ਜਾਣੋ ਐਗਜ਼ਿਟ ਪੋਲ ਦੇ ਅਨੁਸਾਰ ਪੰਜਾਬ ਵਿੱਚ ਪਾਰਟੀ ਨੂੰ ਮਿਲ ਸਕਦੀਆਂ ਹਨ ਕਿੰਨੀਆਂ ਸੀਟਾਂ

ਪੰਜਾਬ ਦੇ ਲੋਕ ਬਾਗੀ ਤਾਬੀਅਤਾਂ ਦੇ ਮਾਲਕ ਹਨ ।ਪੂਰੇ ਦੇਸ਼ ਦੇ ਉਲਟ ਪੰਜਾਬ ਦੇ ਨਤੀਜੇ ਹਮੇਸ਼ਾ ਅਲੱਗ ਹੀ ਹੁੰਦੇ ਹੀ 2014 ਵਿੱਚ ਜਿਥੇ ਪੂਰੇ ਦੇਸ਼ ਵਿੱਚ ਮੋਦੀ ਦੇ ਲਹਿਰ ਸੀ । ਉਥੇ ਹੀ ਪਿਛਲੀ ਵਾਰ ਵੀ ਮੋਦੀ ਲਹਿਰ ਦਾ ਕੋਈ ਖਾਸ ਅਸਰ ਪੰਜਾਬ ਵਿੱਚ ਨਹੀਂ ਦਿਸਿਆ ਸੀ ਅਤੇ ਅਜਿਹਾ ਹੀ ਕੁਝ ਹੁਣ ਦੇਖਣ ਨੂੰ ਮਿਲ ਰਿਹਾ ਹੈ । ਜਿਥੇ ਪੂਰੇ ਦੇਸ਼ ਵਿੱਚ ਐਗਜ਼ਿਟ ਪੋਲ ਦੇ ਅਨੁਸਾਰ ਭਾਜਪਾ ਸਰਕਾਰ ਬਣਾ ਰਹੀ ਹੈ ਉਥੇ ਹੀ ਪੰਜਾਬ ਵਿੱਚ ਅਕਾਲੀਦਲ ਭਾਜਪਾ ਦਾ ਪੰਜਾਬ ਵਿੱਚ ਪੂਰੀ ਤਰਾਂ ਸਫਾਇਆ ਹੁੰਦਾ ਦਿੱਖ ਰਿਹਾ ਹੈ
ਪਿਛਲੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੀ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਆਖ਼ਰ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ ਹੈ। ਚੋਣਾਂ ਦੇ ਸਤਵੇਂ ਤੇ ਆਖਰੀ ਗੇੜ ਵਿਚ 59 ਲੋਕ ਸਭਾ ਸੀਟਾਂ ਉੱਤੇ ਖੜ੍ਹੇ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ ਹੈ।

ਹੁਣ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣਗੇ। ਇਸ ਦੌਰਾਨ ਐਗਜ਼ਿਟ ਪੋਲ (Exit poll) ਦਾ ਦੌਰ ਸ਼ੁਰੂ ਹੋ ਗਿਆ। ਨਿਊਜ਼ 18 ਵੱਲੋਂ Exit poll ਰਾਹੀਂ ਪੁਖ਼ਤਾ ਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ। Exit poll ਰਾਹੀਂ ਸਾਹਮਣੇ ਆਏ ਪੰਜਾਬ ਦੇ ਅੰਕੜਿਆਂ ਮੁੁਤਾਬਕ ਕਾਂਗਰਸ ਵੱਡੀ ਧਿਰ ਵਜੋਂ ਉਭਰੀ ਹੈ। ਕਾਂਗਰਸ ਨੂੰ Exit poll ਨੇ 10 ਸੀਟਾਂ ਦਿੱਤੀਆਂ ਹਨ। ਜਦ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਜੋ ਕੇ ਫਿਰੋਜਪੁਰ ਦੀ ਸੀਟ ਹੋ ਸਕਦੀ ਹੈ , ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਵੀ ਇਕ-ਇਕ ਸੀਟ ਮਿਲੀ ਹੈ।

ਆਮ ਆਦਮੀ ਪਾਰਟੀ ਸਂਗਰੂਰ ਵਿੱਚ ਜਿੱਤ ਸਕਦੀ ਹੈ ਜਿਥੇ ਭਗਵੰਤ ਮਾਨ ਚੋਣ ਲੜ ਰਹੇ ਸਨ । ਇਸੇ ਤਰ੍ਹਾਂ ਹਰਿਆਣਾ ਵਿਚ ਬੀਜੇਪੀ ਨੂੰ 6-8 ਕਾਂਗਰਸ 2-4, ਇਨੈਲੋ, 0 ਜੇਜੇਪੀ-0 ਹੋਰਾਂ ਨੂੰ 0 ਮਿਲਣਦੇ ਅੰਕੜੇ ਸਾਹਮਣੇ ਆਏ ਹਨ।ਬਾਕੀ ਇਹ ਸਭ ਅੰਦਾਜੇ ਹਨ ਅਸਲੀ ਨਤੀਜੇ ਤਾਂ 23 ਤਰੀਕ ਨੂੰ ਆਉਣਗੇ

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.