‘ਟਾਇਫਾਇਡ’ ਦਾ ਸਭ ਤੋਂ ਸੌਖਾ ਇਲਾਜ | Typhoid Fever | Home Remedies

ਜਿਹੜੇ ਲੋਕ ਟਾਈਫਾਇਡ ਦੇ ਬੁਖਾਰ ਨਾਲ ਪੀੜਤ ਹਨ ਅਤੇ ਉਨ੍ਹਾਂ ਨੂੰ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ। ਅਜਿਹੇ ‘ਚ ਭਾਰ ਘੱਟ ਹੋਣ ਨੂੰ ਰੋਕਣ ਲਈ ਭਰਪੂਰ ਮਾਤਰਾ ‘ਚ ਕੈਲੋਰੀ ਵਾਲੀ ਡਾਈਟ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ਸਮੇਂ ‘ਚ ਪਾਣੀ ਵੀ ਜ਼ਿਆਦਾ ਮਾਤਰਾ ‘ਚ ਪੀਣਾ ਚਾਹੀਦਾ ਹੈ ਕਿਉਂਕਿ ਟਾਈਫਾਇਡ ਦੇ ਕਾਰਨ ਡਾਇਰੀਆ ਵੀ ਹੋ ਸਕਦਾ ਹੈ ਜਿਸ ਦੇ ਕਾਰਨ ਪਾਣੀ ਦੀ ਕਮੀ ਸਰੀਰ ‘ਚ ਆ ਜਾਂਦੀ ਹੈ। ਇਸ ਲਈ ਤੁਸੀਂ ਸੂਪ ਅਤੇ ਫ਼ਲਾਂ ਦੇ ਰੂਪ ‘ਚ ਤਰਲ ਪਦਾਰਥਾਂ ਦੀ ਮਾਤਰਾ ਨੂੰ ਵਧਾ ਦਿਓ। ਅਜਿਹੇ ਖੁਰਾਕ ਪਦਾਰਥ ਤੁਹਾਡੇ ਸਰੀਰ ‘ਚ ਇਲੈਕਟਰੋਲਾਈਟ ਦਾ ਸੰਤੁਲਨ ਬਣਾਈ ਰੱਖਣ ‘ਚ ਸਹਾਇਕ ਹੁੰਦੇ ਹਨ।
ਇਸ ਦੇ ਨਾਲ ਹੀ ਪ੍ਰੋਟੀਨ ਦੀ ਭਰਪੂਰ ਮਾਤਰਾ ਵੀ ਟਾਈਫਾਇਡ ਨਾਲ ਲੜਨ ‘ਚ ਸਹਾਇਕ ਹੁੰਦੀ ਹੈ। ਇਸ ਲਈ ਘੱਟ ਫੈਟ ਵਾਲਾ ਦੁੱਧ ਅਤੇ ਅੰਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦਲੀਆ, ਚੌਲ, ਆਲੂ ਅਜਿਹੀਆਂ ਚੀਜ਼ਾਂ ਟਾਈਫਾਇਡ ਨਾਲ ਲੜਨ ‘ਚ ਸਹਾਇਕ ਹਨ। ਕਾਰਬੋਹਾਈਡਰੇਟ ਨਾਲ ਭਰਪੂਰ ਖਾਦ ਪਦਾਰਥਾਂ ਨੂੰ ਪਚਾਉਣਾ ਸੌਖਾ ਹੋ ਜਾਂਦਾ ਹੈ। ਟਾਇਫਾਇਡ ‘ਚ ਤੁਸੀਂ ਨਾਰੀਅਲ ਦਾ ਪਾਣੀ ਵੀ ਪੀ ਸਕਦੇ ਹੋ।
ਟਾਈਫਾਇਡ ਦੇ ਸਮੇਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ
ਤਰਬੂਜ਼- ਇਸ ਫ਼ਲ ‘ਚ ਕਈ ਪ੍ਰਕਾਰ ਦੇ ਵਿਟਾਮਿਨਜ਼ ਅਤੇ ਮਿਨਰਲਜ਼ ਮੌਜ਼ੂਦ ਹੁੰਦੇ ਹਨ ਜਿਹੜੇ ਤਣਾਅ ਨੂੰ ਦੂਰ ਕਰਨ ‘ਚ ਸਹਾਇਕ ਹੁੰਦੇ ਹਨ।
ਸਟ੍ਰਾਬੇਰੀ-ਇਹ ਪੋਟਾਸ਼ੀਅਮ ਅਤੇ ਵਿਟਾਮਿਨਜ਼-ਸੀ ਦਾ ਬਹੁਤ ਹੀ ਵਧੀਆ ਸਰੋਤ ਹੈ। ਇਹ ਤੁਹਾਡੇ ਮੂਡ ਨੂੰ ਵਧੀਆ ਰੱਖਣ ‘ਚ ਵੀ ਸਹਾਇਕ ਹੈ।Image result for sick person
ਕੇਲਾ- ਇਹ ਸਟ੍ਰਾਬਰੀ ਦੀ ਤਰ੍ਹਾਂ ਤੁਹਾਡੇ ਮੂਡ ਨੂੰ ਵਧੀਆ ਬਣਾ ਕੇ ਰੱਖਦਾ ਹੈ। ਇਹ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਮੈਗਨੀਸ਼ੀਅਮ ਅਤੇ ਕਾਰਬੋਹਾਈਡਰੇਟ ਦੀ ਵੀ ਭਰਪੂਰ ਮਾਤਰਾ ਹੁੰਦੀ ਹੈ ਜਿਹੜੀ ਮੂਡ ਨੂੰ ਵਧੀਆ ਬਣਾਈ ਰੱਖਣ ‘ਚ ਸਹਾਇਕ ਹੁੰਦੀ ਹੈ।
ਸ਼ਹਿਦ- ਸ਼ਹਿਦ ਦੀ ਵਰਤੋਂ ਕਰਨਾ ਵਧੀਆ ਰਹਿੰਦਾ ਹੈ। ਇਹ ਡਿਪਰੈਸ਼ਨ ਨੂੰ ਰੋਕਦਾ ਹੈ ਅਤੇ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ। Image result for sick person
ਅਦਰਕ ਦਾ ਜੂਸ- ਜਦੋਂ ਤੁਸੀਂ ਬੀਮਾਰ ਹੁੰਦੇ ਹੋ ਤਾਂ ਅਦਰਕ ਬਹੁਤ ਹੀ ਵਧੀਆ ਸਾਬਤ ਹੁੰਦਾ ਹੈ। ਡਾਕਟਰ ਨੀਰਜ ਕੌਲ ਦਾ ਕਹਿਣਾ ਹੈ ਕਿ ”ਅਦਰਕ ਪੇਟ ਦੀ ਗੜਬੜੀਆਂ ਦੇ ਇਲਾਜ ਲਈ ਪ੍ਰਸਿੱਧ ਹੈ। ਇਸ ਦੇ ਨਾਲ ਹੀ ਇਹ ਗਲੇ ਦੇ ਦਰਦ ਨੂੰ ਠੀਕ ਕਰਨ ‘ਚ ਸਹਾਇਕ ਹੁੰਦਾ ਹੈ ਕਿਉਂਕਿ ਇਸ ‘ਚ ਐਂਟੀ ਇੰਨਫਲੈਮੈਟਰੀ ਦੇ ਗੁਣ ਹੁੰਦੇ ਹਨ।”

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.