਦਾ, ਅਸੀਂ ਬੇਫਿਕਰ ਹਾਂ। ਸੋ ਇਹ ਸੀ ਉਹ ਜਾਣਕਾਰੀ ਜੋ ਸੱਦਾਮ ਹੁਸੈਨ ਬਾਰੇ ਨਾ ਕੋਈ ਮੀਡੀਆ ਦੱਸ ਸਕਦਾ ਤੇ ਨਾ ਹੀ ਕੋਈ ਅਖਬਾਰ ਦੱਸੇਗੀ। ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਤੇ Like ਕਰਿਓ। ਨਾਲ ਹੀ Subscribe ਵਾਲਾ ਲਾਲ ਬਟਨ ਦਬਾਕੇ ਸਾਡਾ ਚੈਨਲ ਵੀ Subscribe ਕਰ ਲਓ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.