‘ਟੂਣੇ’ ਬਾਰੇ ਇਹ ਜਾਣਕਾਰੀ ਲੋਕ 1% ਵੀ ਨਹੀਂ ਜਾਣਦੇ | Toona Reality

ਵੀਡੀਓ ਦਾ Thumbnail ਦੇਖਕੇ ਤੁਸੀਂ ਸੋਚਦੇ ਹੋਵੋਗੇ ਕਿ ਟੂਣਾ ਫਾਇਦੇਮੰਦ ਕਿਵੇਂ ?? ਅਕਸਰ ਤੁਸੀਂ ਰਾਹਾਂ-ਚੁਰਾਹਿਆਂ-ਗਲੀਆਂ ਚ ਕੀਤਾ ਟੂਣਾ ਤਾਂ ਦੇਖਿਆ ਹੀ ਹੋਣਾ ਹੈ। ਟੂਣਾ ਹੋਇਆ ਦੇਖਕੇ ਤੁਹਾਡੇ ਮਨ ਚ ਸਹਿਮ ਤੇ ਡਰ ਵੀ ਜਰੂਰ ਆਉਂਦਾ ਹੋਵੇਗਾ। ਪਰ ਅੱਜ ਅਸੀਂ ਟੂਣੇ ਬਾਰੇ ਜੋ ਜਾਣਕਾਰੀ ਦੇਣ ਜਾ ਰਹੇ ਹਾਂ ਉਹ ਜਾਣਕੇ ਤੁਸੀਂ ਟੂਣੇ ਤੋਂ ਡਰਨਾ ਬਿਲਕੁਲ ਛੱਡ ਦਿਓਗੇ। ਆਖਿਰ ਟੂਣਾ ਹੁੰਦਾ ਕੀ ਹੈ ?? ਟੂਣਾ ਕਿਉਂ ਕੀਤਾ ਜਾਂਦਾ ਹੈ ?? ਇਹ ਉਹ ਸਵਾਲ ਹਨ ਜੋ ਸਭ ਦੇ ਮਨ ਵਿਚ ਆਉਂਦੇ ਹਨ। ਅੱਜ ਦੇ ਸਮੇਂ ਵਿਚ ਲੋਕਾਂ ਵਲੋਂ ਆਪਣੀਆਂ ਨਾਜਾਇਜ ਮੰਗਾਂ ਦੀ ਪੂਰਤੀ ਲਈ ਟੂਣਾ ਕੀਤਾ ਜਾਂਦਾ ਹੈ,ਕਿਸੇ ਬੇਗਾਨੇ ਦਾ ਬੁਰਾ ਕਰਨ ਨੂੰ ਟੂਣਾ ਕੀਤਾ ਜਾਂਦਾ ਹੈ। ਟੂਣੇ ਵਿਚ ਚੂੜੀਆਂ,ਸਿੰਦੂਰ,ਨਾਰੀਅਲ,ਮੌਲੀ,ਖਿਡੌਣੇ ਆਦਿ ਰੱਖੇ ਹੁੰਦੇ ਹਨ। ਹੁਣ ਤਾਂ ਟੂਣਾ ਵੀ upgrade ਹੋ ਗਿਆ ਹੈ। ਹੁਣ ਟੂਣੇ ਵਿਚ ਇਹਨਾਂ ਚੀਜਾਂ ਤੋਂ ਇਲਾਵਾ ਸ਼ਰਾਬ,ਆਂਡੇ ਤੇ ਕੁੱਕੜ ਵੀ ਰੱਖੇ ਜਾਣਦੇ ਹਨ। ਕਿਸੇ ਗਲੀ,ਚੁਰਾਹੇ ਵਿਚ ਹਨੇਰੇ ਜਾਂ ਰਾਤ ਬਰਾਤੇ ਇਹ ਟੂਣੇ ਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਇਸ ਨਾਲ ਟੂਣਾ ਕਰਨ ਵਾਲੇ ਦੀ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਕਿ ਜਿਹੜਾ ਉਸ ਟੂਣੇ ਨੂੰ ਟੱਪ ਜਾਂਦਾ ਹੈ ਉਸਦਾ ਬੁਰਾ ਹੁੰਦਾ ਹੈ। ਅਕਸਰ ਲੋਕ ਜਾਦੂ-ਟੂਣੇ ਦਾ ਸੰਬੰਧ ਭੂਤ ਵਿੱਦਿਆ ਨਾਲ ਜੋੜਦੇ ਹਨ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਜਾਦੂ-ਟੂਣੇ ਕਰਨ ਵਾਲੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।Image result for black magic meaning ਅਜਿਹੇ ਲੋਕ ਇਸ ਗੱਲ ਲਈ ਮਸ਼ਹੂਰ ਹਨ ਕਿ ਉਹ ਜਾਦੂ-ਟੂਣਿਆਂ ਦੇ ਸਹਾਰੇ ਲੋਕਾਂ ਨੂੰ ਡਾਢੇ ਦੁੱਖ ਦਿੰਦੇ ਹਨ, ਕਈ ਵਾਰ ਤਾਂ ਉਹ ਲੋਕਾਂ ਦੀਆਂ ਜਾਨਾਂ ਵੀ ਲੈਂਦੇ ਹਨ। ਪਰ ਅਸਲੀਅਤ ਵਿਚ ਟੂਣਾ ਕੋਈ ਬੁਰੀ ਚੀਜ ਨਹੀਂ ਹੈ। ਉਹ ਇਸ ਕਰਕੇ ਕਿ ਪੁਰਾਣੇ ਸਮੇਂ ਵਿਚ ਟੂਣਾ ਇੱਕ ਚੰਗੀ ਵਰਤੋਂ ਵਜੋਂ ਕੀਤਾ ਜਾਂਦਾ ਸੀ। ਪੁਰਾਣੇ ਸਮਿਆਂ ਚ ਸੰਚਾਰ ਸਾਧਨ ਨਹੀਂ ਸਨ,ਇੱਕ ਦੂਜੇ ਨੂੰ ਸੁਨੇਹਾ ਸਿਰਫ ਚਿੱਠੀ ਪੱਤਰ ਰਾਹੀਂ ਭੇਜਿਆ ਜਾਂਦਾ ਸੀ ਪਰ ਇਹ ਸਹੂਲਤ ਵੀ ਕਾਫੀ ਬਾਅਦ ਵਿਚ ਹੋਂਦ ਵਿਚ ਆਈ। ਉਸਤੋਂ ਪਹਿਲਾਂ ਟੂਣਾ ਸੰਚਾਰ ਦੇ ਸਾਧਨ ਵਜੋਂ ਵਰਤਿਆ ਜਾਂਦਾ ਸੀ। ਜੇਕਰ ਕਿਸੇ ਪਿੰਡ ਵਿਚ ਕੋਈ ਔਰਤ ਗਰਭਵਤੀ ਹੁੰਦੀ ਸੀ ਤਾਂ ਉਸ ਪਿੰਡ ਵਿਚ ਚੂੜੀਆਂ-ਸਿੰਦੂਰ ਆਦਿ ਚੀਜਾਂ ਯਾਨੀ ਜੋ ਚੀਜਾਂ ਔਰਤ ਨਾਲ ਸਬੰਧਿਤ ਹੁੰਦੀਆਂ ਹਨ,ਉਹ ਰੱਖਕੇ ਟੂਣਾ ਕੀਤਾ ਜਾਂਦਾ ਸੀ ਤਾਂ ਜੋ ਆਸ ਪਾਸ ਦੇ ਲੰਘਦੇ-ਵੜਦੇ ਲੋਕਾਂ ਰਾਹੀਂ ਵੈਦ ਨੂੰ ਇਹ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਫਲਾਣੇ ਪਿੰਡ ਜਾਂ ਫਲਾਣੇ ਇਲਾਕੇ ਵਿਚ ਔਰਤ ਨੂੰ ਵੈਦ ਦੀ ਲੋੜ ਹੈ।Image result for black magic meaning ਇਸੇ ਤਰਾਂ ਜੇਕਰ ਕਦੇ ਕਿਸੇ ਦਾ ਸਿਰ ਦੁਖਦਾ ਸੀ ਤਾਂ ਨਾਰੀਅਲ ਰੱਖਕੇ ਟੂਣਾ ਕੀਤਾ ਜਾਂਦਾ ਸੀ ਤੇ ਇਸਦਾ ਵੀ ਮਕਸਦ ਓਹੀ ਸੀ ਕਿ ਵੈਦ ਤੱਕ ਸੁਨੇਹਾ ਪਹੁੰਚ ਜਾਵੇ। ਜੇਕਰ ਕੋਈ ਨਿਆਣਾ ਬਿਮਾਰ ਹੁੰਦਾ ਸੀ ਤਾਂ ਖਿਡੌਣੇ ਯਾਨੀ ਗੁੱਡੇ ਆਦਿ ਬਣਾਕੇ ਟੂਣਾ ਕੀਤਾ ਜਾਂਦਾ ਸੀ ਤਾਂ ਜੋ ਵੈਦ ਤੱਕ ਖਬਰ ਪਹੁੰਚ ਜਾਵੇ ਕਿ ਇਸ ਇਲਾਕੇ ਵਿਚ ਬੱਚਾ ਬਿਮਾਰ ਹੈ। ਸੋ ਇਸ ਤਰਾਂ ਇੱਕ ਸੁਨੇਹੇ ਦੇਣ ਦੇ ਸਾਧਨ ਵਜੋਂ ਟੂਣਾ ਕੀਤਾ ਜਾਂਦਾ ਸੀ। ਪਰ ਜਦੋਂ ਸੰਚਾਰ ਸਾਧਨ ਆ ਗਏ ਤਾਂ ਪਖੰਡੀ ਲੋਕਾਂ ਨੇ ਦੁਨੀਆ ਨੂੰ ਅੰਧਵਿਸ਼ਵਾਸ ਵਿਚ ਫਸਾਕੇ ਇਸ ਚੰਗੀ ਚੀਜ ਨੂੰ ਆਪਣੇ ਨਿਜੀ ਫਾਇਦੇ ਲਈ,ਲੋਕਾਂ ਨੂੰ ਲੁੱਟਣ ਲਈ ਵਰਤਣਾ ਸ਼ੁਰੂ ਕਰ ਦਿੱਤਾ। ਲੋਕ ਆਪਣੀਆਂ ਮੰਗਾਂ ਦੀ ਪੂਰਤੀ ਲਈ,ਕਿਸੇ ਬੇਗਾਨੇ ਦਾ ਬੁਰਾ ਕਰਨ ਲਈ ਟੂਣੇ ਨੂੰ ਜਾਦੂ ਦੇ ਰੂਪ ਵਿਚ ਮੰਤਰ ਪੜਕੇ ਕਰਨ ਲੱਗ ਪਏ। ਪਖੰਡੀ ਲੋਕਾਂ ਨੇ ਦੁਨੀਆ ਨੂੰ ਬੇਵਕੂਫ ਬਣਾਕੇ ਟੂਣੇ ਨੂੰ ਗਲਤ ਚੀਜ ਵਜੋਂ ਪੇਸ਼ ਕੀਤਾ ਤੇ ਅੱਜ ਦੇ ਸਮੇਂ ਵਿਚ ਟੂਣਾ ਜਾਦੂ ਟੂਣਾ ਸ਼ਬਦ ਵਜੋਂ ਪ੍ਰਸਿੱਧ ਹੋਗਿਆ। ਸੋ ਇਹ ਸੀ ਟੂਣੇ ਬਾਰੇ ਉਹ ਜਾਣਕਾਰੀ ਜੋ ਸ਼ਾਇਦ 1 ਫੀਸਦੀ ਲੋਕ ਵੀ ਨਹੀਂ ਜਾਣਦੇ ਹੋਣਗੇ। ਇਹ ਜਾਣਕਾਰੀ ਸਾਂਝੀ ਕਰਨ ਦਾ ਮਕਸਦ ਹੈ ਕਿ ਲੋਕ ਟੂਣੇ ਦੇ ਨਾਮ ਤੇ ਕੀਤੇ ਜਾਂਦੇ ਅਜਿਹੇ ਪਾਖੰਡਵਾਦ ਤੋਂ ਦੂਰ ਰਹਿਣ। ਇਹ ਫੋਕੇ ਕਰਮਕਾਂਡ ਕਿਸੇ ਕੰਮ ਨਹੀਂ ਆਉਣੇ,ਦੁਨੀਆ ਵਿਚ ਤੁਹਾਡੇ ਕੀਤੇ ਚੰਗੇ ਕੰਮ ਤੇ ਪਰਮਾਤਮਾ ਦਾ ਨਾਮ ਹੀ ਕੰਮ ਆਵੇਗਾ। ਵੀਡੀਓ ਬਾਰੇ ਕੋਈ ਸੁਝਾਅ ਹੋਵੇ ਤਾਂ ਜਰੂਰ ਕਮੈਂਟ ਕਰਿਓ,ਵੀਡੀਓ ਚੰਗੀ ਲੱਗੀ ਤਾਂ Like ਵੀ ਕਰਦਿਓ ਤੇ ਸਭ ਨਾਲ ਸ਼ੇਅਰ ਵੀ ਕਰਦਿਓ ਤੇ ਨਾਲ ਸਾਡਾ ਇਹ Youtube Channel ਵੀ Subscribe ਕਰ ਲਓ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.