ਲੰਗਰ ਸਿੱਖੀ ਜਾਂ ਪੰਜਾਬ ਵਿੱਚ ਸਾਂਝੀ ਰਸੋਈ ਲਈ ਵਰਤਿਆ ਜਾਂਦਾ ਸ਼ਬਦ ਹੈ, ਜਿੱਥੇ ਗੁਰਦੁਆਰੇ ਵਿੱਚ ਸਾਰੇ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਮੁਫ਼ਤ ਖਾਣਾ ਦਿੱਤਾ ਜਾਂਦਾ ਹੈ। ਲੰਗਰ ਵਿੱਚ ਆਮ ਤੌਰ ਉੱਤੇ ਸ਼ਾਕਾਹਾਰੀ ਖਾਣਾ ਪਰੋਸਿਆ ਜਾਂਦਾ ਹੈ ਤਾਂ ਜੋ ਸਾਰੇ ਲੋਕ ਆਪਣੇ ਪਿਛੋਕੜ ਦੇ ਵਿਤਕਰੇ ਬਗ਼ੈਰ ਲੰਗਰ ਛਕ ਸਕਣ। ਇਹ ਸਾਰੇ ਸਿੱਖਾਂ ਅਤੇ ਗ਼ੈਰ-ਸਿੱਖਾਂ ਲਈ ਖੁੱਲ੍ਹਾ ਹੁੰਦਾ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜਿਸਨੇ ਮਨੁੱਖੀ ਕਰੋਪੀਆਂ ਸਮੇਂ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਆਪਣਾ ਉਦਰ ਲੋਕਮੁਖੀ ਰੂਪ ਸਿੱਧ ਕੀਤਾ ਹੈ। ਗੁਜਰਾਤ ਵਿੱਚ ਭੁਚਾਲ, ਉੜੀਸਾ ਵਿੱਚ ਹੜ੍ਹ ਅਤੇ ਦੱਖਣੀ ਭਾਰਤ ਵਿੱਚ ਸੁਨਾਮੀ ਸਮੇਂ ਇਸ ਸੰਸਥਾ ਦੀ ਗੌਰਵਮਈ ਭੂਮਿਕਾ ਖ਼ਾਸ ਤੌਰ ਤੇ ਉਲੇਖਣੀ ਹੈ। ਇਨ੍ਹਾਂ ਮੌਕਿਆਂ ਤੇ ਮੰਦੇਹਾਲ ਅਤੇ ਭੁੱਖੇ ਲੋਕਾਂ ਨੂੰ ਪੰਗਤ ਵਿੱਚ ਬਿਠਾ ਕੇ ਬਿਨਾਂ ਕਿਸੇ ਭੇਦ ਭਾਵ ਤੋਂ ਮੁਫ਼ਤ ਲੰਗਰ ਛਕਾਇਆ ਜਾਣਾ ਸਿੱਖਾਂ ਵਿੱਚ ਮਿਲਦੀ ਵਿਲੱਖਣ ਰਵਾਇਤ ਦੀ ਮੂੰਹ ਬੋਲਦੀ ਤਸਵੀਰ ਸੀ। ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਏਕਤਾ ਅਤੇ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ।
ਸੇਵਾ ਕਰਨ ਨਾਲ ਹਉਂ ਦੀ ਨਵਿਰਤੀ ਹੁੰਦੀ ਹੈ। ਲੰਗਰ ਦੀ ਸੇਵਾ ਅਸਲ ’ਚ ਗੁਰੂ ਦੀ ਸੇਵਾ ਹੈ ਅਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਨਾ ਹੈ। ਰਸਮੀ ਤੌਰ ਤੇ ਲੰਗਰ ਪ੍ਰਥਾ ਦੀ ਸ਼ੁਰੂਆਤ ਤੀਜੇ ਗੁਰੂ ਅਮਰਦਾਸ ਜੀ ਦੇ ਦੌਰ ਵਿੱਚ ਹੋਈ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …