ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਮਨਾਓਣ ਲਈ ਯਤਨ ਕਰ ਰਹੀ ਹੈ .. ਬੀਤੇ ਦਿਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੱਖ ਪੰਥ ਦੀਆਂ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗ ਰੱਖੀ ਜਿਸ ਵਿੱਚ ਸਿੱਖਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੇ ਗੱਲਬਾਤ ਕਰਨ ਤੋਂ ਬਾਅਦ ਜਥੇਦਾਰ ਅਕਾਲ ਤਖਤ ਸਾਹਿਬ ਨੇ ਵੱਡਾ ਐਲਾਨ ਕਰਦਿਆਂ ਕਿਹਾ
ਹੈ ਕਿ ਪੰਜਾਬ ਵਿੱਚ ਇੱਕ one domain university ਬਣੇਗੀ ਜਿਸ ਲਈ ਚੀਫ ਖਾਲਸਾ ਦਿਵਾਨ ਵਿਸ਼ੇਸ਼ ਸਹਿਯੋਗ ਕਰੇਗਾ .. ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਸਿਰਫ ਇੱਕ ਹੀ ਵਿਸ਼ਾ ਰੱਖਿਆ ਜਾਵੇਗਾ ਜੋ ਕਿ ਸਿੱਖੀ ਇਤਿਹਾਸ ਅਤੇ ਗੁਰਮਿਤ ਨਾਲ ਸੰਬੰਧਿਤ ਖੋਜ ਕਾਰਜ ਹੋਵੇਗਾ ..
ਨਾਲ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਵੀ ਕਿਹਾ ਕਿ CBSI, ICSE ਵਾਂਗ ਸਿੱਖਾਂ ਦਾ ਇੱਕ ਵੱਖਰਾ ਸਿੱਖ ਐਜੂਕੇਸ਼ਨ ਬੋਰਡ ਬਣੇਗਾ …
ਜਥੇਦਾਰ ਸਾਬ ਨੂੰ ਜਦ ਪੱਤਰਕਾਰਾਂ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਬੀਤੇ ਸਮੇਂ ਵਿੱਚ ਵੀ ਸ਼੍ਰੋਮਣੀ ਕਮੇਟੀ ਨੇ ਕਈ ਵਿਓਂਤਬੰਦੀਆਂ ਤਾਂ ਕੀਤਾਂ ਨੇ ਪਰ ਅਜੇ ਤੱਕ ਲਾਗੂ ਕਿਓਂ ਨਹੀਂ ਹੋਈਆਂ ਤਾਂ ਇਸਦਾ ਜਥੇਦਾਰ ਸਾਬ ਨੇ ਕੁੱਝ ਇਸ ਅੰਦਾਜ ਵਿੱਚ ਜਵਾਬ ਦਿੱਤਾ …
ਸ਼ਾਰਟਸਰਕਟ ਨਾਲ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰਣ ਸਬੰਧੀ ਸਵਾਲ ਕਰਨ ਤੇ ਜਥੇਦਾਰ ਸਾਬ ਦਾ ਜਵਾਬ ਸੁਣੋ ..
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …