ਵਿਆਹ ਦੋ ਵਿਅਕਤੀਆਂ ਵਿੱਚ ਇੱਕ ਬੰਧਨ ਦਾ ਪ੍ਰਣ ਹੁੰਦਾ ਹੈ। ਇਹ ਆਮ ਤੌਰ ਤੇ ਇੱਕ ਆਦਮੀ (ਲਾੜਾ) ਅਤੇ ਇੱਕ ਤੀਵੀਂ (ਲਾੜੀ) ਦੇ ਵਿੱਚਕਾਰ ਹੁੰਦਾ ਹੈ। ਕੁੱਝ ਥਾਵਾਂ ਤੇ, ਇੱਕੋ ਹੀ ਸੈਕਸ ਦੇ ਦੋ ਜਣਿਆਂ ਓੰਨ/ਜਣੀਆਂ ਵਿੱਚ ਵਿਆਹ ਕਾਨੂੰਨੀ ਹੈ।
ਇਸ ਵਿੱਚ ਦੁਵੱਲੇ ਵਾਅਦੇ ਅਤੇ ਜੋੜੀ ਦਾ ਅੰਗੂਠੀਆਂ ਦਾ ਆਦਾਨ ਪ੍ਰਦਾਨ ਆਮ ਗੱਲ ਹੈ। ਸ਼ਾਦੀਆਂ ਧਾਰਮਿਕ ਥਾਵਾਂ ਜਾਂ ਹੋਰ ਥਾਵਾਂ, ਜਿਵੇਂ ਪਾਰਕ ਜਾਂ ਲੜਕੀ ਦੇ ਮਾਪਿਆਂ ਦੇ ਘਰ ਵਿੱਚ ਕੀਤੀਆਂ ਜਾਂਦੀਆਂ ਹਨ ਅਤੇ ਇਹ ਕਿਸੇ ਵੀ ਬੰਦੇ ਦੀ ਜਿੰਦਗੀ ਦੇ ਸਭ ਤੋਂ ਯਾਦਗਾਰੀ ਪਲ ਹੁੰਦੇ ਹਨ। ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਲਾੜਾ ਅਤੇ ਲਾੜੀ ਖਾਸ ਪਹਿਰਾਵਾ ਵੀ ਪਹਿਨਦੇ ਹਨ। ਆਮ ਤੌਰ ਤੇ ਹਰ ਦੇਸ਼ ਅਤੇ ਸੰਸਕ੍ਰਿਤੀ ਵਿੱਚ ਵਿਆਹ ਨਾਲ ਜੁੜੀਆਂ ਰਸਮਾਂ ਰੀਤਾਂ ਅਲੱਗ ਅਲੱਗ ਹੁੰਦੀਆਂ ਹਨ।
“ਇੱਕ ਪਤਨੀ ਵਿਆਹ” ਵਿਆਹ ਦੀ ਇੱਕ ਅਜਿਹੀ ਕਿਸਮ ਹੈ ਜਿਸ ਵਿੱਚ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਇਕ ਹੀ ਔਰਤ ਨਾਲ ਵਿਆਹ ਕਰਵਾਉਂਦਾ ਹੈ। ਮਾਨਵ ਵਿਗਿਆਨੀ, ਜੈਕ ਗੁੱਡੀ, ਨੇ ਸੰਸਾਰ ਦੇ ਆਸੇ-ਪਾਸੇ ਦੇ ਵਿਆਹਾਂ ਦਾ ਮਾਨਵ ਵਿਗਿਆਨ ਰਾਹੀਂ ਹਲਵਾਹਕ ਖੇਤੀ, ਦਾਜ ਅਤੇ ਇੱਕ ਪਤਨੀ ਵਿਆਹ ਦੇ ਤੀਬਰ ਪਰਸਪਰ ਸਬੰਧਾਂ ਦਾ ਤੁਲਨਾਤਮਕ ਅਧਿਐਨ ਕੀਤਾ। ਇਹ ਨਮੂਨਾ ਯੁਰੇਸ਼ੀਅਨ ਸਮਾਜਾਂ ਵਿੱਚ ਜਪਾਨ ਤੋਂ ਆਇਰਲੈਂਡ ਵਿੱਚ ਪਾਇਆ ਗਿਆ ਸੀ। ਸਬ-ਸਹਾਰਨ ਅਫ਼ਰੀਕੀ ਸਮਾਜਾਂ ਵਿਚ ਵਧੇਰੇ ਕਰਕੇ ਵਿਸ਼ਾਲ ਬੇਲਚਾ ਖੇਤੀ ਦੀ ਪ੍ਰਥਾ ਹੈ ਜਿਸਦੇ ਨਾਲ ਹੀ ਲਾੜੀ ਮੁੱਲ ਅਤੇ “ਇੱਕ ਪਤਨੀ ਵਿਆਹ” ਵਿੱਚ ਪਰਸਪਰ ਸਬੰਧਾ ਦੀ ਤੁਲਨਾ ਕੀਤੀ ਜਾਂਦੀ ਹੈ।[1]
ਜਿਨ੍ਹਾਂ ਦੇਸ਼ਾਂ ਵਿਚ ਬਹੁ ਪਤਨੀ ਵਿਆਹ ਦੀ ਇਜਾਜ਼ਤ ਨਹੀਂ, ਉਹਨਾਂ ਦੇਸ਼ਾਂ ਵਿੱਚ ਦੂਜਾ ਵਿਆਹ ਕਰਨਾ ਜਾਂ ਦੂਜੀ ਪਤਨੀ ਰੱਖਣਾ ਕਾਨੂੰਨੀ ਜ਼ੁਰਮ ਮੰਨਿਆ ਜਾਂਦਾ ਹੈ। ਹਰੇਕ ਸਥਿਤੀ ਵਿੱਚ, ਦੂਜਾ ਵਿਆਹ ਕਾਨੂੰਨੀ ਦ੍ਰਿਸ਼ਟੀ ਵਿੱਚ ਨਾਜਾਇਜ਼ ਅਤੇ ਨਿਸਫ਼ਲ ਮੰਨਿਆ ਜਾਂਦਾ ਹੈ। ਦੂਜੇ ਵਿਆਹ ਨੂੰ ਨਾਜਾਇਜ਼ ਦੇ ਨਾਲ ਨਾਲ, ਬਹੁ ਪਤਨੀ ਮਰਦ ਕਾਨੂੰਨੀ ਰੂਪ ਵਿਚ ਜ਼ੁਰਮਾਨਾ ਭਰਨ ਦਾ ਆਪ ਜ਼ਿਮੇਵਾਰ ਹੁੰਦਾ ਹੈ ਅਤੇ ਉਸ ਜ਼ੁਰਮਾਨੇ ਨੂੰ ਨਿਆਂ ਵਿਵਸਥਾ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …