ਅਕਸਰ ਹੀ ਕਈ ਆਨਲਾਈਨ ਵੈਬਸਾਇਟਾਂ ਸਿੱਖ ਧਰਮ ਨਾਲ ਸਬੰਧਿਤ ਚਿੰਨਾਂ ਨੂੰ ਆਪਣੀ ਵੈਬਸਾਇਟ ਤੇ ਵੇਚਣਯੋਗ ਵਸਤਾਂ ਤੇ ਛਾਪ ਕੇ ਕੋਈ ਨਾ ਕੋਈ ਵਿਵਾਦ ਛੈੜੀ ਰੱਖਦੀਆਂਂ ਹਨ.. ਬੀਤੇ ਦਿਨੀ ਇੱਕ ਵੈਬਸਾਇਟ ਵੱਲੌਂ ਕੁੜੀਆਂ ਦੀਆਂ ਮਿੰਨੀ ਸਕਰਟਾਂ ਤੇ ਸਿੱਖਾਂ ਦੇ ਧਾਰਮਿਕ ਚਿੰਨ ਅਤੇ ਦਰਬਾਰ ਸਾਹਿਬ ਦੀਆਂ ਤਸਵੀਰਾਂ ਛਾਪ ਦਿੱਤੀਆਂ ਸਨ ਜਿਸਦਾ ਸਿੱਖ ਸੰਗਤ ਨੇ ਵਿਰੋਧ ਕੀਤਾਂ ਤਾਂ ਸਾਇਟ ਤੋਂ ਇਹ ਸਮਾਨ ਹਟਾ ਦਿੱਤਾ ਗਿਆ ..
ਹੁਣ ਵਿਸ਼ਵ ਦੀ ਮਸ਼ਹੂਰ ਫੈਸ਼ਨ ਕੰਪਨੀ ਗੁੱਚੀ (Gucci) ਵੱਲੋਂ ਦਸਤਾਰਾਂ ਆਨਲਾਈਨ ਵੇਚੀਆਂ ਜਾ ਰਹੀਆਂ ਹਨ, ਜਿਸ ‘ਤੇ ਸਿੱਖਾਂ ਨੇ ਸਖ਼ਤ ਰੋਸ ਪ੍ਰਗਟਾਇਆ ਹੈ। ਕੰਪਨੀ ਪਹਿਲਾਂ ਤੋਂ ਬੰਨ੍ਹੀਆਂ ਹੋਈਆਂ ਦਸਤਾਰਾਂ ਨੂੰ ਆਨਲਈਨ ਵੇਚ ਰਹੀ ਹੈ ਤੇ ਹਜ਼ਾਰਾਂ ਰੁਪਏ ਦੀ ਕੀਮਤ ਵੀ ਵਸੂਲ ਰਹੀ ਹੈ। ਜਦ ਆਨਲਾਈਨ ਸਟੋਰ Nordstrom ਨੇ ਦਸਤਾਰਾਂ ਵੇਚਣੀਆਂ ਸ਼ੁਰੂ ਕੀਤੀਆਂ ਸਨ, ਤਾਂ ਇਸ ਦਾ ਸੋਸ਼ਲ ਮੀਡੀਆ ‘ਤੇ ਖਾਸਾ ਵਿਰੋਧ ਦੇਖਣ ਨੂੰ ਮਿਲਿਆ.. ਇਸ ਵੈਬ ਸਟੋਰ ਨੇ ਇੱਕ ਦਸਤਾਰ ਦੀ ਕੀਮਤ ਕਰੀਬ 800 ਡਾਲਰ ਰੱਖੀ ਹੈ.. ਖਾਲਸਾ ਏਡ ਦੇ ਮੁਖੀ ਸ. ਰਵੀ ਸਿੰਘ ਅਤੇ ਹੋਰ ਕਈ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਸਦਾ ਵਿਰੋਧ ਕਿਤਾ ਹੈ..
ਵਿਰੋਧ ਕਰ ਰਹੇ ਸਿੱਖਾਂ ਨੇ ਕਿਹਾ ਹੇ ਕਿ ਸਿੱਖਾਂ ਦੀ ਪੱਗ ਗੋਰੇ ਮਾਡਲਜ਼ ਲਈ ਕੋਈ ਨਵੀਂ ਫੈਸ਼ਨ ਅਸੈਸਰੀ ਨਹੀਂ ਹੈ। ਗੋਰੇ ਮਾਡਲਾਂ ਨੇ ਪੱਗਾਂ ਨੂੰ ਟੋਪੀਆਂ ਵਜੋਂ ਪਹਿਨਿਆ ਹੈ, ਜਦਕਿ ਸਿੱਖ ਇਸ ਨੂੰ ਲੜੀਵਾਰ ਤਰੀਕੇ ਨਾਲ ਬੰਨ੍ਹਦੇ ਹਨ। ਹਰਜਿੰਦਰ ਸਿੰਘ ਕੁਕਰੇਜਾ ਨਾਂ ਦੇ ਸਿੱਖ ਟਵਿੱਟਰ ਯੂਜ਼ਰ ਨੇ ਕਿਹਾ ਕਿ ਸਿੱਖਾਂ ਦੀਆਂ ਪੱਗਾਂ ਨੂੰ ਵੇਚਣਾ ਗੁੱਚੀ ਦੇ ਜਾਅਲੀ ਉਤਪਾਦਾਂ ਨੂੰ ਵੇਚਣ ਤੋਂ ਵੀ ਬੁਰਾ ਹੈ। ਸਿੱਖਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਿਹੀ ਹਰਕਤ ਕਰਨ ਵਾਲਿਆਂਂ ਨੂੰ ਸਖਤ ਸਜਾ ਦੇਣੀ ਚਾਹਿਦੀ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਗਲਤੀ ਕਰਨ ਬਾਰੇ ਸੋਚੇ ਵੀ ਨਾ ..
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …