ਗਰੀਬੀ ਦੇ ਬਾਵਜੂਦ ਵੀ ਇਸ ਧੀ ਨੇ ਲੋਕਾਂ ਦੀ ਕਣਕ ਕੱਟਣ ਦੇ ਨਾਲ-ਨਾਲ ਪੜਾਈ ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ..

27 ਅਪ੍ਰੈਲ 2019 ਨੂੰ ਇੰਟਰਮੀਡੀਏਟ ਅਤੇ ਹਾਈ ਸਕੂਲ ਦਾ ਰਿਜਲਟ ਇਕੱਠਾ ਆਇਆ ਅਤੇ ਉੱਤਰ ਪ੍ਰਦੇਸ਼ ਦੇ ਬੱਚਿਆਂ ਨੇ ਇੱਕ ਵਾਰ ਫਿਰ ਤੋਂ ਬਾਜੀ ਹਾਸਿਲ ਕੀਤੀ ਹੈ |ਪਰ ਅਸੀਂ ਤੁਹਾਨੂੰ ਇੱਕ ਅਜਿਹੀ ਟਾਪਰ ਦੀ ਗੱਲ ਦੱਸਣ ਜਾ ਰਹੇ ਹਨ ਜਿਸਦੀ ਰਿਜਲਟ ਦੀ ਖਬਰ ਸੁਣਦਿਆਂ ਹੀ ਤੁਹਾਡੀਆਂ ਅੱਖਾਂ ਭਰ ਆਉਣਗੀਆਂ |ਬਾਗਪਤ ਵਿਚ ਕਿਸਾਨ ਦੀ ਬੇਟੀ ਤਨੂ ਤੋਮਰ ਨੇ ਇੰਟਰਮੀਡੀਅਮ ਦੀ ਮੇਰਿਟ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਇਸ ਵਿਚ ਖਾਸ ਗੱਲ ਇਹ ਹੈ ਕਿ ਉਸਨੇ ਸਵੇਰੇ ਆਪਣੇ ਮਾਂ-ਬਾਪ ਦੇ ਨਾਲ ਕਣਕ ਦੀ ਕਟਾਈ ਕਰਾਵਾਈ ਅਤੇ ਜਦ ਦੁਪਹਿਰ ਨੂੰ ਉਸਦਾ ਰਿਜਲਟ ਆਇਆ ਤਾਂ ਤਨੂ ਨੇ ਸਭ ਤੋਂ ਪਹਿਲਾਂ ਖੇਤ ਵਿਚ ਕੰਮ ਕਰ ਰਹੇ ਆਪਣੇ ਪਿਤਾ ਨੂੰ ਆਪਣੇ ਇਜ੍ਲਤ ਵਿਚ ਤਾਪ ਕਰਨ ਦੀ ਖਬਰ ਦਿੱਤੀ |ਤਨੂ ਨੇ ਪ੍ਰਦੇਸ਼ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਖੁਸ਼ੀ ਨਾਲ ਲੋਟ-ਪੋਟ ਹੋ ਗਿਆ |ਆਪਣੇ ਪਿਤਾ ਨੂੰ ਅਜਿਹੀ ਖੁਸ਼ੀ ਦਿੰਦੇ ਹੋਏ ਟਾਪਰ ਤਨੂ ਦੀਆਂ ਅੱਖਾਂ ਵਿਚ ਭਾਵੁਕਤਾ ਭਰ ਗਈ ਇਸ ਤੋਂ ਬਾਅਦ ਉਸਨੇ ਸਭ ਨੂੰ ਆਪਣੇ ਕਣਕ ਦੀ ਕਟਾਈ ਕਰਨ ਦੀ ਕਹਾਣੀ ਦੱਸੀ |ਬਾਗਪਤ ਵਿਚ ਫਤਹਿਪੁਰ ਪੁੱਠਟੀ ਪਿੰਡ ਦੇ ਇੱਕ ਆਮ ਕਿਸਾਨ ਪਰਿਵਾਰ ਦੀ ਬੇਟੀ ਤਨੂ ਤੋਮਰ ਨੇ ਇੰਟਰਮੀਡੀਏਟ ਦੀ ਮੇਰਿਟ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਪੱਛਮੀ ਉੱਤਰ ਪ੍ਰਦੇਸ਼ ਦੀ ਸ਼ੋਭਾ ਵਧਾ ਦਿੱਤੀ |ਬੇਬਾਕੀ ਦੇ ਨਾਲ ਤਨੂ ਕਹਿੰਦੀ ਹੈ ਕਿ ਸਰਕਾਰ ਧੀਆਂ ਨੂੰ ਸਰੁੱਖਿਅਤ ਕਰੇ ਤਾਂ ਉਹ ਅਸਮਾਨ ਤੋਂ ਤਾਰੇ ਵੀ ਤੋੜ ਸਕਦੀਆਂ ਹਨ |ਸਫਲਤਾ ਦੇ ਲਈ ਸਭ ਤੋਂ ਜਰੂਰੀ ਹੈ ਕਿ ਟੀਚਾ ਨਿਰਧਾਰਿਤ ਕਰਕੇ ਉਸ ਰਸਤੇ ਤੇ ਚੱਲ ਸਕੋਂ ਅਤੇ ਉਸ ਵਿਚ ਆਪਣੀ ਜਾਨ ਪਾ ਦਵੋ |ਫਤਹਿਪੁਰ ਪੁੱਠਟੀ ਤੋਂ ਸ਼੍ਰੀ ਰਾਮ ਸਿੱਖਿਆ ਮੰਦਿਰ ਇੰਟਰ ਕਾਲਜ ਵਿਚ ਪੜ੍ਹਣ ਵਾਲੀ ਤਨੂ ਤੋਮਰ ਨੇਤਮਾਮ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ 97.80 ਪ੍ਰਤਿਸ਼ਤ ਅੰਕ ਪ੍ਰਾਪਤ ਕੀਤੇ ਹਨ ਅਤੇ ਕਿਸਾਨ ਹਰਿੰਦਰ ਸਿੰਘ ਤੋਮਰ ਦਾ ਸੀਨਾ ਮਾਣ ਦੇ ਨਾਲ ਚੌੜਾ ਕਰ ਦਿੱਤਾ |ਉੱਥੇ ਸਫਲਤਾ ਦੇ ਸਵਾਲ ਤੇ ਤਨੂੰ ਦਾ ਕਹਿਣਾ ਹੈ ਕਿ ਦਸਵੀਂ ਤੋਂ ਬਾਅਦ ਟਾਪਰ ਬਨਣ ਦਾ ਟੀਚਾ ਨਿਰਧਾਰਿਤ ਕੀਤਾ ਸੀ ਅਤੇ ਬਹੁਤ ਮਿਹਨਤ ਦੇ ਨਾਲ ਇਸਨੂੰ ਪੂਰਾ ਕਰ ਦਿੱਤਾ |ਸਕੂਲ ਤੋਂ ਘਰ ਆਉਣ ਜਾਣ ਵਿਚ ਸਮਾਂ ਖਰਚ ਹੁੰਦਾ ਸੀ ਇਸ ਲਈ ਸ਼ੁਰੁਆਤ ਵਿਚ ਸਮਾਂ ਠੀਕ ਕਰਨ ਵਿਚ ਉਸਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ |ਪੜਾਈ ਵਿਚ ਅਨੁਸ਼ਾਸ਼ਨ ਅਤੇ ਸਮਾਂ ਪਾਲਣ ਸਭ ਤੋਂ ਜਿਆਦਾ ਜਰੂਰੀ ਹੁੰਦਾ ਹੈ ਅਤੇ ਇਹੀ ਉਹਨਾਂ ਨੇ ਕੀਤਾ |ਤਨੂ ਨੇ ਦੱਸਿਆ ਕਿ ਛੁੱਟੀਆਂ ਵਿਚ ਸਕੂਲ ਵਿਚ ਹੀ ਉਹ ਵਾਧੂ ਕਲਾਸ ਲਗਾਉਂਦੀ ਸੀ ਕਿਉਂਕਿ ਬਾਹਰ ਕਿਸੇ ਵੀ ਤਰਾਂ ਦੀ ਕੋਚਿੰਗ ਨਹੀਂ ਮਿਲਦੀ ਸੀ |ਉਸਦਾ ਕਹਿਣਾ ਹੈ ਕਿ ਮੂਲ-ਮੰਤਰ ਸੰਕਲਪ ਅਤੇ ਮਿਹਨਤ ਹੈ ਜਿਸ ਤੋਂ ਬਾਅਦ ਅਧਿਆਪਕਾਂ ਅਤੇ ਅਭੀਭਾਵਕਾਂ ਦਾ ਸਹਿਯੋਗ ਮਿਲ ਜਾਂਦਾ ਹੈ |ਤਨੂ ਤੋਮਰ ਕਹਿੰਦੀ ਹੈ ਕਿ ਉਸਦਾ ਸੁਪਨਾ ਡਾਕਟਰ ਬਨਣ ਦਾ ਹੈ ਅਤੇ ਡਾਕਟਰ ਹੀ ਇੱਕ ਅਜਿਹਾ ਪੇਸ਼ਾ ਹੈ ਜੋ ਸਮਾਜ ਦੀ ਸਭ ਤੋਂ ਜਿਆਦਾ ਸੇਵਾ ਕਰਦਾ ਹੈ |ਆਪਣੀ ਮੰਜਿਲ ਹਾਸਿਲ ਕਰਨ ਦੇ ਲਈ ਉਹ ਆਪਣੀ ਮਿਹਨਤ ਨੂੰ ਬਰਕਰਾਰ ਰੱਖੇਗੀ |ਫਤਹਿਪੁਰ ਪੁੱਠਟੀ ਪਿੰਡ ਦੇ ਥੋੜੀ ਜਮੀਨ ਵਾਲੇ ਕਿਸਾਨ ਹਰਿੰਦਰ ਸਿੰਘ ਦੀ ਬੇਟੀ ਦੀ ਕਾਮਯਾਬੀ ਤੋਂ ਬਾਅਦ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਇਸ ਮੌਕੇ ਤੇ ਉਹ ਕਹਿੰਦੇ ਹਨ ਕਿ ਬੇਟੀ ਦੀ ਕਾਮਯਾਬੀ ਤੇ ਪੂਰਾ ਪਰਿਵਾਰ ਮਾਣ ਕਰ ਰਿਹਾ ਹੈ |

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.