ਕੁਦਰਤਿ ਕੇ ਸਭ ਬੰਦੇ .. Gurudwara Sahib ਵਿੱਚ ਮੁਸਲਮਾਨ ਵੀਰ ਦੀ ਨਮਾਜ਼…

‘ਅਵਲ ਅਲਾਹ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋ ਮੰਦੇ’ ਗੁਰਬਾਣੀ ਦੀਆਂ ਇਹ ਪੰਕਤੀਆਂ ਇਹ ਦਸਦੀਆਂ ਹਨ ਕਿ ਸਾਰੀ ਕਾਇਨਾਤ,ਸਾਰੀ ਦੁਨੀਆ,ਦੁਨੀਆ ਦੇ ਵੱਸਦੇ ਇਨਸਾਨ ਉਸ ਅਕਾਲ ਪੁਰਖ ਦੀ ਰਚਨਾ ਹਨ। ਕਿਸੇ ਇਨਸਾਨ ਚ ਕੋਈ ਫਰਕ ਨਹੀਂ,ਕੋਈ ਚੰਗਾ ਬੁਰਾ ਨਹੀਂ,ਸਭ ਵਿਚ ਓਸੇ ਦੀ ਹੀ ਜੋਤ ਹੈ। ਗੁਰੂ ਗਰੰਥ ਸਾਹਿਬ ਜੀ ਦੇ ਇਸੇ ਸਰਬ ਸਾਂਝੇ ਫਲਸਫੇ ਕਰਕੇ ਉਹਨਾਂ ਨੂੰ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਵਜੋਂ ਜਾਣਿਆ ਜਾਂਦਾ ਹੈ। ਇਹ ਵੀਡੀਓ ਇੱਕ ਗੁਰਦਵਾਰਾ ਸਾਹਿਬ ਦੀ ਹੈ ਜਿਥੇ ਇੱਕ ਮੁਸਲਮਾਨ ਵੀਰ ਗੁਰੂ ਗਰੰਥ ਸਾਹਿਬ ਜੀ ਦੇ ਸਨਮੁੱਖ ਨਮਾਜ਼ ਅਦਾ ਕਰ ਰਿਹਾ ਹੈ। ਅਵਲ ਅਲਾਹ ਦੇ ਉਪਾਏ ਨੂਰ ਦੀ ਇਸਤੋਂ ਵੱਡੀ ਮਿਸਾਲ ਕੀ ਹੋ ਸਕਦੀ ਹੈ ?? ਵੀਡੀਓ ਸ਼ੇਅਰ ਜਰੂਰ ਕਰਿਓ। “ਕੀਤਾ ਪਸਾਉ ਏਕੋ ਕੁਆਉ॥” ਦੇ ਸਮੇਂ ਤੋਂ ਹੀ ਇਹ ਧਰਤੀ ਮਹਾਂਦੀਪਾਂ, ਸਾਗਰਾਂ, ਖਾੜੀਆਂ-ਖੰਦਕਾਂ, ਪਰਬਤਾਂ, ਘਾਟੀਆਂ ਅਤੇ ਦਰਿਆਵਾਂ ਆਦਿਕ ਕਾਰਣ ਕਈ ਖਿੱਤਿਆਂ ਵਿੱਚ ਵੰਡੀ ਗਈ। ਭੂਗੋਲਿਕ ਸਥਿਤੀਆਂ, ਭਾਂਤ ਭਾਂਤ ਦੇ ਪੌਣ-ਪਾਣੀ, ਰੁੱਤਾਂ ਤੇ ਕਈ ਹੋਰ ਕੁਦਰਤੀ ਕਾਰਣਾਂ ਅਤੇ ਪ੍ਰਭਾਵਾਂ ਸਦਕਾ ਰੰਗ-ਬਰੰਗੇ ਲੋਕ, ਤਰ੍ਹਾਂ ਤਰ੍ਹਾਂ ਦੇ ਸਮਾਜ, ਸਭਿਆਚਾਰ, ਰਸਮੋ-ਰਿਵਾਜ, ਰਹਿਣੀ-ਬਹਿਣੀ, ਬੋਲੀ ਅਤੇ ਵੇਸ-ਪਹਿਨਾਵੇ ਆਦਿ ਹੋਂਦ ਵਿੱਚ ਆਏ।Image result for sikh muslim love ਕੁਦਰਤਨ ਪੈਦਾ ਹੋਈਆਂ ਇਨ੍ਹਾਂ ਭਿੰਨਤਾਵਾਂ ਦੇ ਪੱਜ ਮਨੁਖ ਨੇ, ਮਾਇਆ ਦੇ ਮਾਰੂ ਪ੍ਰਭਾਵ ਹੇਠ, ਕਈ ਹੋਰ ਵਖਰੇਵੇਂ ਪੈਦਾ ਕਰ ਲਏ ਜਿਵੇਂ: ਇਲਾਕਾਈ, ਖੇਤ੍ਰੀ, ਵਤਨੀ, ਰਾਸ਼ਟ੍ਰੀਯ ਅਤੇ ਪ੍ਰਾਂਤਕ ਆਦਿ। ਲਿੰਗ-ਭੇਦ ਅਥਵਾ ਇਸਤ੍ਰੀ-ਪੁਰਸ਼ ਭੇਦ ਵੀ ਮਾਨਵ ਨੇ ਮਾਨਵਤਾ ਵਾਸਤੇ ਗੰਭੀਰ ਸਮੱਸਿਆ ਬਣਾਈ ਹੋਈ ਹੈ। ਭਾਰਤੀ ਸਮਾਜ ਵਿੱਚ ਉਪਰੋਕਤ ਵਖਰੇਵਿਆਂ ਦੇ ਅਤਿਰਿਕਤ ਇੱਕ ਵੱਡਾ ਵਖਰੇਵਾਂ ਵਰਣ-ਵੰਡ (ਵਰਣ=ਰੰਗ। ਗੋਰਾ=ਬ੍ਰਾਹਮਣ; ਲਾਲ=ਖੱਤਰੀ; ਪੀਲਾ=ਵੈਸ਼; ਅਤੇ ਕਾਲਾ=ਸ਼ੂਦਰ), ਜਾਤ-ਪਾਤ ਅਤੇ ਊਚ-ਨੀਚ ਦਾ ਹੈ। ਇੱਕ ਅਤਿਅੰਤ ਘਿਣਾਉਣਾ ਅੰਤਰ ਮਾਇਆ/ਸੰਪਤੀ ਦੀ ਵਾਧ-ਘਾਟ ਦਾ ਹੈ। Image result for sikh muslim loveਇਹ ਭੇਦ, ਰੱਬ ਤੋਂ ਟੁੱਟੇ, ਮਾਇਆਧਾਰੀਆਂ ਨੂੰ ਖੂੰਖ਼ਾਰ ਦਰਿੰਦੇ ਅਤੇ ਮਾਇਆ-ਹੀਣਿਆਂ ਨੂੰ ਮਜ਼ਲੂਮ ਬਣਾ ਦਿੰਦਾ ਹੈ। ਮਨੁਖ ਦੁਆਰਾ ਪੈਦਾ ਕੀਤੇ ਇਨ੍ਹਾਂ ਵਖਰੇਵਿਆਂ ਕਾਰਣ ‘ਬੰਦਾ ਬੰਦੇ ਦਾ ਦਾਰੂ’ ਨਾ ਰਹਿ ਕੇ ਬੰਦਾ ਬੰਦੇ ਦਾ ਵੈਰੀ ਬਣ ਗਿਆ ਹੈ। ਫਲਸ੍ਵਰੂਪ, ਮਨੁੱਖਤਾ ਆਪਸ ਵਿੱਚ ਹੀ ਲੜ-ਲੜ ਕੇ ਮਰ ਰਹੀ ਹੈ ਅਤੇ ਅਕਹਿ ਕਸ਼ਟ ਸਹਿ ਰਹੀ ਹੈ। ਸਭ ਤੋਂ ਵਧੇਰੇ ਭਿਅੰਕਰ ਅਤੇ ਘਾਤਿਕ ਵਿਤਕਰਾ ਸੰਸਾਰਕ ਧਰਮਾਂ, ਇਨ੍ਹਾਂ ਨਾਲ ਜੋੜੇ ਗਏ ਮਿਥਿਹਾਸਾਂ, ਵਿਸ਼ਵਾਸਾਂ, ਕਰਮਕਾਂਡਾਂ ਅਤੇ ਰਹੁ-ਰੀਤੀਆਂ ਦਾ ਹੈ। ਸੰਸਾਰ ਦੇ ਸਾਰੇ ਹਿੰਸਕ ਯੁੱਧ ਅਤੇ ਖ਼ੂਨ-ਖ਼ਰਾਬੇ, ਜਿਨ੍ਹਾਂ ਵਿੱਚ ਰੱਬ ਦੀ ਰਿਆਇਆ ਨੂੰ ਰੱਬ ਦੇ ਹੀ ਨਾਂ `ਤੇ ਰੱਬ ਦੇ ਬੰਦਿਆਂ ਨੇ ਹੀ ਕੋਹ ਕੋਹ ਕੇ ਮਾਰਿਆ, ਧਰਮ ਦੇ ਨਾਮ ਉੱਤੇ ਹੀ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.