ਚਲਦੇ Jan-Gan-Man ਤੇ ਖੜਾ ਨਾ ਹੋਇਆ ਬੰਦਾ ਤੇ ਫਿਰ….?? National Anthem

ਵੈਸੇ ਤਾਂ ਸਿਨਮਿਆਂ ਵਿਚ ਭਾਰਤੀ ਰਾਸ਼ਟਰੀ ਗੀਤ ਬਾਰੇ ਸ਼ਸ਼ੋਪੰਜ ਬਣੀ ਹੋਈ ਹੈ ਕਿ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਜੋ ਰਾਸ਼ਟਰੀ ਗੀਤ ਚਲਾਇਆ ਜਾਂਦਾ ਹੈ ਉਸ ਸਮੇਂ ਖੜੇ ਹੋਣਾ ਜਾਂ ਨਹੀਂ ਇਹ ਆਪਣੀ ਮਰਜੀ ਹੈ। ਪਰ ਪਿਛਲੇ ਬੁੱਧਵਾਰ ਨੂੰ ਬੰਗਲੁਰੂ ਦੇ ਇੱਕ ਜਤਿਨ ਨਾਮ ਦੇ 29 ਸਾਲਾਂ ਬੰਦੇ ਨੂੰ ਪੁਲਿਸ ਨੇ ਇਸ ਕਰਕੇ ਗਿਰਫ਼ਤਾਰ ਕੀਤਾ ਕਿ ਉਹ ਇੱਕ ਸਿਨਮੇ ਵਿਚ ਰਾਸ਼ਟਰੀ ਗੀਤ ਸਮੇਂ ਖੜਾ ਨਹੀਂ ਹੋਇਆ। ਪੁਲਿਸ ਨੇ ਉਸਤੇ ਨੈਸ਼ਨਲ ਔਨਰ ਐਕਟ 1971 ਅਧੀਨ ਪਰਚਾ ਦਰਜ ਕੀਤਾ ਹਾਲਾਂਕਿ ਬਾਅਦ ਵਿਚ ਉਸਨੂੰ ਜਮਾਨਤ ਤੇ ਛੱਡ ਦਿੱਤਾ ਗਿਆ। ਦੱਸ ਦਈਏ ਕਿ ਬੰਗਲੁਰੂ ਦਾ ਜਤਿਨ ਨਾਮ ਦਾ ਇੱਕ ਬੰਦਾ ਗਰੁੜਾ ਮਾਲ ਬੰਗਲੁਰੂ ਵਿਚ ਸਥਿਤ ਸਿਨਮੇ ਵਿਚ ਫਿਲਮ ਦੇਖਣ ਗਿਆ ਸੀ। ਜਦੋਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗੀਤ ਆਇਆ ਤਾਂ ਉਹ ਖੜਾ ਨਾ ਹੋਇਆ।Image result for national flag ਉਸਦੇ ਨਾਲ ਬੈਠੇ ਕੁਝ ਲੋਕਾਂ ਨੇ ਉਸਨੂੰ ਰਾਸ਼ਟਰੀ ਗੀਤ ਦੇ ਸਨਮਾਨ ਲਈ ਖੜੇ ਹੋਣ ਲਈ ਕਿਹਾ ਪਰ ਉਸਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤੇ ਗੱਲ ਬਹਿਸ ਤੱਕ ਚਲੀ ਗਈ। ਨਾਲ ਦੇ ਲੋਕਾਂ ਨੇ ਉਸੇ ਵੇਲੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਤੇ ਪੁਲਿਸ ਉਸ ਬੰਦੇ ਨੂੰ ਗਿਰਫ਼ਤਾਰ ਕਰਕੇ ਲੈ ਗਈ। ਜਤਿਨ ਨਾਮ ਦੇ ਇਸ ਬੰਦੇ ਤੇ ਨੈਸ਼ਨਲ ਔਨਰ ਐਕਟ 1971 ਅਧੀਨ ਪਰਚਾ ਦਰਜ ਕੀਤਾ ਗਿਆImage result for national anthem ਹਾਲਾਂਕਿ ਬਾਅਦ ਵਿਚ ਉਸਨੂੰ ਜਮਾਨਤ ਦੇ ਦਿੱਤੀ ਗਈ। ਦੱਸ ਦਈਏ ਕਿ ਨੈਸ਼ਨਲ ਔਨਰ ਐਕਟ 1971 ਅਧੀਨ ਜੋ ਕੋਈ ਵੀ ਜਾਣਬੁੱਝਕੇ ਰਾਸ਼ਟਰੀ ਗੀਤ ਦਾ ਅਪਮਾਨ ਕਰਦਾ ਹੈ ਉਸਨੂੰ 3 ਸਾਲ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ। 9 ਜਨਵਰੀ 2018 ਨੂੰ 52 ਸਕਿੰਟ ਦੇ ਜਨ-ਗਨ-ਮਨ ਨੂੰ ਸਿਨਮਾ ਘਰਾਂ ਵਿਚ optional ਕਰ ਦਿੱਤਾ ਗਿਆ,ਜੋ ਕਿ 2016 ਵਿਚ ਹਰ ਸਿਨਮੇ ਵਿਚ ਚਲਣਾ ਜਰੂਰੀ ਸੀ। ਉਸ ਬੰਦੇ ਦੀ ਗਿਰਫਤਾਰੀ ਜਾਇਜ ਸੀ ਜਾਂ ਨਹੀਂ ?? ਕੀ ਰਾਸ਼ਟਰੀ ਗੀਤ ਉੱਤੇ ਖੜਾ ਹੋਣਾ ਜਰੂਰੀ ਹੈ ? ਕੀ ਹਨ ਇਸ ਬਾਰੇ ਤੁਹਾਡੇ ਵਿਚਾਰ,ਕਮੈਂਟ ਵਾਲੇ ਡੱਬੇ ਵਿਚ ਜਰੂਰ ਲਿਖਿਓ,ਧੰਨਵਾਦ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.