ਹਿਮਾਚਲ ਪ੍ਰਦੇਸ਼ ਚ ਮਨੀਕਰਨ ਸਾਹਿਬ ਹਿੰਦੂ-ਸਿੱਖਾਂ ਦਾ ਸਾਂਝਾ ਧਾਰਮਿਕ ਇਤਿਹਾਸਕ ਅਤੇ ਪਵਿੱਤਰ ਅਸਥਾਨ ਹੈ। ਪਾਰਵਤੀ ਨਦੀ ਕੰਢੇ ਵਸੇ ਮਨੀਕਰਨ ਨੂੰ ਕੁਦਰਤ ਨੇ ਆਪਣੀਆਂ ਦਾਤਾਂ, ਚਾਰ-ਚੁਫੇਰੇ ਅਸਮਾਨ ਛੂੰਹਦੀਆਂ ਚੋਟੀਆਂ ਅਤੇ ਦਿਓਦਾਰ ਦੇ ਸੰਘਣੇ ਜੰਗਲਾਂ ਨੇ ਹਰਾ-ਭਰਾ ਵਾਤਾਵਰਨ ਨਾਲ ਬਖਸਿਆ ਹੈ। ਇੱਥੇ ਹਿੰਦੂ ਧਰਮ ਦਾ ਵਿਸ਼ਣੂ ਦਾ ਮੰਦਰ ਹੈ ਉਨ੍ਹਾਂ ਮੁਤਾਬਕ ਇਕ ਮਿਥ ਵਾਰਤਾ ਅਨੁਸਾਰ ਮਨੀਕਰਣ ਦਾ ਪਿਛੋਕੜ ਉਸ ਸ਼ਾਂਤ ਵਾਤਾਵਰਨ ਨਾਲ ਜੁੜਿਆ ਦੱਸਦੇ ਹਨ ਜਿਸ ਅਨੁਸਾਰ ਭਗਵਾਨ ਸ਼ਿਵ ਨੂੰ ਇਸ ਦਾ ਸ਼ਾਂਤ ਤੇ ਸੁੰਦਰ ਆਲਾ-ਦੁਆਲਾ ਬਹੁਤ ਪਸੰਦ ਆਇਆ। ਇਥੇ ਉਨ੍ਹਾਂ 11000 ਸਾਲ ਤਪੱਸਿਆ ਕੀਤੀ। ਇਕ ਦਿਨ ਇਥੋਂ ਲੰਘਦੀ ਨਦੀ ਵਿੱਚ ਇਸ਼ਨਾਨ ਦੌਰਾਨ ਮਾਤਾ ਪਾਰਵਤੀ ਦੇ ਕੰਨ ਦੀ ਵਾਲੀ ਵਿੱਚਲੀ ਮਣੀ ਡਿੱਗ ਪਈ ਜਿਹੜੀ ਸਿੱਧੀ ਪਤਾਲ ਲੋਕ ਵਿੱਚ ਸ਼ੇਸਨਾਗ ਕੋਲ ਪੁੱਜ ਗਈ। ਭਗਵਾਨ ਸ਼ਿਵ ਸ਼ੰਕਰ ਨੇ ਆਪਣੇ ਗੁਣਾਂ ਨੂੰ ਮਣੀ ਤਲਾਸ਼ ਕਰਨ ਭੇਜਿਆ ਪਰ ਮਣੀ ਨਾ ਮਿਲੀ। ਸ਼ੰਕਰ ਜੀ ਗੁੱਸੇ ਵਿੱਚ ਆ ਕੇ ਤੀਸਰਾ ਨੇਤਰ ਖੋਲ੍ਹਣ ਲੱਗੇ ਤਾਂ ਸਾਰੀ ਧਰਤੀ ਕੰਬ ਗਈ ਅਤੇ ਉਨ੍ਹਾਂ ਦੇ ਨੇਤਰਾਂ ਵਿੱਚ ਨੈਣਾਂ ਦੇਵੀ ਪ੍ਰਗਟ ਹੋਈ। ਨੈਣਾ ਦੇਵੀ ਨੇ ਹੇਠਾਂ ਜਾ ਕੇ ਸ਼ੇਸ਼ਨਾਗ ਨੂੰ ਮਣੀ ਵਾਪਸ ਕਰਨ ਲਈ ਕਿਹਾ। ਸ਼ੇਸ਼ਨਾਗ ਨੇ ਫੁੰਕਾਰੇ ਰਾਹੀਂ ਮਣੀ ਭੇਟ ਕਰ ਦਿੱਤੀ। ਇਸ ਲਈ ਇਸ ਅਸਥਾਨ ਦਾ ਨਾਂਅ ਮਨੀਕਰਨ ਪੈ ਗਿਆ।ਸਿੱਖ ਧਰਮ ਅਨੁਸਾਰ:– ਸੰਨ 1517 ਈ: ਨੂੰ ਸ੍ਰੀ ਗੁਰੂ ਨਾਨਕ ਦੇਵ ਜੀ, ਭਾਈ ਬਾਲਾ ਤੇ ਭਾਈ ਮਰਦਾਨਾ ਨਾਲ ਮਨੀਕਰਣ ਪਹੁੰਚੇ। ਮਰਦਾਨੇ ਨੂੰ ਭੁੱਖ ਲੱਗ ਗਈ। ਉਸ ਨੇ ਗੁਰੂ ਜੀ ਨੂੰ ਆਖਿਆ, ‘ਮੇਰੇ ਕੋਲ ਆਟਾ ਤਾਂ ਹੈ ਪਰ ਅੱਗ ਤੇ ਬਰਤਨ ਦਾ ਕੋਈ ਸਾਧਨ ਨਹੀਂ।’ ਗੁਰੂ ਜੀ ਨੇ ਮਰਦਾਨੇ ਨੂੰ ਇਕ ਪੱਥਰ ਪਰਾਂ ਹਟਾਉਣ ਲਈ ਕਿਹਾ। ਜਦੋਂ ਮਰਦਾਨੇ ਪੱਥਰ ਹਟਾਇਆ ਤਾਂ ਹੇਠੋਂ ਉਬਲਦੇ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ। ਗੁਰੂ ਜੀ ਨੇ ਮਰਦਾਨੇ ਨੂੰ ਰੋਟੀਆਂ ਵੇਲ ਕੇ ਉਬਲਦੇ ਪਾਣੀ ਵਿੱਚ ਪਾਉਣ ਲਈ ਕਿਹਾ। ਜਦੋਂ ਮਰਦਾਨੇ ਨੇ ਰੋਟੀਆਂ ਪਾਈਆਂ ਤਾਂ ਸਾਰੀਆਂ ਡੁੱਬ ਗਈਆਂ। ਮਰਦਾਨਾ ਕਹਿਣ ਲੱਗਾ ਥੋੜ੍ਹਾ ਜਿਹਾ ਆਟਾ ਸੀ ਉਹ ਵੀ ਡੁੱਬ ਗਿਆ। ਗੁਰੂ ਜੀ ਨੇ ਕਿਹਾ, ‘ਮਰਦਾਨਿਆ! ਇਕ ਰੋਟੀ ਅਰਦਾਸ ਕਰਕੇ ਰੱਬ ਦੇ ਨਾਂਅ ਪਾ ਦੇ।’ ਮਰਦਾਨੇ ਨੇ ਅਰਦਾਸ ਕਰ ਜਦੋਂ ਇਕ ਰੋਟੀ ਰੱਬ ਦੇ ਨਾਂਅ ਪਾਈ ਤਾਂ ਵੇਖਦਿਆਂ ਬਾਕੀ ਰੋਟੀਆਂ ਵੀ ਪੱਕ ਕੇ ਉਪਰ ਆ ਗਈਆਂ। ਅੱਜ ਵੀ ਗੁਰੂ ਜੀ ਦੇ ਪ੍ਰਗਟ ਕੀਤੇ ਚਸ਼ਮੇ ਵਿੱਚ ਉਸੇ ਤਰ੍ਹਾਂ ਲੰਗਰ ਪੱਕਦਾ ਹੈ। ਇਥੋਂ ਦਾ ਸ਼ਾਂਤ ਤੇ ਮਨਮੋਹਕ ਵਾਤਾਵਰਨ ਵੇਖ ਬਾਬਾ ਜੀ ਬਾਲੇ ਤੇ ਮਰਦਾਨੇ ਨਾਲ ਇਥੇ ਕੁੱਝ ਸਮੇਂ ਲਈ ਰੁਕ ਗਏ ਸਨ
ਮਨੀਕਰਨ ਦੇ ਗਰਮ ਪਾਣੀ ਦਾ ਵਿਗਿਆਨਕ ਪੱਖ-ਮਨੀਕਰਨ ਦਾ ਪਾਣੀ ਗਰਮ ਕਿਉਂ ਹੈ ??ਹਿਮਾਚਲ ਪ੍ਰਦੇਸ਼ ਚ ਮਨੀਕਰਨ ਵਿਖੇ ਧਰਤੀ ਵਿਚੋਂ ਗਰਮ ਉਬਲਦੇ ਪਾਣੀ ਨਿਕਲਣ ਬਾਰੇ ਵਿਚਾਰ ਕਰਨ ਦੀ ਲੋੜ ਹੈ। ਆਓ ਅੰਧ ਸ਼ਰਧਾ ਵਾਲੇ ਖੋਪੇ ਲਾਹ ਕੇ ਵਿਗਿਆਨ ਦੀ ਐਨਕ ਲਗਾਈਏ। ਉਥੇ ਲਗਭਗ 5 ਕਿਲੋਮੀਟਰ ਧਰਤੀ ਚ ਕਿਤੇ ਵੀ ਬੋਰ ਕਰੀਏ ਜਾਂ ਡੂੰਘਾ ਟੋਆ ਪੁੱਟੀਏ ਥੱਲਿਓਂ ਗਰਮ ਉਬਲਦਾ ਪਾਣੀ ਨਿਕਲਦਾ ਹੈ।ਇਹ ਕੋਈ ਕਰਾਮਾਤ ਨਹੀਂ,ਵਿਗਿਆਨ ਹੈ।ਉਸ ਪਹਾੜੀ ਥੱਲੇ ਕੈਲਸ਼ੀਅਮ ਕਾਰਬਾਈਡ ਦਾ ਪਹਾੜ ਹੈ।
ਕੈਲਸ਼ੀਅਮ ਕਾਰਬਾਈਡ ਕੀ ਹੈ? ਇਹ ਚਿਟੇ ਗਰੇ ਰੰਗ ਦਾ ਪੱਥਰ ਹੈ। ਇਸ ਨੂੰ ਗੈਸ ਵੈਲਡਿੰਗ ਕਰਨ ਲਈ ਅਤੇ ਅੰਬ ਵਗੈਰਾ ਫਲਾਂ ਨੂੰ ਪਕਾਉਣ ਲਈ ਵੀ ਵਰਤਿਆ ਜਾਂਦਾ ਹੈ।ਇਹ ਮਸਾਲਾ ਹਾਰਡਵੇਅਰ ਦੀਆਂ ਦੁਕਾਨਾਂ ਤੋਂ ਆਮ ਮਿਲ ਜਾਂਦਾ ਹੈ। ਇਸ ਦੇ ਟੁਕੜੇ ਨੂੰ ਪਾਣੀ ਚ ਪਾ ਕੇ ਦੇਖੋ ਪਾਣੀ ਉਬਲਣ ਲਗੇਗਾ ਤੇ ਗਰਮ ਹੋ ਜਾਵੇਗਾ। ਇਸ ਦੇ ਟੁਕੜੇ ਨੂੰ ਹੱਥ ਚ ਫੜ ਕੇ ਹੱਥ ਪਾਣੀ ਚ ਰੱਖੋ ਤਾਂ ਹੱਥ ਸੜ ਸਕਦਾ ਹੈ। ਪਾਣੀ ਚੋ ਨਿਕਲਣ ਵਾਲੀ ਸਮੇਲ(ਵਾਸ਼ਨਾ) ਬਿਲਕੁਲ ਮਨੀਕਰਨ ਵਾਲੇ ਪਾਣੀ ਵਾਲੀ ਹੀ ਹੈ। ਇਸ ਪਹਾੜ ਦੀ ਖੁਦਾਈ ਕਰਕੇ ਇਸ ਕੈਮੀਕਲ ਨੂੰ ਮਨੁੱਖਤਾ ਦੇ ਭਲੇ ਲਈ ਵਰਤਿਆ ਜਾ ਸਕਦਾ ਹੈ। ਸੋ ਇਸ ਗਰਮ ਪਾਣੀ ਦਾ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ ਹੈ।ਅਜਿਹੀਆਂ ਕਈ ਜਗਾਹ ਤੇ ਕੁਝ ਲੋਕ ਆਪਣੇ ਹਿਤਾਂ ਲਈ ਅੰਧਵਿਸ਼ਵਾਸ ਪੈਦਾ ਕਰਦੇ ਹਨ। ਰੂੜੀਵਾਦੀ ਕੱਟੜਵਾਦ ਤੋਂ ਬਾਹਰ ਨਿਕਲਕੇ ਆਪਣਾ ਸੋਚਣ ਦਾ ਢੰਗ ਵਿਗਿਆਨਕ ਬਣਾਉਣਾ ਸਮੇਂ ਦੀ ਲੋੜ ਹੈ। ਸਮਾਜ ਸੇਵੀ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …